06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਆਯੁਰਵੇਦ ਨੂੰ ਸਿਹਤ ਬੀਮਾ ਯੋਜਨਾਵਾਂ ਦੇ ਘੇਰੇ ‘ ਚ ਲਿਆਉਣਾ ਸਮੇਂ ਦੀ ਵੱਡੀ ਲੋੜ - ਆਚਾਰੀਆ ਮਨੀਸ਼

ਡੇਰਾਬੱਸੀ, 5 ਨਵੰਬਰ (ਰਣਬੀਰ ਸਿੰਘ ਪੜ੍ਹੀ)- ਆਯੁਰਵੇਦਿਕ ਚਿਕਿਤਸਾ ਪ੍ਰਣਾਲੀ ਨੂੰ ਸਰਕਾਰੀ ਅਤੇ ਨਿੱਜੀ ਸਿਹਤ ਬੀਮਾ ਯੋਜਨਾਵਾਂ ਦੇ ਘੇਰੇ ਵਿਚ ਲਿਆਉਣਾ ਸਮੇਂ ਦੀ ਵੱਡੀ ਲੋੜ ਹੈ, ਤਾਂ ਜੋ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਸਮੇਤ ਹਰੇਕ ਨਾਗਰਿਕ ਇਸ ਇਲਾਜ ਪ੍ਰਣਾਲੀ ਦਾ ਲਾਭ ਉਠਾ ਸਕੇ। ਇਹ ਵਿਚਾਰ ਆਚਾਰੀਆ ਮਨੀਸ਼ ਨੇ ਡੇਰਾਬੱਸੀ ਸਥਿਤ ਹਾਈਮਜ਼ ਜੀਨਾ ਸਿੱਖੋ ਹਸਪਤਾਲ ਦੇ ਪ੍ਰਬੰਧਕ ਵਲੋਂ ਪੱਤਰਕਾਰਾਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰਗਟ ਕੀਤੇ।

Ad Position 21
No active advertisement
ਡੇਰਾਬੱਸੀ ਹਿੰਮਸ ਹਸਪਤਾਲ ਦੇ ਪ੍ਰਬੰਧਕ ਅਚਾਰਿਆ ਮਨੀਸ਼ ਸਮੇਤ ਪ੍ਰਬੰਧਕੀ ਟੀਮ ਜਾਣਕਾਰੀ ਦਿੰਦੀ ਹੋਈ। ਤਸਵੀਰ : ਰਣਬੀਰ ਸਿੰਘ ਪੜ੍ਹੀ 06-11-2026
ਡੇਰਾਬੱਸੀ, 5 ਨਵੰਬਰ (ਰਣਬੀਰ ਸਿੰਘ ਪੜ੍ਹੀ)- ਆਯੁਰਵੇਦਿਕ ਚਿਕਿਤਸਾ ਪ੍ਰਣਾਲੀ ਨੂੰ ਸਰਕਾਰੀ ਅਤੇ ਨਿੱਜੀ ਸਿਹਤ ਬੀਮਾ ਯੋਜਨਾਵਾਂ ਦੇ ਘੇਰੇ ਵਿਚ ਲਿਆਉਣਾ ਸਮੇਂ ਦੀ ਵੱਡੀ ਲੋੜ ਹੈ, ਤਾਂ ਜੋ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਸਮੇਤ ਹਰੇਕ ਨਾਗਰਿਕ ਇਸ ਇਲਾਜ ਪ੍ਰਣਾਲੀ ਦਾ ਲਾਭ ਉਠਾ ਸਕੇ। ਇਹ ਵਿਚਾਰ ਆਚਾਰੀਆ ਮਨੀਸ਼ ਨੇ ਡੇਰਾਬੱਸੀ ਸਥਿਤ ਹਾਈਮਜ਼ ਜੀਨਾ ਸਿੱਖੋ ਹਸਪਤਾਲ ਦੇ ਪ੍ਰਬੰਧਕ ਵਲੋਂ ਪੱਤਰਕਾਰਾਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਿਹਤ ਸਹੂਲਤਾਂ ਨੂੰ ਆਮ ਲੋਕਾਂ ਦੀ ਪਹੁੰਚ ਵਿਚ ਲਿਆਉਣ ਲਈ ਆਯੁਰਵੇਦਿਕ ਇਲਾਜ ਨੂੰ ਵੀ ਸਿਹਤ ਬੀਮਾ ਯੋਜਨਾਵਾਂ ਵਿਚ ਬਣਦਾ ਸਥਾਨ ਮਿਲਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਇਸ ਨਾਲ ਮਰੀਜ਼ਾਂ ਨੂੰ ਇਲਾਜ ਦੇ ਹੋਰ ਵਿਕਲਪ ਮਿਲਣਗੇ ਅਤੇ ਆਯੁਰਵੇਦਿਕ ਚਿਕਿਤਸਾ ਪ੍ਰਣਾਲੀ ਪ੍ਰਤੀ ਲੋਕਾਂ ਦਾ ਰੁਝਾਨ ਵਧੇਗਾ। ਆਚਾਰੀਆ ਮਨੀਸ਼ ਨੇ ਆਯੁਰਵੇਦ ਨੂੰ ਮਾੜੇ ਪ੍ਰਭਾਵਾਂ ਤੋਂ ਰਹਿਤ ਇਲਾਜ ਪ੍ਰਣਾਲੀ ਵਜੋਂ ਉਤਸ਼ਾਹਿਤ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ਸਰੀਰ ਨੂੰ ਨਿਰੋਗ ਬਣਾਉਣਾ ਅਤੇ ਬਿਮਾਰੀਆਂ ਤੋਂ ਬਚਾਅ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਵੱਲ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਆਯੁਰਵੇਦ ਸਿਰਫ਼ ਇਲਾਜ ਦਾ ਸਾਧਨ ਨਹੀਂ, ਸਗੋਂ ਸੰਤੁਲਿਤ ਖ਼ੁਰਾਕ, ਕੁਦਰਤੀ ਜੀਵਨਸ਼ੈਲੀ ਅਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਨਾਲ ਜੁੜੀ ਭਾਰਤ ਦੀ ਪ੍ਰਾਚੀਨ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਆਯੁਰਵੇਦ ਬਾਰੇ ਸਹੀ ਜਾਣਕਾਰੀ, ਵਿਗਿਆਨਕ ਸੋਚ ਅਤੇ ਲੋਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਕੇ ਇਸ ਪ੍ਰਣਾਲੀ ਨੂੰ ਘਰ-ਘਰ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਸਮਾਜ ਭਲਾਈ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਪੱਤਰਕਾਰਾਂ ਵਲੋਂ ਆਯੁਰਵੇਦ, ਸਿਹਤ ਸਹੂਲਤਾਂ ਅਤੇ ਭਾਰਤੀ ਚਿਕਿਤਸਾ ਪ੍ਰਣਾਲੀ ਸੰਬੰਧੀ ਪੁੱਛੇ ਸਵਾਲਾਂ ਦੇ ਉਨ੍ਹਾਂ ਜਵਾਬ ਦਿੱਤੇ। ਉਨ੍ਹਾਂ ‘ਸਿਹਤਮੰਦ ਭਾਰਤ–ਆਯੁਰਵੇਦਿਕ ਭਾਰਤ’ ਦੇ ਸੰਕਲਪ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਦੇ ਇਲਾਜ ਮਗਰੋਂ ਤੰਦਰੁਸਤ ਹੋਣ ਦੀਆਂ ਵੀਡੀਓ ਵੀ ਵਿਖਾਈਆਂ।
Ad Position 22
No active advertisement
ਪਿਛਲੀ ਖ਼ਬਰ , ਪੀ.ਜੀ.ਆਈ ਨੇ ਪੰਚਕੂਲਾ ਸਕੂਲ ਘਟਨਾ ’ਚ ਜ਼ਖਮੀ ਛੇ ਸਾਲਾ ਬੱਚੀ ਨੂੰ ਦਿੱਤੀ ਛੁੱਟੀ, ਪੂਰਾ ਇਲਾਜ ਹੋਇਆ ਮੁਫ਼ਤ ਅਗਲੀ ਖ਼ਬਰ ਪੀ.ਐਮ. ਸ਼੍ਰੀ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਵਿਖੇ ਖੇਤੀਬਾੜੀ ਅਤੇ ਵਾਤਾਵਰਣ ਸੰਬੰਧੀ ਕਰਵਾਇਆ ਵਿਸ਼ੇਸ਼ ਭਾਸ਼ਣ
Ad Position 24