16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਨੌਜਵਾਨਾਂ ਨੂੰ ਇਕ ਕਰੋੜ ਦੇ ਇਨਾਮ ਦਾ ਸੁਪਨਾ ਦਿਖਾਉਣ ਦੀ ਬਜਾਏ, ਪੱਕੀਆਂ ਨੌਕਰੀਆਂ ਦੇਵੇ ਭਗਵੰਤ ਮਾਨ ਸਰਕਾਰ-ਬੀਬੀ ਰਾਮੂਵਾਲੀਆ

ਐੱਸ. ਏ.

Ad Position 21
No active advertisement
ਅਜੀਤ ਡੈਸਕ 16-11-2026
ਐੱਸ. ਏ. ਐੱਸ. ਨਗਰ, 15 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਭਾਜਪਾ ਦੀ ਕੌਮੀ ਕਾਰਜਕਾਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਮੁਕਾਬਲੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦਾ ਨੌਜਵਾਨ ਅੱਜ ਇਕ ਕਰੋੜ ਰੁ. ਦੇ ਇਨਾਮ ਦੀਆਂ ਗੱਲਾਂ ਨਹੀਂ, ਸਗੋਂ ਨੌਜਵਾਨਾਂ ਦੇ ਹੱਥ ਵਿਚ ਪੱਕਾ ਨਿਯੁਕਤੀ ਪੱਤਰ ਦੇਖਣਾ ਚਾਹੁੰਦਾ ਹੈ ਪਰ ਸਵਾਲ ਇਹ ਹੈ ਕਿ ਜਿਹੜੇ ਨੌਜਵਾਨ ਸਾਲਾਂ ਤੋਂ ਵੱਖ-ਵੱਖ ਨੌਕਰੀਆਂ ਲਈ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਦੀ ਭਰਤੀ ਪ੍ਰਕਿਰਿਆ ਵਿਚ ਤੇਜ਼ੀ, ਸਮੇਂ ਸਿਰ ਪ੍ਰੀਖਿਆਵਾਂ, ਪਾਰਦਰਸ਼ੀ ਨਤੀਜੇ ਤੇ ਪੱਕੀਆਂ ਨੌਕਰੀਆਂ ਕਦੋਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਕੁਇਜ਼ ਮੁਕਾਬਲੇ ਕਰਵਾਉਣਾ ਗਲਤ ਨਹੀਂ, ਪਰ ਇਸ ਨੂੰ ਨੌਜਵਾਨਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਦੱਸਣਾ ਸਹੀ ਨਹੀਂ। ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਨਾਮੀ ਮੁਕਾਬਲਿਆਂ ਦੇ ਸੁਪਨਿਆਂ ਵਿਚ ਉਲਝਾਉਣ ਦੀ ਬਜਾਏ ਉਨ੍ਹਾਂ ਨੂੰ ਰੁਜ਼ਗਾਰ, ਸਵੈ-ਰੁਜ਼ਗਾਰ ਤੇ ਸੂਬੇ ਵਿਚ ਹੀ ਆਪਣਾ ਭਵਿੱਖ ਬਣਾਉਣ ਦੇ ਮੌਕੇ ਦੇਣਾ ਸਰਕਾਰ ਦੀ ਅਸਲ ਜ਼ਿੰਮੇਵਾਰੀ ਹੈ। ਨੌਜਵਾਨਾਂ ਨੂੰ ਕਰੋੜਪਤੀ ਬਣਨ ਦਾ ਸੁਪਨਾ ਨਹੀਂ, ਆਪਣੀ ਮਿਹਨਤ ਨਾਲ ਇੱਜ਼ਤ ਦੀ ਰੋਜ਼ੀ ਕਮਾਉਣ ਦਾ ਮੌਕਾ ਚਾਹੀਦਾ ਹੈ। 15 ਐਮਓਐਚ22
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਦੀ ਵਧਾਈ ਦੇਣ ਆਏ ਜਾਣਕਾਰ ਵਲੋਂ ਔਰਤ ਨਾਲ ਕਥਿਤ ਛੇੜਛਾੜ , ਕੇਸ ਦਰਜ ਅਗਲੀ ਖ਼ਬਰ ਨੌਜਵਾਨਾਂ ਨੂੰ ਸਿਆਸਤ ਦੀ ਮੁੱਖ ਧਾਰਾ ਨਾਲ ਜੋੜਨ ਲਈ ਸਾਹਿਲ ਗੋਇਲ ਨੇ ਵਿਜੇ ਸਾਂਪਲਾ ਨਾਲ ਕੀਤੀ ਮੁਲਾਕਾਤ
Ad Position 24