ਮਲਕੀਤ ਸਿੰਘ ਸਮਾਓਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਹਲਕਾ ਬੁਢਲਾਡਾ ਦੇ ਕੋਆਰਡੀਨੇਟਰ ਨਿਯੁਕਤ
ਮਾਨਸਾ, 31 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਮਲਕੀਤ ਸਿੰਘ ਸਮਾਓਂ ਨੂੰ ਵਿਧਾਨ ਸਭਾ ਹਲਕਾ ਬੁਢਲਾਡਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਹ ਹਲਕਾ ਅਨੁਸੂਚਿਤ ਜਾਤੀ ਲਈ ਰਾਖਵਾਂ ਹੈ।
ਮਾਨਸਾ, 31 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਮਲਕੀਤ ਸਿੰਘ ਸਮਾਓਂ ਨੂੰ ਵਿਧਾਨ ਸਭਾ ਹਲਕਾ ਬੁਢਲਾਡਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਹ ਹਲਕਾ ਅਨੁਸੂਚਿਤ ਜਾਤੀ ਲਈ ਰਾਖਵਾਂ ਹੈ। ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਸਮਾਓਂ ਸਾਬਕਾ ਲੋਕ ਸਭਾ ਮੈਂਬਰ ਸਵ : ਚਤਿੰਨ ਸਿੰਘ ਸਮਾਓਂ ਦੇ ਫ਼ਰਜ਼ੰਦ ਹਨ। ਜਥੇਦਾਰ ਸਮਾਓਂ ਬੁਢਲਾਡਾ ਹਲਕੇ ਤੋਂ ਵਿਧਾਇਕ ਵੀ ਰਹੇ ਸਨ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਨਵਨਿਯੁਕਤ ਆਗੂ ਨੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕਰਨਗੇ। ਉਨ੍ਹਾਂ ਇਸ ਨਿਯੁਕਤੀ ਬਦਲੇ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਆਗੂਆਂ ਦਾ ਧੰਨਵਾਦ ਕੀਤਾ ਹੈ। ਉੱਧਰ ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ, ਜਥੇਦਾਰ ਜਸਵੰਤ ਸਿੰਘ ਕੋਟੜਾ, ਭੋਲਾ ਸਿੰਘ ਕਾਹਨਗੜ੍ਹ, ਸਤਨਾਮ ਸਿੰਘ ਭਲਾਈਕੇ, ਭਰਪੂਰ ਸਿੰਘ ਸਾਬਕਾ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ, ਹਰਬੰਸ ਸਿੰਘ ਬਰੇਟਾ, ਕੌਰ ਸਿੰਘ ਖਾਰਾ, ਰਣ ਸਿੰਘ ਜੋਗਾ, ਹਰਜੀਤ ਸਿੰਘ ਜੰਡੂ ਬੋਹਾ, ਗੁਰਤੇਜ ਸਿੰਘ ਬੋਹਾ, ਗੁਰਜੰਟ ਸਿੰਘ ਬੋਹਾ, ਅਮਰੀਕ ਸਿੰਘ ਜੋਈਆਂ, ਗੁਰਤੇਜ ਸਿੰਘ ਅੱਕਾਂਵਾਲੀ, ਲਖਵੀਰ ਸਿੰਘ ਬੋੜਾਵਾਲ, ਭੁਪਿੰਦਰ ਸਿੰਘ ਮੰਢਾਲੀ ਆਦਿ ਨੇ ਸਮਾਓਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਮਿਹਨਤੀ ਵਰਕਰ ਹਨ, ਦੀ ਨਿਯੁਕਤੀ ਸਵਾਗਤ ਯੋਗ ਹੈ।