20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਦਸਮੇਸ਼ ਸਕੂਲ ਦੇ ਤੈਰਾਕੀ ਖਿਡਾਰੀਆਂ ਨੇ ਜ਼ੋਨ ਪੱਧਰੀ ਮੁਕਾਬਲਿਆਂ ’ਚ 31 ਸੋਨ ਤਗਮੇ ਜਿੱਤੇ ਭਾਕਿਯੂ (ਡਕੌਂਦਾ) ਵਲੋਂ ਸੀਵਰੇਜ ਬੋਰਡ ਦੇ ਐਕਸੀਅਨ ਦਫ਼ਤਰ ਦਾ ਘਿਰਾਓ ਅੱਜ

ਮਾਨਸਾ , 19 ਅਗਸਤ ( ਸੱਭਿ . ਪ੍ਰਤੀ .)

Ad Position 21
No active advertisement
ਅਜੀਤ ਡੈਸਕ 20-08-2026
ਮਾਨਸਾ , 19 ਅਗਸਤ ( ਸੱਭਿ . ਪ੍ਰਤੀ .)- ਪਿਛਲੇ ਕਰੀਬ 3 ਸਾਲਾਂ ਤੋਂ ਸਮਾਓਂ ਬਰਾਂਚ ’ ਚ ਪੈ ਰਹੇ ਸੀਵਰੇਜ ਦੇ ਗੰਦੇ ਪਾਣੀ ਦੇ ਵਿਰੋਧ ’ ਚ ਨੇੜਲੇ ਪਿੰਡ ਖਿਆਲਾ ਕਲਾਂ ਦੇ ਵਾਸੀਆਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ( ਡਕੌਂਦਾ ) ਦੀ ਅਗਵਾਈ ’ ਚ ਇਕੱਠ ਕੀਤਾ ਗਿਆ । ਸੂਬਾ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਭਾਵੇਂ ਦੇਸ਼ ਦੇ ਹੁਕਮਰਾਨ ਕੁਝ ਦਿਨ ਪਹਿਲਾਂ 80 ਵਾਂ ਆਜ਼ਾਦੀ ਦਿਹਾੜਾ ਮਨਾ ਕੇ ਹਟੇ ਹਨ ਪਰ ਦੂਜੇ ਪਾਸੇ ਝੰਡਾ ਝੁਲਾਉਣ ਵਾਲੀ ਜਗ੍ਹਾ ਤੋਂ ਕਰੀਬ 5 ਕਿੱਲੋਮੀਟਰ ਦੂਰ ਲੋਕ ਸੀਵਰੇਜ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹਨ । ਉਨ੍ਹਾਂ ਦੱਸਿਆ ਕਿ ਖਿਆਲਾ ਕਲਾਂ , ਖਿਆਲਾ ਖ਼ੁਰਦ , ਮਲਕਪੁਰ ਖਿਆਲਾ , ਦਲੇਲ ਸਿੰਘ ਵਾਲਾ , ਕੋਟੜਾ ਕਲਾਂ ਆਦਿ ਪਿੰਡਾਂ ਦੇ ਲੋਕਾਂ ਵਲੋਂ ਕਈ ਵਾਰ ਡਿਪਟੀ ਕਮਿਸ਼ਨਰ , ਐਕਸ਼ਨ ਵਾਟਰ ਸਪਲਾਈ ਅਤੇ ਐਸ . ਡੀ . ਓ . ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ ਹੈ ਪਰ ਮਸਲਾ ਜਿਉਂ ਦੀ ਤਿਉਂ ਹੈ । ਜਥੇਬੰਦੀ ਵਲੋਂ ਮਜਬੂਰਨ 20 ਅਗਸਤ ਨੂੰ ਸੀਵਰੇਜ ਬੋਰਡ ਦੇ ਐਕਸੀਅਨ ਦਾ ਘਿਰਾਓ ਕੀਤਾ ਜਾਵੇਗਾ । ਇਸ ਮੌਕੇ ਬਲਜੀਤ ਸਿੰਘ ਭੈਣੀਬਾਘਾ , ਬਲਵਿੰਦਰ ਸ਼ਰਮਾ , ਵਰਿਆਮ ਸਿੰਘ , ਪਰਗਟ ਸਿੰਘ , ਰੂਪ ਸ਼ਰਮਾ , ਸਿਕੰਦਰ ਸਿੰਘ , ਗੁਰਸੇਵਕ ਸਿੰਘ , ਰਾਵਲ ਸਿੰਘ , ਜਰਨੈਲ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਦੂਜੇ ਦਿਨ ਦਿਲਚਸਪ ਮੁਕਾਬਲੇ ਅਗਲੀ ਖ਼ਬਰ ਬੀ.ਬੀ.ਏ. ਦੀ ਵਿਦਿਆਰਥਣ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਚਮਕਾਇਆ ਸਰਕਾਰੀ ਕਾਲਜ ਲੜਕੀਆਂ ਦਾ ਨਾਂਅ
Ad Position 24