14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਨੈੱਟਬਾਲ ਚੈਂਪੀਅਨਸ਼ਿਪ ’ਚ ਸੈਕਰਡ ਹਾਰਟ ਤੇ ਕੇ. ਬੀ. ਡੀ. ਏ. ਵੀ. ਸਕੂਲਾਂ ਸਮੇਤ ਜੀ. ਆਈ. ਐਸ. ਕਲੱਬ ਨੇ ਜਿੱਤੇ ਖ਼ਿਤਾਬ

ਚੰਡੀਗੜ੍ਹ, 14 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਨੈੱਟਬਾਲ ਸਪੋਰਟਸ ਪ੍ਰਮੋਸ਼ਨ ਐਸੋਸੀਏਸ਼ਨ ਚੰਡੀਗੜ੍ਹ ਵਲੋਂ ਨੈੱਟਬਾਲ ਸਟੇਟ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ’ਚ ਸੈਕਰਡ ਹਾਰਟ ਸਕੂਲ 26, ਕੇ. ਬੀ.

Ad Position 21
No active advertisement
ਅਜੀਤ ਡੈਸਕ 15-11-2026
ਚੰਡੀਗੜ੍ਹ, 14 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਨੈੱਟਬਾਲ ਸਪੋਰਟਸ ਪ੍ਰਮੋਸ਼ਨ ਐਸੋਸੀਏਸ਼ਨ ਚੰਡੀਗੜ੍ਹ ਵਲੋਂ ਨੈੱਟਬਾਲ ਸਟੇਟ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ’ਚ ਸੈਕਰਡ ਹਾਰਟ ਸਕੂਲ 26, ਕੇ. ਬੀ. ਡੀ. ਏ. ਵੀ. ਸਕੂਲ ਸੈਕਟਰ 7 ਤੇ ਜੀਆਈਐਸ ਕਲੱਬ ਦੀਆਂ ਟੀਮਾਂ ਨੇ ਖ਼ਿਤਾਬੀ ਜਿੱਤਾਂ ਪ੍ਰਾਪਤ ਕੀਤੀਆਂ। ਨੈੱਟਬਾਲ ਸਟੇਟ ਚੈਂਪੀਅਨਸ਼ਿਪ ਦੇ ਖੇਡੇ ਫਾਈਨਲ ਮੁਕਾਬਲੇ ਦੌਰਾਨ ਸੀਨੀਅਰ ਲੜਕਿਆਂ ਦੇ ਵਰਗ ਵਿਚ ਜੀ. ਆਈ. ਐਸ. ਕਲੱਬ ਨੇ ਮਿਸ਼ਨ ਕਲੱਬ ਨੂੰ 14-8 ਅੰਕਾਂ ਦੇ ਅੰਤਰ ਨਾਲ ਹਰਾਇਆ, ਜਦਕਿ ਚੰਡੀਗੜ੍ਹ ਯੂਨਾਈਟਿਡ ਕਲੱਬ ਨੇ ਆਲ ਅਬਾਊਟ ਆਲ ਕਲੱਬ ਨੂੰ 10-8 ਅੰਕਾਂ ਨਾਲ ਮਾਤ ਦਿੱਤੀ। ਸਬ-ਜੂਨੀਅਰ ਲੜਕੀਆਂ ਦੇ ਫਾਈਨਲ ਵਿਚ ਸੈਕਰਡ ਹਾਰਟ ਸਕੂਲ ਨੇ ਦ ਟ੍ਰਿਬਿਊਨ ਸਕੂਲ ਦੀ ਟੀਮ ਨੂੰ 19-15 ਨਾਲ ਹਰਾ ਕੇ ਚੈਂਪੀਅਨਸ਼ਿਪ ਟਰਾਫ਼ੀ ਜਿੱਤੀ। ਤੀਜੇ ਸਥਾਨ ਦੇ ਮੈਚ ਵਿਚ ਸੀ. ਐਲ. ਡੀ. ਏ. ਵੀ. ਸਕੂਲ ਨੇ ਮਿਸ਼ਨ ਕਲੱਬ ਦੀ ਟੀਮ ਨੂੰ 21-18 ਨਾਲ ਅੰਤਰ ਨਾਲ ਹਰਾਇਆ। ਸਬ-ਜੂਨੀਅਰ ਲੜਕਿਆਂ ਦੇ ਫਾਈਨਲ ਇਕ ਰੋਮਾਂਚਕ ਮੁਕਾਬਲੇ ’ਚ ਕੇ. ਬੀ. ਡੀ. ਏ. ਵੀ. ਸਕੂਲ ਦੀ ਟੀਮ ਨੇ ਸੀ. ਐਲ. ਡੀ. ਏ. ਵੀ. ਸਕੂਲ ਦੀ ਟੀਮ ਨੂੰ 16-15 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਦੋਵਾਂ ਟੀਮਾਂ ਨੇ ਅੰਤ ਤੱਕ ਸਖ਼ਤ ਮੁਕਾਬਲਾ ਕੀਤਾ। ਇਸੇ ਤਰ੍ਹਾਂ ਜੂਨੀਅਰ ਲੜਕੀਆਂ ਦੇ ਫਾਈਨਲ ਵਿਚ ਸੈਕਰਡ ਹਾਰਟ ਸਕੂਲ ਦੀ ਟੀਮ ਨੇ ਦ ਟ੍ਰਿਬਿਊਨ ਸਕੂਲ 29 ਦੀ ਟੀਮ ਨੂੰ 18-13 ਨਾਲ ਹਰਾਇਆ। ਇਨ੍ਹਾਂ ਜਿੱਤਾਂ ਨਾਲ ਸੈਕਰਡ ਹਾਰਟ ਸਕੂਲ ਨੇ ਕੁੜੀਆਂ ਦੇ ਦੋਵਾਂ ਉਮਰ ਸਮੂਹਾਂ ਵਿਚ ਖ਼ਿਤਾਬ ਜਿੱਤੇ। ਤੀਜੇ ਸਥਾਨ ਦੇ ਮੈਚ ਵਿਚ ਸੀਐਲ ਡੀ. ਏ. ਵੀ. ਸਕੂਲ ਦੀ ਟੀਮ ਨੇ ਚੰਡੀਗੜ੍ਹ ਯੂਨਾਈਟਿਡ ਕਲੱਬ ਦੀ ਟੀਮ ਨੂੰ 14-12 ਨਾਲ ਹਰਾਇਆ। ਨੈੱਟਬਾਲ ਸਪੋਰਟਸ ਪ੍ਰਮੋਸ਼ਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਪੀ. ਐਸ. ਲਾਂਬਾ ਨੇ ਕਿਹਾ ਕਿ ਚੈਂਪੀਅਨਸ਼ਿਪ ਵਿਚ ਖਿਡਾਰੀਆਂ ਦਾ ਉਤਸ਼ਾਹ ਅਤੇ ਪ੍ਰਦਰਸ਼ਨ ਸ਼ਲਾਘਾਯੋਗ ਸੀ। ਸਕੂਲਾਂ ਤੇ ਕਲੱਬਾਂ ਦੀ ਭਾਗੀਦਾਰੀ ਨੈੱਟਬਾਲ ਨੂੰ ਉਤਸ਼ਾਹਿਤ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਾਕਿ ਮੰਤਰੀ ਭਾਰਤ ਵਿਚ ਹੋਣ ਵਾਲੇ ਐਸ.ਸੀ.ਓ. ਸੰਮੇਲਨ ’ਚ ਹਿੱਸਾ ਲਵੇਗਾ ਅਗਲੀ ਖ਼ਬਰ ਚੱਲਦੇ ਕੈਂਟਰ ਨੂੰ ਲੱਗੀ ਅੱਗ, ਡਰਾਈਵਰ ਨੇ ਸਮੇਂ ਸਿਰ ਗੱਡੀ ਰੋਕ ਕੇ ਬਚਾਈ ਆਪਣੀ ਜਾਨ
Ad Position 24