17 ਸਾਲਾ ਲੜਕੇ ਦੇ ਕਤਲ ਮਾਮਲੇ ’ ਚ ਦੋ ਲੜਕੇ ਗ੍ਰਿਫ਼ਤਾਰ
ਖਰੜ, 23 ਨਵੰਬਰ (ਜੰਡਪੁਰੀ)-ਕੁਝ ਦਿਨ ਪਹਿਲਾਂ ਕਤਲ ਹੋਏ 17 ਸਾਲਾ ਲੜਕੇ ਦੇ ਮਾਮਲੇ ‘ਚ ਪੁਲਿਸ ਨੇ ਦੋ ਲੜਕਿਆਂ ਅਮਰਵੀਰ ਸਿੰਘ ਅਤੇ ਤਰਨਜੋਤ ਸਿੰਘ ਗਰੇਵਾਲ ਵਾਸੀਆਨ ਖਰੜ (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਖਰੜ ਦੇ ਇੰਚਾਰਜ ਇੰਸਪੈਕਟਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੱਲ੍ਹ ਅਮਰਵੀਰ ਸਿੰਘ ਸਮੇਤ ਘਟਨਾ ‘ਚ ਵਰਤੀ ਗਈ ਥਾਰ ਗੱਡੀ ਵੀ ਬਰਾਮਦ ਕਰ ਲਈ ਸੀ।
ਖਰੜ, 23 ਨਵੰਬਰ (ਜੰਡਪੁਰੀ)-ਕੁਝ ਦਿਨ ਪਹਿਲਾਂ ਕਤਲ ਹੋਏ 17 ਸਾਲਾ ਲੜਕੇ ਦੇ ਮਾਮਲੇ ‘ਚ ਪੁਲਿਸ ਨੇ ਦੋ ਲੜਕਿਆਂ ਅਮਰਵੀਰ ਸਿੰਘ ਅਤੇ ਤਰਨਜੋਤ ਸਿੰਘ ਗਰੇਵਾਲ ਵਾਸੀਆਨ ਖਰੜ (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਖਰੜ ਦੇ ਇੰਚਾਰਜ ਇੰਸਪੈਕਟਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੱਲ੍ਹ ਅਮਰਵੀਰ ਸਿੰਘ ਸਮੇਤ ਘਟਨਾ ‘ਚ ਵਰਤੀ ਗਈ ਥਾਰ ਗੱਡੀ ਵੀ ਬਰਾਮਦ ਕਰ ਲਈ ਸੀ। ਇਸ ਤੋਂ ਬਾਅਦ ਉਸ ਨੂੰ ਅਦਾਲਤ ‘ਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਤਰਨਜੋਤ ਸਿੰਘ ਗਰੇਵਾਲ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਕੋਲੋਂ 17 ਸਾਲਾ ਨੌਜਵਾਨ ਦੇ ਕਤਲ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਘਟਨਾ ਵੇਲੇ ਉਥੇ ਹੋਰ ਕੌਣ-ਕੌਣ ਵਿਅਕਤੀ ਮੌਜੂਦ ਸੀ ਅਤੇ ਲੜਕੇ ਦਾ ਕਤਲ ਕਿਉਂ ਕੀਤਾ ਗਿਆ ਸੀ।