28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸੁਰੱਖਿਆ ਦੀ ਮੰਗ ਨੂੰ ਲੈ ਕੇ ਡਾਕਟਰਾਂ ਤੇ ਹੋਰ ਸਟਾਫ਼ ਨੇ ਕੁਰਸੀਆਂ ਦੀ ਬਜਾਏ ਫਰਸ਼ ’ ਤੇ ਬੈਠ ਕੇ ਕੰਮ ਕੀਤਾ ਸ਼ੁਰੂ

ਖਰੜ, 27 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)-ਬੀਤੇ ਦਿਨੀਂ ਸਿਵਲ ਹਸਪਤਾਲ ਖਰੜ ਦੀ ਐਮਰਜੈਂਸੀ ’ਚ ਤਾਇਨਾਤ ਡਾਕਟਰ ਹਰਸ਼ਰਨ ਕੌਰ ਤੇ ਬਾਕੀ ਸਟਾਫ਼ ਨਾਲ ਕੁੱਟਮਾਰ ਤੇ ਦੁਰਵਿਵਹਾਰ ਦੀ ਵਾਪਰੀ ਘਟਨਾ ਦੇ ਰੋਸ ਵਜੋਂ ਐਮਰਜੈਂਸੀ ਵਾਰਡ ਦੇ ਸਟਾਫ਼ ਨੇ ਕੁਰਸੀਆਂ ਛੱਡ ਕੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਐਮਰਜੈਂਸੀ ਦੇ ਬਾਹਰ ਫਰਸ਼ ‘ਤੇ ਬੈਠ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਕਰਮਚਾਰੀਆਂ ਨੇ ਹੱਥਾਂ ‘ਚ ਤਖ਼ਤੀਆਂ ਫੜ੍ਹ ਕੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਨਾ ਕੀਤੇ ਗਏ ਤਾਂ ਉਹ ਇਸ ਤਰ੍ਹਾਂ ਹੀ ਫਰਸ਼ ‘ਤੇ ਬੈਠ ਕੇ ਮਰੀਜ਼ਾਂ ਦਾ ਇਲਾਜ ਕਰਨਗੇ।

Ad Position 21
No active advertisement
ਦੁਰਵਿਵਹਾਰ ਤੇ ਕੁੱਟਮਾਰ ਦੀ ਘਟਨਾ ਦੇ ਵਿਰੋਧ ’ਚ ਸਿਵਲ ਹਸਪਤਾਲ ਵਿਖੇ ਫਰਸ਼ ’ਤੇ ਬੈਠ ਕੇ ਰੋਸ ਜ਼ਾਹਿਰ ਕਰਦੇ ਹੋਏ ਐਮਰਜੈਂਸੀ ਵਾਰਡ ਦੇ ਡਾਕਟਰ ਤੇ ਹੋਰ ਕਰਮਚਾਰੀ। ਤਸਵੀਰ : ਜੰਡਪੁਰੀ 28-10-2026
ਖਰੜ, 27 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)-ਬੀਤੇ ਦਿਨੀਂ ਸਿਵਲ ਹਸਪਤਾਲ ਖਰੜ ਦੀ ਐਮਰਜੈਂਸੀ ’ਚ ਤਾਇਨਾਤ ਡਾਕਟਰ ਹਰਸ਼ਰਨ ਕੌਰ ਤੇ ਬਾਕੀ ਸਟਾਫ਼ ਨਾਲ ਕੁੱਟਮਾਰ ਤੇ ਦੁਰਵਿਵਹਾਰ ਦੀ ਵਾਪਰੀ ਘਟਨਾ ਦੇ ਰੋਸ ਵਜੋਂ ਐਮਰਜੈਂਸੀ ਵਾਰਡ ਦੇ ਸਟਾਫ਼ ਨੇ ਕੁਰਸੀਆਂ ਛੱਡ ਕੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਐਮਰਜੈਂਸੀ ਦੇ ਬਾਹਰ ਫਰਸ਼ ‘ਤੇ ਬੈਠ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਕਰਮਚਾਰੀਆਂ ਨੇ ਹੱਥਾਂ ‘ਚ ਤਖ਼ਤੀਆਂ ਫੜ੍ਹ ਕੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਨਾ ਕੀਤੇ ਗਏ ਤਾਂ ਉਹ ਇਸ ਤਰ੍ਹਾਂ ਹੀ ਫਰਸ਼ ‘ਤੇ ਬੈਠ ਕੇ ਮਰੀਜ਼ਾਂ ਦਾ ਇਲਾਜ ਕਰਨਗੇ। ਜ਼ਿਕਰਯੋਗ ਹੈ ਕਿ ਇਸ ਘਟਨਾ ਨੂੰ ਲੈ ਕੇ ਡਾਕਟਰਾਂ ‘ਚ ਸਹਿਮ ਪਾਇਆ ਜਾ ਰਿਹਾ ਹੈ। ਇਸੇ ਦੌਰਾਨ ਪੀੜਤ ਡਾ. ਹਰਸ਼ਰਨ ਕੌਰ ਦੀ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੀ ਲੜਕੀ ਜੋ ਕਿ ਸਿਵਲ ਹਸਪਤਾਲ ਖਰੜ ਦੇ ਐਮਰਜੈਂਸੀ ਵਾਰਡ ‘ਚ ਡਾਕਟਰ ਵਜੋਂ ਤਾਇਨਾਤ ਸੀ, ਨਾਲ ਇਕ ਵਿਅਕਤੀ ਵਲੋਂ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਡਾਕਟਰ ਹੀ ਹਸਪਤਾਲ ‘ਚ ਸੁਰੱਖਿਅਤ ਨਹੀਂ ਹੋਣਗੇ ਤਾਂ ਉਹ ਲੋਕਾਂ ਦਾ ਇਲਾਜ ਕਿਵੇਂ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਖਰੜ ਦੇ ਸਿਵਲ ਹਸਪਤਾਲ ਵਿਖੇ ਪੁਲਿਸ ਚੌਕੀ ਸਥਾਪਿਤ ਕੀਤੀ ਜਾਵੇ। ਇਸੇ ਦੌਰਾਨ ਡਾ. ਗੁਰਪ੍ਰੀਤ ਕੌਰ, ਸਟਾਫ਼ ਨਰਸ ਲਖਵਿੰਦਰ ਕੌਰ ਅਤੇ ਇਕ ਹੋਰ ਕਰਮਚਾਰੀ ਅਕਬਰ ਅਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ, ਪਰ ਉਨ੍ਹਾਂ ਲਈ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਹਸਪਤਾਲਾਂ ‘ਚ ਡਾਕਟਰਾਂ ਤੇ ਬਾਕੀ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਅਤੇ ਖਰੜ ਦੇ ਸਿਵਲ ਹਸਪਤਾਲ ਵਿਖੇ ਤੁਰੰਤ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਇਸੇ ਦੌਰਾਨ ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ ਨੇ ਡਾਕਟਰ ਤੇ ਕਰਮਚਾਰੀਆਂ ਨਾਲ ਵਾਪਰੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਖਰੜ ਦੇ ਸਿਵਲ ਹਸਪਤਾਲ ਵਿਖੇ ਪੁਲਿਸ ਚੌਕੀ ਸਥਾਪਿਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ‘ਚ ਡਾਕਟਰ ਹੀ ਸੁਰੱਖਿਅਤ ਨਹੀਂ ਹਨ ਤਾਂ ਉਹ ਲੋਕਾਂ ਦਾ ਇਲਾਜ ਕਿਵੇਂ ਕਰਨਗੇ। ਇਸੇ ਦੌਰਾਨ ਸਿਵਲ ਸਰਜਨ ਮੁਹਾਲੀ ਡਾ. ਸੰਗੀਤਾ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਡਾ. ਹਰਸ਼ਰਨ ਕੌਰ ਨਾਲ ਵਾਪਰੀ ਘਟਨਾ ਸੰਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਐਮਰਜੈਂਸੀ ਸਟਾਫ਼ ਦੀ ਇਸ ਕਾਰਵਾਈ ਤੋਂ ਪਹਿਲਾਂ ਖਰੜ ਡੀ. ਐਸ. ਪੀ. ਇਸ਼ਾਨ ਸਿੰਗਲਾ ਦੀ ਮੌਜੂਦਗੀ ‘ਚ ਹ ਸਪਤਾਲ ਦੇ ਡਾਕਟਰਾਂ ਅਤੇ ਬਾਕੀ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਰੋਸਾ ਦਿਵਾਇਆ ਸੀ, ਪਰ ਇਸ ਦੇ ਬਾਵਜੂਦ ਵੀ ਹਸਪਤਾਲ ਦੇ ਸਟਾਫ਼ ਨੇ ਫਰਸ਼ ‘ਤੇ ਬੈਠ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸੰਬੰਧੀ ਉਨ੍ਹਾਂ ਵਲੋਂ ਸਿਹਤ ਮੰਤਰੀ ਸਮੇਤ ਵਿਭਾਗ ਦੇ ਹੋਰਨਾਂ ਉੱਚ ਅਧਿਕਾਰੀਆਂ ਦੀ ਧਿਆਨ ‘ਚ ਲਿਆਂਦਾ ਜਾ ਚੁੱਕਾ ਹੈ ਅਤੇ ਹਸਪਤਾਲ ਦੇ ਸਟਾਫ਼ ਦੀ ਸੁਰੱਖਿਆ ਲਈ ਪੁਲਿਸ ਚੌਕੀ ਸਥਾਪਿਤ ਕਰਨ ਸੰਬੰਧੀ ਪੁਲਿਸ ਨੂੰ ਵੀ ਬੇਨਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਰਾਤ ਵੇਲੇ ਹਸਪਤਾਲ ਵਿਖੇ ਪੀ. ਸੀ. ਆਰ. ਦੀ ਤਾਇਨਾਤੀ ਸੰਬੰਧੀ ਭਾਵੇਂ ਡੀ. ਐੱਸ. ਪੀ. ਨਾਲ ਗੱਲ ਹੋ ਚੁੱਕੀ ਹੈ, ਪਰ ਫ਼ਿਰ ਵੀ ਉਨ੍ਹਾਂ ਨੇ ਪੁਲਿਸ ਵਿਭਾਗ ਤੋਂ ਡਾਕਟਰਾਂ ਅਤੇ ਬਾਕੀ ਸਟਾਫ਼ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ੌਜ ਵਲੋਂ ਅਰੁਣਾਚਲ ਪ੍ਰਦੇਸ਼ ’ਚ ਚੀਨੀ ਘੁਸਪੈਠ ਦੀ ਵਾਇਰਲ ਵੀਡੀਓ ਫਰਜ਼ੀ ਕਰਾਰ ਅਗਲੀ ਖ਼ਬਰ ਡੇਰਾਬੱਸੀ ਦੀ ਧਨੌਨੀ ਮੰਡੀ ’ ਚ ਝੋਨੇ ਦੀ ਸਰਕਾਰੀ ਖ਼ਰੀਦ ਠੱਪ , ਕਿਸਾਨਾਂ ਦੀ ਖੱਜਲ - ਖੁਆਰੀ ਵਧੀ ਮੰਡੀ ’ਚ 7000 ਕੁਇੰਟ...
Ad Position 24