14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਚੰਡੀਗੜ੍ਹ ਪੁ ਲਿਸ ਦੇ ਹੈੱਡ ਕ ੁਆਰਟਰ ਨਜ਼ਦੀਕ ਮਿਲੀ ਮਹਿਲਾ ਦੀ ਲਾਸ਼ ਦਾ ਮਾਮਲਾ ਪਤਨੀ ਦੇ ਛੱਡ ਕੇ ਜਾਣ ਦੇ ਡਰੋਂ ਪਤੀ ਨੇ ਪੱਥਰ ਮਾਰ ਕੇ ਕੀਤੀ ਸੀ ਹੱਤਿਆ

ਚੰਡੀਗੜ੍ਹ, 14 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੇ ਹੈੱਡਕੁਆਰਟਰ ਨਜ਼ਦੀਕ ਸੈਕਟਰ-10 ਸਥਿਤ ਲੀਅਰ ਵੈਲੀ ਪਾਰਕ ਵਿਚ ਮਹਿਲਾ ਦੀ ਪੱਥਰਾਂ ਨਾਲ ਸਿਰ ਕੁਚਲ ਕੇ ਕੀਤੀ ਗਈ ਹੱਤਿਆ ਦੀ ਗੁੱਥੀ ਪੁਲਿਸ ਨੇ 12 ਘੰਟਿਆਂ ਦੇ ਅੰਦਰ ਸੁਲਝਾ ਲਈ ਹੈ। ਇਸ ਅੰਨ੍ਹੇ ਹੱਤਿਆਕਾਂਡ ਦੇ ਮਾਮਲੇ ਵਿਚ ਪੁਲਿਸ ਨੇ ਮਹਿਲਾ ਦੇ ਪਤੀ ਰੌਬਿਨ ਨੂੰ ਗ੍ਰਿਫ਼ਤਾਰ ਕੀਤਾ ਹੈ।

Ad Position 21
No active advertisement
ਚੰਡੀਗੜ੍ਹ ਦੇ ਥਾਣਾ ਸੈਕਟਰ-3 ਦੀ ਪੁਲਿਸ ਵਲੋਂ ਆਪਣੀ ਪਤਨੀ ਦੀ ਹੱਤਿਆ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਪਤੀ ਪੁਲਿਸ ਹਿਰਾਸਤ ਦੌਰਾਨ। ਤਸਵੀਰ : ਰਾਕੇਸ਼ ਸ਼ਾਹ 15-11-2026
ਚੰਡੀਗੜ੍ਹ, 14 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੇ ਹੈੱਡਕੁਆਰਟਰ ਨਜ਼ਦੀਕ ਸੈਕਟਰ-10 ਸਥਿਤ ਲੀਅਰ ਵੈਲੀ ਪਾਰਕ ਵਿਚ ਮਹਿਲਾ ਦੀ ਪੱਥਰਾਂ ਨਾਲ ਸਿਰ ਕੁਚਲ ਕੇ ਕੀਤੀ ਗਈ ਹੱਤਿਆ ਦੀ ਗੁੱਥੀ ਪੁਲਿਸ ਨੇ 12 ਘੰਟਿਆਂ ਦੇ ਅੰਦਰ ਸੁਲਝਾ ਲਈ ਹੈ। ਇਸ ਅੰਨ੍ਹੇ ਹੱਤਿਆਕਾਂਡ ਦੇ ਮਾਮਲੇ ਵਿਚ ਪੁਲਿਸ ਨੇ ਮਹਿਲਾ ਦੇ ਪਤੀ ਰੌਬਿਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੂੰ ਡਰ ਸੀ ਕਿ ਉਸ ਦੀ ਪਤਨੀ ਉਸ ਨੂੰ ਛੱਡ ਕੇ ਕਿਤੇ ਚਲੀ ਜਾਵੇਗੀ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਬਹਿਸ ਹੋਈ, ਜਿਸ ਦੌਰਾਨ ਉਸ ਨੇ ਪੱਥਰ ਨਾਲ ਹਮਲਾ ਕਰਕੇ ਪਤਨੀ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ 13 ਨਵੰਬਰ ਨੂੰ ਪੁਲਿਸ ਨੂੰ ਇਕ ਪੈਟਰੋਲ ਪੰਪ ਦੇ ਪਿੱਛੇ ਅਣਪਛਾਤੀ ਮਹਿਲਾ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਉਕਤ ਮਹਿਲਾ ਦੀ ਬਾਂਹ ਤੇ ਉਸ ਦੇ ਨਾਂਅ ਦਾ ਟੈਟੂ ਬਣਿਆ ਹੋਣ ਕਾਰਨ ਪੁਲਿਸ ਨੂੰ ਉਸ ਦੀ ਸ਼ਨਾਖ਼ਤ ਕਰਨ ਵਿਚ ਕੁਝ ਆਸਾਨੀ ਰਹੀ। ਇਸ ਤੋਂ ਬਾਅਦ ਥਾਣਾ ਸੈਕਟਰ-3 ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਹੱਤਿਆ ਦੀ ਧਾਰਾ 103(1) ਬੀ.ਐੱਨ.ਐੱਸ ਤਹਿਤ ਐੱਫ. ਆਈ. ਆਰ ਦਰਜ ਕੀਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਚੰਡੀਗੜ੍ਹ ਪੁਲਿਸ ਵਲੋਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ। ਮ੍ਰਿਤਕ ਮਹਿਲਾ ਦੀ ਪਛਾਣ ਤੇ ਪਤਾ ਸਥਾਪਤ ਕਰਨ ਦੇ ਨਾਲ-ਨਾਲ ਹੱਤਿਆ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਨੇ ਸੀ. ਸੀ. ਟੀ. ਵੀ. ਫੁਟੇਜ, ਤਕਨੀਕੀ ਸਬੂਤਾਂ ਅਤੇ ਹੋਰ ਸਾਧਨਾ ਦੇ ਅਧਾਰ ’ਤੇ ਜਾਂਚ ਕੀਤੀ। ਜਾਂਚ ਦੌਰਾਨ ਮ੍ਰਿਤਕ ਮਹਿਲਾ ਦੀ ਪਛਾਣ ਨੰਦੂ ਮਹਾਤੋ ਦੀ ਧੀ ਤੇ ਰੌਬਿਨ ਦੀ ਪਤਨੀ ਸੀ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਦੀ ਦਿਸ਼ਾ ਉਸਦੇ ਪਤੀ ਵੱਲ ਕੇਂਦਰਿਤ ਕੀਤੀ। ਜਦੋਂ ਪੁਲਿਸ ਨੇ ਰੌਬਿਨ (28) ਵਾਸੀ ਨਵਾਂਗਰਾਓਂ ਮੁਹਾਲੀ ਨੂੰ ਇਸ ਮਾਮਲੇ ਵਿਚ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸਭ ਕੁਝ ਕਬੂਲ ਲਿਆ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਅਨੁਸਾਰ ਐੱਸ. ਡੀ. ਪੀ. ਓ ਸੈਂਟਰਲ ਰਾਮ ਗੋਪਾਲ ਦੀ ਨਿਗਰਾਨੀ ਅਤੇ ਥਾਣਾ ਨਾਰਥ ਦੇ ਐੱਸ. ਐੱਚ. ਓ ਇੰਸਪੈਕਟਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਇਸ ਮਾਮਲੇ ਨੂੰ 12 ਘੰਟਿਆਂ ਵਿਚ ਸੁਲਝਾਇਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕਕਰਾਲੀ ਵਿਖੇ ਰਾਤ ਦੇ ਹਨ੍ਹੇਰੇ ’ਚ ਘੱਗਰ ਨਦੀ ਦੀ ਹਿੱਕ ’ਤੇ ਮੁੜ ਚੱਲਿਆ ਨਾਜਾਇਜ਼ ਮਾਈਨਿੰਗ ਦਾ ਪੰਜਾ ਅਗਲੀ ਖ਼ਬਰ ‘ ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 298ਵਾਂ ਦਿਨ ਪੰਜਾਬ ਪੁਲਿਸ ਵਲੋਂ 580 ਥਾਈਂ ਛਾਪੇਮਾਰੀ, 215 ਕਾਬੂ
Ad Position 24