15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੰਜਾਬ ਪੁਲਿਸ 'ਚੋਂ ਬਰਖ਼ਾਸਤ ਵਿਅਕਤੀ ਦੀ ਲਾਸ਼ ਖੁੰਡਰਨੁਮਾ ਮਕਾਨ 'ਚ ਮਿਲੀ

Ad Position 21
No active advertisement
ਅਜੀਤ ਡੈਸਕ 02-03-2026
ਬਠਿੰਡਾ, 1 ਮਾਰਚ (ਅਵਤਾਰ ਸਿੰਘ ਕੈਂਥ)-ਸਥਾਨਕ ਚਿਲਡਰਨ ਪਾਰਕ ਦੇ ਨੇੜੇ ਜਲੇਬੀ ਵਾਲੇ ਚੌਂਕ ਦੇ ਨੇੜੇ ਇਕ ਖ਼ਾਲੀ ਖੁੰਡਰਨੁਮਾ ਮਕਾਨ ਵਿਚ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਮੈਂਬਰ ਰਾਜਿੰਦਰ ਕੁਮਾਰ ਅਤੇ ਜੱਗਾ ਘਟਨਾ ਸਥਾਨ 'ਤੇ ਆਪਣੀ ਐਂਬੂਲੈਂਸ ਟੀਮ ਸਮੇਤ ਪਹੁੰਚੇ¢ ਉਪਰੰਤ ਥਾਣਾ ਸਿਵਲ ਲਾਈਨ ਨੂੰ ਸੂਚਨਾ ਦਿੱਤੀ | ਮੌਕੇ 'ਤੇ ਪੁੱਜੀ ਪੁਲਿਸ ਟੀਮ ਦੀ ਮੁੱਢਲੀ ਪੜ੍ਹਤਾਲ ਉਪਰੰਤ ਮਿ੍ਤਕ ਦੀ ਪਹਿਚਾਣ ਸਰਬਜੀਤ ਸਿੰਘ (35) ਵਾਸੀ ਪੂਹਲੀ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ, ਜੋ ਕਿ ਦੋ ਦਿਨ੍ਹਾਂ ਤੋਂ ਗੁੰਮ ਸੀ ਅਤੇ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ¢ ਪੁਲਿਸ ਨੇ ਤੁਰੰਤ ਉਸ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ | ਪਤਾ ਚੱਲਿਆ ਕਿ ਸਰਬਜੀਤ ਸਿੰਘ ਨੂੰ ਪੁਲਿਸ ਵਿਭਾਗ ਤੋਂ ਬਰਖ਼ਾਸਤ ਕੀਤਾ ਹੋਇਆ ਸੀ ਅਤੇ ਉਸ ਦੇ ਵਿਰੁੱਧ ਲੁੱਟ ਖੋਹ ਦੇ ਦੋ ਮਾਮਲੇ ਵੀ ਦਰਜ ਸਨ | ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ | ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੇ ਮੁੱਢਲੀ ਕਾਰਵਾਈ ਉਪਰੰਤ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ |

Ad Position 22
No active advertisement
ਪਿਛਲੀ ਖ਼ਬਰ ਰਾਮਪੁਰਾ ਦੀ ਜਥੇਬੰਦੀ ਨਾਲ ਕੀਤੀ ਚਰਚਾ <br/> ਮੋਗਾ ਰੈਲੀ ਲਈ ਜ਼ਿਲ੍ਹਾ ਪ੍ਰਧਾਨ ਮਲੂਕਾ ਦੀ ਅਗਵਾਈ ਹੇਠ 'ਚ ਇਕੱਤਰਤ... ਅਗਲੀ ਖ਼ਬਰ ਨਹਿਰ ਕਿਨਾਰੇ ਹਾਦਸਾਗ੍ਰਸਤ ਕਾਰ ਮਿਲੀ, ਨੌਜਵਾਨ ਲਾਪਤਾ
Ad Position 24