23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਨੇ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ

ਐੱਸ. ਏ.

Ad Position 21
No active advertisement
ਮੁਹਾਲੀ ਦੇ ਫੇਜ਼-3ਏ ਸਥਿਤ ਖ਼ਾਲਸਾ ਕਾਲਜ ਵਿਖੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਵਲੋਂ ਕਰਵਾਏ ਮੁਕਾਬਲਿਆਂ ‘ਚ ਹਿੱਸਾ ਲੈਂਦੇ ਹੋਏ ਵਿਦਿਆਰਥੀ। ਅਜੀਤ ਤਸਵੀਰ ਲਾਲੜੂ ਡਵੀਜ਼ਨ ਅੱਗੇ ਦੂਜੇ ਦਿਨ ਧਰਨਾ ਦਿੰਦੇ ਹੋਏ ਬਿਜਲੀ ਕਾਮੇ। ਤਸਵੀਰ : ਰਾਜਬੀਰ ਸਿੰਘ 23-10-2026
ਐੱਸ. ਏ. ਐੱਸ. ਨਗਰ, 22 ਅਕਤੂਬਰ (ਪ੍ਰੋ. ਅਵਤਾਰ ਸਿੰਘ)- ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਵਲੋਂ ਸਥਾਨਕ ਫੇਜ਼-3ਏ ਸਥਿਤ ਖ਼ਾਲਸਾ ਕਾਲਜ ਵਿਖੇ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੈਟ੍ਰਿਕ ਪੱਧਰ ਦੇ ਵਿਦਿਆਰਥੀਆਂ ਵਿਚਕਾਰ ਲੇਖ ਰਚਨਾ, ਕਵਿਤਾ ਰਚਨਾ, ਕਹਾਣੀ ਰਚਨਾ ਅਤੇ ਕਵਿਤਾ ਗਾਇਨ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਭ ਤੋਂ ਪਹਿਲਾਂ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵਲੋਂ ਮੁਕਾਬਲਿਆਂ ‘ਚ ਸ਼ਿਰਕਤ ਕਰਨ ਲਈ ਪਹੁੰਚੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਕਵਿਤਾ ਗਾਇਨ ਮੁਕਾਬਲੇ ‘ਚ ਪਹਿਲਾ ਸਥਾਨ ਮਾਨਵਜੀਤ ਸਿੰਘ (ਗਿਆਨ ਜੋਤੀ ਗਲੋਬਲ ਸਕੂਲ ਮੁਹਾਲੀ), ਦੂਜਾ ਸਥਾਨ ਦਿਲਪ੍ਰੀਤ ਕੌਰ (ਸ. ਸ. ਸ. ਸ. ਮਜਾਤੜੀ) ਅਤੇ ਤੀਜਾ ਸਥਾਨ ਪਵਨੀਤ ਸਿੰਘ (ਸ਼ਿਸ਼ੂ ਨਿਕੇਤਨ ਪਬਲਿਕ ਸਕੂਲ ਸੈਕਟਰ-66 ਮੁਹਾਲੀ) ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਹਾਣੀ ਰਚਨਾ ਮੁਕਾਬਲੇ ‘ਚ ਪਹਿਲਾ ਸਥਾਨ ਰਜਨੀਸ਼ ਕੌਰ (ਸਕੂਲ ਆਫ਼ ਐਮੀਨੈਂਸ ਡੇਰਾਬੱਸੀ), ਦੂਜਾ ਸਥਾਨ ਮਨਦੀਪ ਕੌਰ (ਸਕੂਲ ਆਫ਼ ਐਮੀਨੈਂਸ ਡੇਰਾਬੱਸੀ) ਅਤੇ ਤੀਜਾ ਸਥਾਨ ਨੈਨਸੀ (ਸ. ਹ. ਸ. ਮੌਲੀ ਬੈਦਵਾਣ) ਨੇ ਪ੍ਰਾਪਤ ਕੀਤਾ, ਜਦਕਿ ਕਵਿਤਾ ਰਚਨਾ ਮੁਕਾਬਲੇ ‘ਚ ਪਹਿਲਾ ਸਥਾਨ ਹਰਸ਼ਦੀਪ ਕੌਰ ਧਨੋਆ (ਸਕੂਲ ਆਫ਼ ਐਮੀਨੈਂਸ ਖਰੜ), ਦੂਜਾ ਸਥਾਨ ਸੁਖਪ੍ਰੀਤ ਕੌਰ (ਸ. ਸ. ਸ. ਸ. ਮਜਾਤੜੀ) ਤੇ ਤੀਜਾ ਸਥਾਨ ਹਰਜੋਤ ਸਿੰਘ (ਸ਼ਿਸ਼ੂ ਨਿਕੇਤਨ ਪਬਲਿਕ ਸਕੂਲ ਸੈਕਟਰ-66 ਮੁਹਾਲੀ) ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਲੇਖ ਰਚਨਾ ਮੁਕਾਬਲੇ ‘ਚ ਪਹਿਲਾ ਸਥਾਨ ਅਨੂੰ (ਸ. ਸ. ਸ. ਸ. ਪੰਡਵਾਲਾ), ਦੂਜਾ ਸਥਾਨ ਸਵੈਨ ਸਹੋਤਾ (ਸਕੂਲ ਆਫ਼ ਐਮੀਨੈਂਸ ਡੇਰਾਬੱਸੀ) ਅਤੇ ਤੀਜਾ ਸਥਾਨ ਗੁਰਸਿਮਰਤ ਕੌਰ (ਦਸਮੇਸ਼ ਖ਼ਾਲਸਾ ਪਬਲ ਿਕ ਸਕੂਲ ਮੁਹਾਲੀ) ਨੇ ਪ੍ਰਾਪਤ ਕੀਤਾ। ਜ਼ਿਲ੍ਹਾ ਪੱਧਰ ‘ਤੇ ਜੇਤੂ ਵਿਦਿਆਰਥੀ ਪੰਜਾਬੀ ਮਾਹ ਦੌਰਾਨ ਕਰਵਾਏ ਜਾਣ ਵਾਲੇ ਰਾਜ ਪੱਧਰੀ ਮੁਕਾਬਲਿਆਂ ‘ਚ ਭਾਗ ਲੈਣਗੇ। ਮੁਕਾਬਲਿਆਂ ਦੌਰਾਨ ਨਿਰੀਖਕ ਪੈਨਲ ਲਈ ਡਾ. ਪੁਸ਼ਪਿੰਦਰ ਕੌਰ, ਦਿਲਪ੍ਰੀਤ ਕੌਰ, ਡਾ. ਸੁਖਵਿੰਦਰ ਕੌਰ, ਗੁਰਮੀਤ ਕੌਰ ਅਤੇ ਰਮਨਜੀਤ ਸਿੰਘ ਵਲੋਂ ਸਾਰਥਕ ਭੂਮਿਕਾ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਦੀ ਪੰਜਾਬ ਫੇਰੀ ਨੇ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ ਤੇ ਮੱਲ੍ਹਮ ਲਗਾਉਣ ਦਾ ਕੀਤਾ ਕੰਮ - ਬੀਬੀ ਰਾਮੂਵਾਲੀਆ ਅਗਲੀ ਖ਼ਬਰ ਬਿਜਲੀ ਕਾਮਿਆਂ ਦਾ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ
Ad Position 24