ਐੱਸ. ਏ. ਐੱਸ. ਨਗਰ, 10 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ (ਟੀ. ਐੱਸ. ਯੂ.) ਪੰਜਾਬ ਦੀ ਸਰਕਲ ਮੁਹਾਲੀ ਇਕਾਈ ਦੀ ਚੋਣ ਸੂਬਾ ਕਮੇਟੀ ਵਲੋਂ ਨਿਯੁਕਤ 2 ਮੈਂਬਰੀ ਕਮੇਟੀ ਜਿਸ ’ਚ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਤੇ ਸੂਬਾ ਖ਼ਜ਼ਾਨਚੀ ਸੰਤੋਖ ਸਿੰਘ ਸ਼ਾਮਿਲ ਸਨ, ਦੀ ਨਿਗਰਾਨੀ ਹੇਠ ਹੋਈ। ਮੀਟਿੰਗ ‘ਚ ਸਬ-ਡਵੀਜ਼ਨਾਂ ਤੇ ਡਵੀਜ਼ਨਾਂ ਦੇ ਲਗਪਗ 16 ਡੈਲੀਗੇਟਾਂ ਵਲੋਂ ਭਾਗ ਲੈਂਦਿਆਂ ਸਰਬਸੰਮਤੀ ਨਾਲ ਗੁਰਬਖਸ਼ ਸਿੰਘ ਫੋਰਮੈਨ ਨੂੰ ਸਰਕਲ ਕਮੇਟੀ ਟੀ. ਐੱਸ. ਯੂ. ਦੇ ਮੁਹਾਲੀ ਸਰਕਲ ਦਾ ਪ੍ਰਧਾਨ, ਗੁਰਮੀਤ ਸਿੰਘ ਜੇ. ਈ. ਨੂੰ ਮੀਤ ਪ੍ਰਧਾਨ, ਜਗਦੀਪ ਸਿੰਘ ਜੇ. ਈ. ਨੂੰ ਜਨਰਲ ਸਕੱਤਰ, ਜਸਪਾਲ ਸਿੰਘ ਲਾਈਨਮੈਨ ਨੂੰ ਸਹਾਇਕ ਸਕੱਤਰ ਅਤੇ ਸਰਬਜੀਤ ਕੁਮਾਰ ਜੇ. ਈ. ਨੂੰ ਸਬ-ਸਟੇਸ਼ਨ ਖ਼ਜ਼ਾਨਚੀ ਚੁਣਿਆ ਗਿਆ। ਇਸ ਮੌਕੇ ਵਿਜੇ ਕੁਮਾਰ, ਐੱਸ. ਐੱਸ. ਮੱਲੀ, ਏਕਮ ਸਿੱਧੂ, ਜੋਰਾਵਰ ਸਿੰਘ, ਰਜਿੰਦਰ ਸਿੰਘ ਤੇ ਲੱਖਾ ਸਿੰਘ ਆਦਿ ਆਗੂਆਂ ਤੋਂ ਇਲਾਵਾ ਪੈਨਸ਼ਨਰਜ਼ ਐਸੋਸੀਏਸ਼ਨ ਮੁਹਾਲੀ ਅਤੇ ਠੇਕਾ ਮੁਲਾਜ਼ਮ ਜਥੇਬੰਦੀ ਦੇ ਆਗੂ ਵੀ ਹਾਜ਼ਰ ਸਨ।