18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਜ਼ੀਰਕਪੁਰ ਤੋਂ ਉੱਤਰਾਖੰਡ ਤੱਕ ਗੂੰਜੇਗਾ ‘ ਧਰਤੀ ਬਚਾਓ ’ ਦਾ ਨਾਅਰਾ ਬਾਬਾ ਮਨਜੀਤ ਦੀ ਅਗਵਾਈ ਹੇਠ ਚੌਥੀ ਵਿਸ਼ਾਲ ਨਗਰ ਕੀਰਤਨ ਯਾਤਰਾ ਸ਼ੁਰੂ

ਜ਼ੀਰਕਪੁਰ, 17 ਅਕਤੂਬਰ (ਮਨਿੰਦਰ ਸਿੰਘ)-ਅੱਜ ਬਾਬਾ ਮਨਜੀਤ ਸਿੰਘ ਸ੍ਰੀ ਗੰਗਾ ਨਰਸਰੀ ਵਾਲਿਆਂ ਦੀ ਅਗਵਾਈ ਹੇਠ ‘ਧਰਤੀ ਬਚਾਓ ਯਾਤਰਾ’ ਦੀ ਸ਼ੁਰੂਆਤ ਕੀਤੀ ਗਈ। ਇਹ ਚਾਰ ਰੋਜ਼ਾ ਯਾਤਰਾ ਜ਼ੀਰਕਪੁਰ ਤੋਂ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਤੇ ਨਾਨਕਮਤਾ ਸਾਹਿਬ ਤੱਕ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੰਦੀ ਹੋਈ 20 ਅਕਤੂਬਰ ਨੂੰ ਮੁੜ ਜ਼ੀਰਕਪੁਰ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ।

Ad Position 21
No active advertisement
ਵੱਖ-ਵੱਖ ਆਗੂਆਂ ਨੂੰ ਸਿਰੋਪਾਓ ਤੇ ਬੂਟਾ ਦੇ ਕੇ ਸਨਮਾਨਿਤ ਕਰਦੇ ਹੋਏ ਬਾਬਾ ਮਨਜੀਤ ਸਿੰਘ ਅਤੇ ਨਗਰ ਕੀਰਤਨ ਦੇ ਰੂਪ ’ਚ ਸ਼ੁਰੂ ਹੋਈ ‘ਧਰਤੀ ਬਚਾਓ ਯਾਤਰਾ’ ਦਾ ਦ੍ਰਿਸ਼। ਤਸਵੀਰਾਂ : ਮਨਿੰਦਰ ਸਿੰਘ 18-10-2026
ਜ਼ੀਰਕਪੁਰ, 17 ਅਕਤੂਬਰ (ਮਨਿੰਦਰ ਸਿੰਘ)-ਅੱਜ ਬਾਬਾ ਮਨਜੀਤ ਸਿੰਘ ਸ੍ਰੀ ਗੰਗਾ ਨਰਸਰੀ ਵਾਲਿਆਂ ਦੀ ਅਗਵਾਈ ਹੇਠ ‘ਧਰਤੀ ਬਚਾਓ ਯਾਤਰਾ’ ਦੀ ਸ਼ੁਰੂਆਤ ਕੀਤੀ ਗਈ। ਇਹ ਚਾਰ ਰੋਜ਼ਾ ਯਾਤਰਾ ਜ਼ੀਰਕਪੁਰ ਤੋਂ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਤੇ ਨਾਨਕਮਤਾ ਸਾਹਿਬ ਤੱਕ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੰਦੀ ਹੋਈ 20 ਅਕਤੂਬਰ ਨੂੰ ਮੁੜ ਜ਼ੀਰਕਪੁਰ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ। ਇਹ ਯਾਤਰਾ ਵਿਸ਼ਾਲ ਨਗਰ ਕੀਰਤਨ ਦੇ ਰੂਪ ‘ਚ ਜ਼ੀਰਕਪੁਰ ਤੋਂ ਸ਼ੁਰੂ ਹੋ ਕੇ ਡੇਰਾਬੱਸੀ, ਲਾਲੜੂ, ਸਰਸੀਣੀ, ਬਲਟਾਣਾ ਤੇ ਹੰਡੇਸਰਾ ਸਮੇਤ ਹੋਰ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ‘ਚੋਂ ਹੁੰਦੀ ਹੋਈ ਦੇਹਰਾਦੂਨ ਪਹੁੰਚੇਗੀ। 18 ਅਕਤੂਬਰ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਤੋਂ ਹੁੰਦੀ ਹੋਈ ਯਾਤਰਾ ਨਾਨਕਮਤਾ ਸਾਹਿਬ ਪਹੁੰਚੇਗੀ, ਜਦਕਿ 19 ਤੇ 20 ਅਕਤੂਬਰ ਨੂੰ ਉੱਤਰਾਖੰਡ ਦੇ ਵੱਖ-ਵੱਖ ਅਸਥਾਨਾਂ ‘ਤੇ ਸੰਗਤਾਂ ਵਲੋਂ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ ਅਤੇ ਧਾਰਮਿਕ ਸਮਾਗਮ ਕਰਵਾਏ ਜਾਣਗੇ। 20 ਅਕਤੂਬਰ ਦੀ ਰਾਤ ਨੂੰ ਜ਼ੀਰਕਪੁਰ ਵਿਖੇ ਯਾਤਰਾ ਦੀ ਸਮਾਪਤੀ ਹੋਵੇਗੀ। ਬੁੰਗਾ ਮਾਤਾ ਗੰਗਾ ਸਾਹਿਬ ਜੀ ਜ਼ੀਰਕਪੁਰ ਤੇ ਸੰਗਤਾਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਇਸ ਯਾਤਰਾ ਦਾ ਮੁੱਖ ਮੰਤਵ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਾਤਾਵਰਨ ਸੰਭਾਲ ਸੰਬੰਧੀ ਸੰਦੇਸ਼ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨੂੰ ਘਰ-ਘਰ ਪਹੁੰਚਾਉਣਾ ਹੈ। ਅੱਜ ਯਾਤਰਾ ਦੀ ਸ਼ੁਰੂਆਤ ਮੌਕੇ ਵੱਖ-ਵੱਖ ਧਾਰਮਿਕ, ਰਾਜਸੀ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਲੁਆਈ, ਜਿਨ੍ਹਾਂ ਦਾ ਬਾਬਾ ਮਨਜੀਤ ਸਿੰਘ ਵਲੋਂ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਤੋਂ ਭਾਜਪਾ ਆਗੂ ਸੰਜੇ ਟੰਡਨ, ਸੰਜੀਵ ਖੰਨਾ, ਸੁਧੀਰ ਕਾਂਤੀਵਾਲ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੰਜੀਵ ਖੰਨਾ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਯਾਤਰਾ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਗਰੀਨ ਗੰਗਾ ਲਹਿਰ ਤਹਿਤ ਵਾਤਾਵਰਨ ਦੀ ਸੰਭਾਲ ਲਈ ਬੂਟੇ ਵੀ ਵੰਡੇ ਜਾਣਗੇ। ਪ੍ਰਬੰਧਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਪਾਣੀ, ਧਰਤੀ ਤੇ ਜੀਵਨ ਦੀ ਰੱਖਿਆ ਲਈ ਆਪਣਾ ਯੋਗਦਾਨ ਪਾਉਣ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ ਚ ‘ ਕਨੈੱਕਟ ਵਿਦ ਕਲਚਰ ’ ਵਿਸ਼ੇ ’ ਤੇ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਦੁਸਹਿਰਾ ਕਮੇਟੀ ਖਰੜ ਨੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ
Ad Position 24