17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਚੰਡੀਗੜ੍ਹ ਦੀ ‘ਟਰਾਂਸਜੈਂਡਰ ਟੀਕਾਕਰਨ ਅੰਬੈਸਡਰ’ ਪਹਿਲਕਦਮੀ ਨੂੰ ਮਿਲੀ ਰਾਸ਼ਟਰੀ ਮਾਨਤਾ

ਚੰਡੀਗੜ੍ਹ, 16 ਅਕਤੂਬਰ (ਮਾਰਕੰਡਾ)- ਸਿਹਤ ਵਿਭਾਗ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਭਾਈਚਾਰੇ ਵਿਚ ਟੀਕਾਕਰਨ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ‘ਟਰਾਂਸਜੈਂਡਰ ਟੀਕਾਕਰਨ ਅੰਬੈਸਡਰ’ ਪਹਿਲਕਦਮੀ ਲਈ ਪ੍ਰਸ਼ੰਸਾ ਦਿੱਤੀ ਗਈ। ਇਸ ਪਹਿਲਕਦਮੀ ਨੂੰ ਰਾਸ਼ਟਰੀ ਟੀਕਾਕਰਨ ਮੈਗਜ਼ੀਨ, ਇਮਯੂਨਾਈਜ਼ੇਸ਼ਨ ਇੰਡੀਆ ਅਪਡੇਟਸ ਵਿਚ ‘ਬੈਸਟ ਸਟੇਟ ਇਨੋਵੇਸ਼ਨ’ ਵਜੋਂ ਪ੍ਰਦਰਸ਼ਿਤ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 17-10-2026
ਚੰਡੀਗੜ੍ਹ, 16 ਅਕਤੂਬਰ (ਮਾਰਕੰਡਾ)- ਸਿਹਤ ਵਿਭਾਗ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਭਾਈਚਾਰੇ ਵਿਚ ਟੀਕਾਕਰਨ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ‘ਟਰਾਂਸਜੈਂਡਰ ਟੀਕਾਕਰਨ ਅੰਬੈਸਡਰ’ ਪਹਿਲਕਦਮੀ ਲਈ ਪ੍ਰਸ਼ੰਸਾ ਦਿੱਤੀ ਗਈ। ਇਸ ਪਹਿਲਕਦਮੀ ਨੂੰ ਰਾਸ਼ਟਰੀ ਟੀਕਾਕਰਨ ਮੈਗਜ਼ੀਨ, ਇਮਯੂਨਾਈਜ਼ੇਸ਼ਨ ਇੰਡੀਆ ਅਪਡੇਟਸ ਵਿਚ ‘ਬੈਸਟ ਸਟੇਟ ਇਨੋਵੇਸ਼ਨ’ ਵਜੋਂ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਪਹਿਲ ਟੀਕਾਕਰਨ ਵਿਭਾਗ ਅਤੇ ਟਰਾਂਸਜੈਂਡਰ ਭਾਈਚਾਰੇ ਦੇ ਮੈਂਬਰਾਂ ਨੂੰ ਬੱਚਿਆਂ ਅਤੇ ਗਰਭਵਤੀ ਔਰਤਾਂ ਵਿਚ ਟੀਕਾਕਰਨ ਬਾਰੇ ਜਾਗਰੂਕਤਾ ਫੈਲਾਉਣਾ ਸੀ। ਇਹ ਟਰਾਂਸਜੈਂਡਰ ਭਾਈਚਾਰੇ ਦੇ ਮੈਂਬਰਾਂ ਦੇ ਜਨਮ ਅਤੇ ਵਿਆਹ ਵਰਗੇ ਮੌਕਿਆਂ ’ਤੇ ਅਸ਼ੀਰਵਾਦ ਦੇਣ ਲਈ ਘਰਾਂ ਵਿਚ ਜਾਣ ਦੇ ਰਵਾਇਤੀ ਅਭਿਆਸ ’ਤੇ ਆਧਾਰਿਤ ਹੈ। ਵਿਭਾਗ ਨੇ ਇਨ੍ਹਾਂ ਮੁਲਾਕਾਤਾਂ ਨੂੰ ਪਰਿਵਾਰਾਂ ਨਾਲ ਮਹੱਤਵਪੂਰਨ ਟੀਕਾਕਰਨ ਸੰਦੇਸ਼ ਸਾਂਝੇ ਕਰਨ ਦੇ ਮੌਕੇ ਵਜੋਂ ਮਾਨਤਾ ਦਿੱਤੀ। ਇਹ ਪਹਿਲ ਜੂਨ 2024 ਵਿਚ ਟਰਾਂਸਜੈਂਡਰ ਭਾਈਚਾਰੇ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਗੁਰੂਆਂ ’ਤੇ ਆਗੂਆਂ ਨਾਲ ਮੀਟਿੰਗਾਂ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ ਭਾਗੀਦਾਰਾਂ ਨੂੰ ਟੀਕਾਕਰਨ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਆਪਣੇ ਘਰੇਲੂ ਦੌਰਿਆਂ ਦੌਰਾਨ ਜਾਗਰੂਕਤਾ ਪੈਦਾ ਕਰਨ ਲਈ ਤਿਆਰ ਕਰਨ ਲਈ ਕਈ ਸਿਖਲਾਈ ਸੈਸ਼ਨ ਅਤੇ ਮੀਟਿੰਗਾਂ ਕੀਤੀਆਂ ਗਈਆਂ। ਇਸ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਵਿਭਾਗ ਨੇ ਮੁਹਿੰਮ ਦੇ ਇੱਕ ਵਾਧੂ ਹਿੱਸੇ ਵਜੋਂ ‘ਟੀਕਾਕਰਨ ਫੋਟੋ ਫਰੇਮ’ ਪੇਸ਼ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਐੱਨ.ਐੱਸ.ਕਿਉ.ਐੱਫ. ਵੋਕੇਸ਼ਨਲ ਅਧਿਆਪਕਾਂ ਵਲੋਂ ਵਿੱਦਿਆ ਭਵਨ ਅੱਗੇ ਲਗਾਇਆ ਪੱਕਾ ਧਰਨਾ ਜਾਰੀ ਅਗਲੀ ਖ਼ਬਰ ਪੰਜਾਬ ਸਰਕਾਰ ਦੀ ਮੁਫ਼ਤ ਸੈਨੇਟਰੀ ਪੈਡ ਯੋਜਨਾ ਰਾਹੀਂ ਮਹਿਲਾਵਾਂ ਦੀ ਮਾਹਵਾਰੀ ਸਿਹਤ ਅਤੇ ਸਨਮਾਨ ਨੂੰ ਦਿੱਤਾ ਮਜ਼ਬੂਤ ਸਹਾਰਾ...
Ad Position 24