09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਾਉਣ ਮਹੀਨੇ ਦੇ ਅਖੀਰ ਵਿਚ ਲੱਗੀ ਝੜੀ, ਪੂਰਾ ਦਿਨ ਹੁੰਦੀ ਰਹੀ ਕਿਣ-ਮਿਣ ਕਣੀ

ਸੰਗਤ ਮੰਡੀ, 8 ਅਗਸਤ (ਸੁਖਤੇਜ ਧਾਲੀਵਾਲ)- ਸਾਉਣ ਮਹੀਨੇ ਦੀ ਲੱਗੀ ਲੰਮੀ ਔੜ ਤੋਂ ਬਾਅਦ ਸੰਗਤ ਇਲਾਕੇ ਦੇ ਪਿੰਡਾਂ ਵਿਚ ਅੱਜ ਸਵੇਰੇ ਤੋਂ ਰੁਕ-ਰੁਕ ਪੈ ਰਹੇ ਮੀਂਹ ਨਾਲ, ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਕਾਫ਼ੀ ਰਾਹਤ ਮਹਿਸੂਸ ਹੋਈ ਹੈ। ਉਥੇ ਕਿਸਾਨਾਂ ਦੀਆਂ ਫ਼ਸਲਾਂ ਲਈ ਇਹ ਮੀਹ ਕਾਫੀ ਵਰਦਾਨ ਸਾਬਿਤ ਹੋਵੇਗਾ।

Ad Position 21
No active advertisement
ਅਜੀਤ ਡੈਸਕ 09-08-2026
ਸੰਗਤ ਮੰਡੀ, 8 ਅਗਸਤ (ਸੁਖਤੇਜ ਧਾਲੀਵਾਲ)- ਸਾਉਣ ਮਹੀਨੇ ਦੀ ਲੱਗੀ ਲੰਮੀ ਔੜ ਤੋਂ ਬਾਅਦ ਸੰਗਤ ਇਲਾਕੇ ਦੇ ਪਿੰਡਾਂ ਵਿਚ ਅੱਜ ਸਵੇਰੇ ਤੋਂ ਰੁਕ-ਰੁਕ ਪੈ ਰਹੇ ਮੀਂਹ ਨਾਲ, ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਕਾਫ਼ੀ ਰਾਹਤ ਮਹਿਸੂਸ ਹੋਈ ਹੈ। ਉਥੇ ਕਿਸਾਨਾਂ ਦੀਆਂ ਫ਼ਸਲਾਂ ਲਈ ਇਹ ਮੀਹ ਕਾਫੀ ਵਰਦਾਨ ਸਾਬਿਤ ਹੋਵੇਗਾ। ਸਵੇਰ ਵੇਲੇ ਅਚਾਨਕ ਮੌਸਮ ਨੇ ਕਰਵਟ ਲਈ ਅਤੇ ਹਲਕੀ ਕਿਣ-ਮਿਣ ਕਣੀ ਪੈਣ ਨਾਲ ਮੌਸਮ ਇਕਦਮ ਸੁਹਾਵਣਾ ਹੋ ਗਿਆ। ਮੀਂਹ ਪੈਣ ਤੋਂ ਬਾਅਦ ਤਾਪਮਾਨ ਵਿਚ ਵੀ ਭਾਰੀ ਗਿਰਾਵਟ ਦਰਜ਼ ਕੀਤੀ ਗਈ, ਜਿਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਕਿਸਾਨਾਂ ਨੇ ਵੀ ਇਸ ਹਲਕੇ ਮੀਂਹ ਨੂੰ ਝੋਨੇ ਸਮੇਤ ਸਾਉਣੀ ਦੀਆਂ ਹੋਰਨਾਂ ਫ਼ਸਲਾਂ ਲਈ ਕਾਫੀ ਲਾਭਕਾਰੀ ਦੱਸਿਆ। ਹਾਲਾਂਕਿ ਕਈ ਥਾਵਾਂ ‘ਤੇ ਮੀਂਹ ਘੱਟ ਪੈਣ ਦੀਆਂ ਖ਼ਬਰਾਂ ਹਨ, ਪਰ ਇਸ ਨਾਲ ਮੌਸਮ ਵਿਚ ਆਈ ਤਾਜ਼ਗੀ ਨੇ ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆ ਦਿੱਤੀ। ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਵਿਚ ਵੀ ਕੁਝ ਥਾਵਾਂ ‘ਤੇ ਲਗਾਤਾਰ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜੋ ਸਾਉਣੀ ਦੀ ਫ਼ਸਲ ਲਈ ਕਾਫੀ ਲਾਹੇਵੰਦ ਸਾਬਤ ਹੋਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸਾਉਣ ਮਹੀਨੇ ਅੰਦਰ ਕਾਫੀ ਘੱਟ ਮੀਂਹ ਪਿਆ ਹੈ। ਜਿਸ ਕਰਕੇ ਉਨ੍ਹਾਂ ਨੂੰ ਲਗਾਤਾਰ ਟਿਊਬਵੈੱਲਾਂ ਦੇ ਸਹਾਰੇ ਧਰਤੀ ਹੇਠਲੇ ਪਾਣੀ ਨਾਲ ਫ਼ਸਲਾਂ ਨੂੰ ਪਾਲਿਆ ਜਾ ਰਿਹਾ ਸੀ। ਜੋ ਇਸ ਮੀਂਹ ਨਾਲ ਟਿਊਬਵੈੱਲਾਂ ਦਾ ਪਾਣੀ ਦੇਣ ਦੀ ਜ਼ਰੂਰਤ ਘਟ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ ਜੱਜਲ ਵਿਖੇ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਡਬਲ ਇੰਜਣ ਸਰਕਾਰ ਬਣਾਉਣ ਦੇ ਦਾਅਵੇ, ਪਰ ਇੰਜਣ ਮਜ਼ਬੂਤ ਨਹੀਂ-ਰੁਚਿਕਾ ਗੋਇਲ ਭਾਜਪਾ ਆਗੂਆਂ ਵਲੋਂ ਗੱਠਜੋੜ ਅਤੇ ਇਕੱਲੇ ਚੋਣ...
Ad Position 24