18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਚੰਡੀਗੜ੍ਹ ’ ਚ ਚਾਰ ਵਿਅਕਤੀ ਚਾਕੂਆਂ ਸਣੇ ਕਾਬੂ

ਚੰਡੀਗੜ੍ਹ, 17 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਵੱਖ-ਵੱਖ ਥਾਣਿਆਂ ਦੇ ਖੇਤਰਾਂ ਵਿਚ ਕਾਰਵਾਈ ਕਰਦਿਆਂ ਚਾਕੂਆਂ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸ਼ੁਭਮ (25), ਦੀਪਕ ਉਰਫ਼ ਐਵੇਸਮ (30), ਲਲਨ ਕੁਮਾਰ ਪਾਲ ਉਰਫ਼ ਜੂਸਰ (23) ਅਤੇ ਅਤੁਲ (32) ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 18-10-2026
ਚੰਡੀਗੜ੍ਹ, 17 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਵੱਖ-ਵੱਖ ਥਾਣਿਆਂ ਦੇ ਖੇਤਰਾਂ ਵਿਚ ਕਾਰਵਾਈ ਕਰਦਿਆਂ ਚਾਕੂਆਂ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸ਼ੁਭਮ (25), ਦੀਪਕ ਉਰਫ਼ ਐਵੇਸਮ (30), ਲਲਨ ਕੁਮਾਰ ਪਾਲ ਉਰਫ਼ ਜੂਸਰ (23) ਅਤੇ ਅਤੁਲ (32) ਵਜੋਂ ਹੋਈ ਹੈ। ਪੁਲਿਸ ਅਨੁਸਾਰ ਥਾਣਾ ਮੌਲੀ ਜਾਗਰਾਂ ਦੀ ਪੁਲਿਸ ਨੇ ਸ਼ੁਭਮ ਨੂੰ ਸੰਤ ਨਿਰੰਕਾਰੀ ਭਵਨ ਨੇੜਿਉਂ ਕਾਬੂ ਕਰਕੇ ਉਸ ਕੋਲੋਂ ਕਮਾਨੀਦਾਰ ਚਾਕੂ ਬਰਾਮਦ ਕੀਤਾ। ਇਸੇ ਥਾਣੇ ਦੀ ਪੁਲਿਸ ਨੇ ਲਲਨ ਕੁਮਾਰ ਪਾਲ ਨੂੰ ਵੀ ਇਸੇ ਸਥਾਨ ਨੇੜਿਓਂ ਚਾਕੂ ਸਮੇਤ ਕਾਬੂ ਕੀਤਾ। ਦੂਜੇ ਪਾਸੇ, ਥਾਣਾ ਮਨੀਮਾਜਰਾ ਦੀ ਪੁਲਿਸ ਨੇ ਦੀਪਕ ਉਰਫ਼ ਐਵੇਸਮ ਨੂੰ ਸਾਧਨਾ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਨੇੜਿਓਂ ਕਾਬੂ ਕਰਕੇ ਕਮਾਨੀਦਾਰ ਚਾਕੂ ਬਰਾਮਦ ਕੀਤਾ। ਇਸੇ ਤਰ੍ਹਾਂ ਥਾਣਾ ਇੰਡਸਟਰੀਅਲ ਏਰੀਆ ਦੀ ਪੁਲਿਸ ਨੇ ਮੌਲੀ ਜਾਗਰਾਂ ਦੇ ਸਰਕਾਰੀ ਟਿਊਬਵੈੱਲ ਨੇੜਿਓਂ ਅਤੁਲ ਨੂੰ ਬਟਨਦਾਰ, ਸਪਰਿੰਗ ਵਾਲਾ ਚਾਕੂ ਸਮੇਤ ਕਾਬੂ ਕੀਤਾ। ਪੁਲਿਸ ਨੇ ਚਾਰਾਂ ਮੁਲਜ਼ਮਾਂ ਵਿਰੁੱਧ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਾਹਨ ਦੀ ਟੱਕਰ ਨਾਲ ਵਿਅਕਤੀ ਦੀ ਮੌਤ ਅਗਲੀ ਖ਼ਬਰ ਝੋਨੇ ਦੀ ਫ਼ਸਲ ’ ਤੇ 100 ਰੁਪਏ ਪ੍ਰਤੀ ਕੁਇੰਟਲ ਕਟੌਤੀ ਕਾਰਨ ਕਿਸਾਨਾਂ ਵਿਚ ਪਾਇਆ ਜਾ ਰਿਹਾ ਰੋਸ ਧਨੌਨੀ ਤੇ ਸਮਗੌਲੀ ਮੰਡੀ...
Ad Position 24