11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਜਾਅਲੀ ਐੱਨ . ਓ . ਸੀਜ਼ ਨਾਲ ਰਜਿਸਟਰੀਆਂ ਹੋਣ ਦਾ ਮਾਮਲਾ ਪੁੱਜਿਆ ਈ . ਡੀ . ਕੋਲ 175 ਰਜਿਸਟਰੀਆਂ ’ਚ

ਡੇਰਾਬੱਸੀ, 10 ਅਕਤੂਬਰ (ਗੁਰਮੀਤ ਸਿੰਘ)-ਡੇਰਾਬੱਸੀ ਤਹਿਸੀਲ ‘ਚ ਜਾਅਲੀ ਐਨ. ਓ.

Ad Position 21
No active advertisement
ਈ.ਡੀ. ਨੂੰ ਭੇਜੀ ਗਈ ਸ਼ਿਕਾਇਤ ਦੀ ਕਾਪੀ ਦਿਖਾ ਕੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੇਰਾਬੱਸੀ ਦੇ ਵਸਨੀਕ ਸੁਮਿਤ ਗੁਪਤਾ। ਤਸਵੀਰ : ਗੁਰਮੀਤ ਸਿੰਘ 11-10-2026
ਡੇਰਾਬੱਸੀ, 10 ਅਕਤੂਬਰ (ਗੁਰਮੀਤ ਸਿੰਘ)-ਡੇਰਾਬੱਸੀ ਤਹਿਸੀਲ ‘ਚ ਜਾਅਲੀ ਐਨ. ਓ. ਸੀਜ਼ ਦੇ ਸਹਾਰੇ ਰਜਿਸਟਰੀਆਂ ਕਰਵਾਉਣ ਦਾ ਮਾਮਲਾ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਦਰਬਾਰ ‘ਚ ਪਹੁੰਚ ਗਿਆ ਹੈ। ਸ਼ਿਕਾਇਤਕਰਤਾ ਸੁਮੀਤ ਗੁਪਤਾ ਨੇ ਈ. ਡੀ. ਨੂੰ ਸ਼ਿਕਾਇਤ ਭੇਜ ਕੇ ਘਪਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤ ‘ਚ ਪਿੰਡ ਬਾਕਰਪੁਰ ਵਿਖੇ ਐੱਸ. ਵਾਈ. ਐਲ. ਨਹਿਰ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਹੋਣ ਅਤੇ ਕਾਲੋਨੀਆਂ ਦੀ ਮਨਜ਼ੂਰੀ ਤੇ ਵਿਕਰੀ ‘ਚ ਬੇਨਿਯਮੀਆਂ ਦੇ ਦੋਸ਼ ਵੀ ਲਗਾਏ ਗਏ ਹਨ। ਸ਼ਿਕਾਇਤਕਰਤਾ ਅਨੁਸਾਰ ਇਸ ਮਾਮਲੇ ਦਾ ਖੁਲਾਸਾ ਪਿੰਡ ਬਾਕਰਪੁਰ ਦੀ ਇਕ ਰਜਿਸਟਰੀ ਦੀ ਪੜਤਾਲ ਤੋਂ ਬਾਅਦ ਹੋਇਆ, ਜਿਸ ‘ਚ ਜਾਅਲੀ ਐਨ. ਓ. ਸੀ. ਦੀ ਵਰਤੋਂ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ ਨਗਰ ਕੌਂਸਲ ਦੀ ਸ਼ਿਕਾਇਤ ‘ਤੇ ਪੁਲਿਸ ਨੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤਕਰਤਾ ਸੁਮੀਤ ਗੁਪਤਾ ਨੇ ਮਾਮਲੇ ਦੀ ਜਾਂਚ ਦੇ ਦਾਇਰੇ ‘ਤੇ ਸਵਾਲ ਉਠਾਉਂਦਿਆਂ ਦਾਅਵਾ ਕੀਤਾ ਕਿ ਜਾਅਲੀ ਐਨ. ਓ. ਸੀਜ਼ ਦੇ ਸਹਾਰੇ ਹੋਈਆਂ ਰਜਿਸਟਰੀਆਂ ਦੀ ਗਿਣਤੀ ਹਜ਼ਾਰਾਂ ‘ਚ ਹੋ ਸਕਦੀ ਹੈ। ਇਸ ਤੋਂ ਇਲਾਵਾ ਹੋਰ ਹਜ਼ਾਰਾਂ ਰਜਿਸਟਰੀਆਂ ਬਿਨਾਂ ਐਨ. ਓ. ਸੀਜ਼ ਤੋਂ ਹੋਣ ਦਾ ਵੀ ਸ਼ੱਕ ਹੈ। ਹਾਲਾਂਕਿ ਜਾਂਚ ਦੌਰਾਨ ਸਿਰਫ਼ 175 ਰਜਿਸਟਰੀਆਂ ‘ਚ ਜਾਅਲੀ ਐਨ. ਓ. ਸੀਜ਼ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਦਾ ਮੁੱਖ ਸਵਾਲ ਇਹ ਹੈ ਕਿ ਜਦੋਂ 175 ਰਜਿਸਟਰੀਆਂ ‘ਚ ਜਾਅਲੀ ਐਨ. ਓ. ਸੀਜ਼ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਬਾਕੀ ਸ਼ੱਕੀ ਰਜਿਸਟਰੀਆਂ ਦੀ ਜਾਂਚ ਕਿਉਂ ਨਹੀਂ ਕੀਤੀ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਛੋਟੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਕੇ ਮਾਮਲੇ ਨੂੰ ਸੀਮਿਤ ਕਰ ਦਿੱਤਾ ਗਿਆ, ਜਦਕਿ ਹੋਰ ਜ਼ਿੰਮੇਵਾਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਹੀ ਨਹੀਂ ਕੀਤੀ ਗਈ। ਇਥੇ ਦੱਸਣਯੋਗ ਹੈ ਕਿ ਜਾਅਲੀ ਐਨ. ਓ. ਸੀਜ਼ ਦੇ ਮਾਮਲੇ ‘ਚ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ, ਉਨ੍ਹਾਂ ‘ਚ ਇਕ ਅਜਿਹਾ ਵਿਅਕਤੀ ਵੀ ਸ਼ਾਮਿਲ ਹੈ, ਜੋ ਕਿ ਅੱਜ ਵੀ ਸਾਈਕਲ ‘ਤੇ ਘੁੰਮ ਰਿਹਾ ਹੈ। ਹੈਰਾਨੀ ਵਾਲੀ ਗੱਲ ਹੈ ਉਸ ਦੇ ਬੈਂਕ ਖਾਤੇ ‘ਚ ਆਏ ਲੱਖਾਂ ਰੁ. ਕਿਸ ਕੋਲ ਪਹੁੰਚ ਗਏ, ਇਸ ਦੀ ਜਾਂਚ ਤੱਕ ਨਹੀਂ ਕੀਤੀ ਗਈ। ਸ਼ਿਕਾਇਤ ‘ਚ ਇਹ ਵੀ ਕਿਹਾ ਗਿਆ ਹੈ ਕਿ ਜ਼ੀਰਕਪੁਰ ਅਤੇ ਲਾਲੜੂ ‘ਚ ਜਾਅਲੀ ਐਨ. ਓ. ਸੀਜ਼ ਦੇ ਸਹਾਰੇ ਰਜਿਸਟਰੀਆਂ ਹੋਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ ਅੱਜ ਤੱਕ ਐਫ. ਆਈ. ਆਰ. ਦਰਜ ਕਿਉਂ ਨਹੀਂ ਕੀਤੀ ਗਈ। ਇਸ ਮਾਮਲੇ ਸੰਬੰਧੀ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਨ ਦੇ ਬਾਵਜੂਦ ਜਾਂਚ ਅੱਗੇ ਨਾ ਵਧਣ ਦੇ ਦੋਸ਼ ਵੀ ਲੱਗ ਰਹੇ ਹਨ। ਈ. ਡੀ. ਨੂੰ ਭੇਜੀ ਗਈ ਸ਼ਿਕਾਇਤ ‘ਚ ਇਸ ਮਾਮਲੇ ‘ਚ ਨਗਰ ਕੌਂਸਲ, ਮਾਲ ਵਿਭਾਗ, ਗਮਾਡਾ, ਡਰੇਨੇਜ਼ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਦੀ ਭੂਮਿਕਾ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤਕਰਤਾ ਅਨੁਸਾਰ ਪਿੰਡ ਬਾਕਰਪੁਰ ਤੇ ਧਨੌਨੀ ਦੀਆਂ ਕਾਲੋਨੀਆਂ ਦੀਆਂ ਰਜਿਸਟਰੀਆਂ, ਮਨਜ਼ੂਰੀਆਂ ਅਤੇ ਜ਼ਮੀਨੀ ਰਿਕਾਰਡ ਦੀ ਜਾਂਚ ਦੇ ਨਾਲ ਐੱਸ. ਵਾਈ. ਐੱਲ. ਨਹਿਰ ਦੀ ਜ਼ਮੀਨ ‘ਤੇ ਹੋਏ ਕਥਿਤ ਨਜਾਇਜ਼ ਕਬਜ਼ਿਆਂ ਅਤੇ ਵਿਭਾਗੀ ਮਿਲੀਭੁਗਤ ਬਾਰੇ ਅਹਿਮ ਤੱਥ ਸਾਹਮਣੇ ਆ ਸਕਦੇ ਹਨ। ਇਨ੍ਹਾਂ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਹੋਣੀ ਹਾਲੇ ਬਾਕੀ ਹੈ। ਜ਼ਿਕਰਯੋਗ ਹੈ ਕਿ ਈ. ਡੀ. ਅਤੇ ਸੀ. ਬੀ. ਆਈ. ਦੀ ਚੰਡੀਗੜ੍ਹ ਤੇ ਮੁਹਾਲੀ ਵਿਖੇ ਹੋਈ ਛਾਪੇਮਾਰੀ ਨੇ ਡੇਰਾਬੱਸੀ ਦੇ ਬਿਲਡਰਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ, ਜੋ ਕਿ ਕਿਸੇ ਵੱਡੇ ਘਪਲੇ ਵੱਲ ਇਸ਼ਾਰਾ ਕਰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਬੱਲੂਆਣਾ ਦੇ ਵੱਖ - ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ‘ ਆਪ ’ ’ ਚ ਹੋਈਆਂ ਸ਼ਾਮਿਲ ਵਿਧਾਇਕ ਸ਼ੈਰੀ ਕਲਸੀ ਨੇ ਨਵ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸਾਲ 2026 ਦੇ ਸਟੈਨਫੋਰਡ - ਐਲਸੇਵੀਅਰ ਸੂਚੀ ’ ਚ ਵਿਸ਼ਵ ਦੇ 2
Ad Position 24