ਦੁਰਗਾ ਮੰਦਰ ਨਥਾਣਾ ਵਿਖੇ ਸ਼ਿਵਰਾਤਰੀ ਦਾ ਧਾਰਮਿਕ ਸਮਾਗਮ ਕਰਵਾਇਆ
ਨਥਾਣਾ, 11 ਅਗਸਤ (ਗੁਰਦਰਸ਼ਨ ਲੁੱਧੜ)-ਸਥਾਨਕ ਦੁਰਗਾ ਮਾਤਾ ਮੰਦਿਰ ਵਿਖੇ ਸ਼ਿਵਰਾਤਰੀ ਦੇ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸ਼ਿਵਸ਼ਕਤੀ ਕਾਂਵੜ ਸੰਘ ਨਥਾਣਾ ਦੇ ਨੌਜਵਾਨ ਕਾਂਵੜੀਆਂ ਦਾ ਜਥਾ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਦੁਰਗਾ ਮਾਤਾ ਦੇ ਮੰਦਰ ਪਹੁੰਚਿਆ।
ਨਥਾਣਾ, 11 ਅਗਸਤ (ਗੁਰਦਰਸ਼ਨ ਲੁੱਧੜ)-ਸਥਾਨਕ ਦੁਰਗਾ ਮਾਤਾ ਮੰਦਿਰ ਵਿਖੇ ਸ਼ਿਵਰਾਤਰੀ ਦੇ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸ਼ਿਵਸ਼ਕਤੀ ਕਾਂਵੜ ਸੰਘ ਨਥਾਣਾ ਦੇ ਨੌਜਵਾਨ ਕਾਂਵੜੀਆਂ ਦਾ ਜਥਾ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਦੁਰਗਾ ਮਾਤਾ ਦੇ ਮੰਦਰ ਪਹੁੰਚਿਆ। ਦੂਜੇ ਪਾਸੇ ਨਗਰ ਨਥਾਣਾ ਦੀਆਂ ਸ਼ਿਵ ਭਗਤ ਮਹਿਲਾਵਾਂ ਦਾ ਜਥਾ ਨੇੜਲੇ ਪਿੰਡ ਗੰਗਾ ਦੇ ਸਰੋਵਰ ਤੋਂ ਪਾਵਨ ਗੰਗਾ ਜਲ ਲੈ ਕੇ ਪਹੁੰਚਿਆ। ਕਾਂਵੜੀਆਂ ਦੇ ਨਥਾਣਾ ਪਹੁੰਚਣ ’ਤੇ ਟੌਪ ਰੈਂਕਰ ਇੰਟਰਨੈਸ਼ਨਲ ਸਕੂਲ ਨਥਾਣਾ ਦੇ ਨੇੜੇ ਸਥਾਨਕ ਨਗਰ ਪੰਚਾਇਤ ਦੇ ਉਪ ਪ੍ਰਧਾਨ ਕੁਲਦੀਪ ਰਾਏ ਦੀਪਾ ਅਤੇ ਸ਼ਿਵ ਸ਼ਕਤੀ ਕਾਂਵੜ ਸੰਘ ਨਥਾਣਾ ਦੇ ਪ੍ਰਧਾਨ ਜਗਦੀਸ਼ ਸ਼ਰਮਾ ਨੇ ਸ਼ਿਵ ਭਗਤਾਂ ਸਮੇਤ ਕਾਂਵੜੀਆਂ ਦਾ ਭਰਵਾਂ ਸਵਾਗਤ ਕੀਤਾ। ਇਸ ਉਪਰੰਤ ਨਗਰ ਵਿਚ ਸ਼ੋਭਾ ਯਾਤਰਾ ਵੀ ਕੱਢੀ ਗਈ ਅਤੇ ਪੂਰੇ ਨਗਰ ਵਿਚ ਸ਼ੋਭਾ ਯਾਤਰਾ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਦੇ ਦੁਰਗਾ ਮੰਦਰ ਵਿਖੇ ਪਹੁੰਚਣ ਉਪਰੰਤ ਕਾਂਵੜੀਆਂ ਅਤੇ ਸ਼ਿਵ ਭਗਤਾਂ ਨੇ ਪਵਿੱਤਰ ਗੰਗਾ ਜਲ ਨਾਲ ਭਗਵਾਨ ਭੋਲੇ ਨਾਥ ਦਾ ਵਿਧੀ-ਵਿਧਾਨ ਅਨੁਸਾਰ ਜਲਾਭਿਸ਼ੇਕ ਕੀਤਾ ਅਤੇ ਇਲਾਕੇ ਦੀ ਸੁੱਖ-ਸਮ੍ਰਿੱਧੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਜਲਾਭਿਸ਼ੇਕ ਦੌਰਾਨ ਪੂਰਾ ਸ਼ਿਵਾਲਾ ‘ਹਰ-ਹਰ ਮਹਾਂਦੇਵ’ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਇਸ ਧਾਰਮਿਕ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜਥੇਦਾਰ ਗੁਰਤੇਜ ਸਿੰਘ ਭੇਜੀ, ਸਾਬਕਾ ਕੌਂਸਲਰ ਹਰਿੰਦਰਜੀਤ ਨਾਮੀ, ਅਜੀਤ ਸਿੰਘ ਦੂਆ, ਸੀਨੀਅਰ ਭਾਜਪਾ ਆਗੂ ਰਾਮ ਗੋਪਾਲ ਰਾਮੂ, ਗਿਆਨ ਚੰਦ ਆਹੂਜਾ ਅਤੇ ਓਮ ਪ੍ਰਕਾਸ਼ ਓਮੀ ਸਮੇਤ ਵੱਡੀ ਗਿਣਤੀ ਵਿਚ ਨਗਰ ਵਾਸੀ ਅਤੇ ਸ਼ਿਵ ਭਗਤ ਹਾਜ਼ਰ ਸਨ।