02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੰਜਾਬ ਕਲਾ ਪ੍ਰੀਸ਼ਦ ਵਲੋਂ ਸੰਪਾਦਿਤ ‘ਪੰਜਾਬ ਦਾ ਇਤਿਹਾਸ’ ਦਾ ਲੋਕ ਅਰਪਣ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ - ਸਵਰਨਜੀਤ ਸਵੀ

ਚੰਡੀਗੜ੍ਹ, 2 ਅਕਤੂਬਰ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਵਲੋਂ ਸੰਪਾਦਿਤ ਤੇ ਪ੍ਰਕਾਸ਼ਿਤ ‘ਪੰਜਾਬ ਦਾ ਇਤਿਹਾਸ’ (1980 ਸਫ਼ਿਆਂ ’ਚ ਫੈਲਿਆ ਤਿੰਨ ਜਿਲਦਾਂ ਵਿਚ ਪ੍ਰਕਾਸ਼ਿਤ) ਪੰਜਾਬ ਦੀ ਉਪਜਾਊ ਜ਼ਮੀਨ, ਇਤਿਹਾਸਕ ਜ਼ਖ਼ਮਾਂ ਅਤੇ ਅਣਖੀ ਜ਼ਮੀਰ ਦੀ ਇਹ ਗਾਥਾ ਨੂੰ 4 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ। ਪੰਜਾਬ ਕਲਾ ਪ੍ਰੀਸ਼ਦ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਪੁਨਰ-ਨਿਰਮਾਣ ਅਤੇ ਰੰਗਲੇ ਭਵਿੱਖ ਦੀ ਸਿਰਜਣਾ ਲਈ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਇਨ੍ਹਾਂ ਪੁਸਤਕਾਂ ਨੂੰ ਸੰਸਾਰ ਵਿਚ ਵਸਦੇ ਸਮੂਹ ਪੰਜਾਬੀਆਂ ਲਈ ਅਰਪਿਤ ਕਰਨਗੇ।

Ad Position 21
No active advertisement
ਅਜੀਤ ਡੈਸਕ 03-10-2026
ਚੰਡੀਗੜ੍ਹ, 2 ਅਕਤੂਬਰ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਵਲੋਂ ਸੰਪਾਦਿਤ ਤੇ ਪ੍ਰਕਾਸ਼ਿਤ ‘ਪੰਜਾਬ ਦਾ ਇਤਿਹਾਸ’ (1980 ਸਫ਼ਿਆਂ ’ਚ ਫੈਲਿਆ ਤਿੰਨ ਜਿਲਦਾਂ ਵਿਚ ਪ੍ਰਕਾਸ਼ਿਤ) ਪੰਜਾਬ ਦੀ ਉਪਜਾਊ ਜ਼ਮੀਨ, ਇਤਿਹਾਸਕ ਜ਼ਖ਼ਮਾਂ ਅਤੇ ਅਣਖੀ ਜ਼ਮੀਰ ਦੀ ਇਹ ਗਾਥਾ ਨੂੰ 4 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ। ਪੰਜਾਬ ਕਲਾ ਪ੍ਰੀਸ਼ਦ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਪੁਨਰ-ਨਿਰਮਾਣ ਅਤੇ ਰੰਗਲੇ ਭਵਿੱਖ ਦੀ ਸਿਰਜਣਾ ਲਈ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਇਨ੍ਹਾਂ ਪੁਸਤਕਾਂ ਨੂੰ ਸੰਸਾਰ ਵਿਚ ਵਸਦੇ ਸਮੂਹ ਪੰਜਾਬੀਆਂ ਲਈ ਅਰਪਿਤ ਕਰਨਗੇ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਇੰਦੂ ਬਾਂਗਾ ਵਲੋਂ ਕੀਤੀ ਜਾਵੇਗੀ। ਉੱਘੇ ਸ਼ਾਇਰ ਤੇ ਚਿੱਤਰਕਾਰ,ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਦੱਸਿਆ ਕਿ ਇਨ੍ਹਾਂ ਪੁਸਤਕਾਂ ਨੂੰ ਪੰਜਾਬੀ ਦੇ ਚੋਟੀ ਦੇ ਵਿਦਵਾਨਾਂ ਨੇ ਆਪਣੀਆਂ ਮੁੱਲਵਾਨ ਲਿਖਤਾਂ ਨਾਲ ਸ਼ਿੰਗਾਰਿਆ ਹੈ। ਉਨ੍ਹਾਂ ਕਿਹਾ ਕਿ ਇਹ ਕਿਤਾਬ ਆਪਣਾ ਇਤਿਹਾਸਕ ਮੁਕਾਮ ਬਣਾਏਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ- ਦਸੇਰੀ ਹੋਵੇਗੀ। ਉਨ੍ਹਾਂ ਕਿਤਾਬ ਵਿਚਲੇ ਲੇਖਕਾਂ ਦੇ ਨਾਮ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਪੁਸਤਕਾਂ ਉਹਨਾਂ ਦੇ ਅੱਠ ਮਹੀਨਿਆਂ ਸਖ਼ਤ ਮਿਹਨਤ ਦਾ ਨਤੀਜਾ ਹੈ ਅਤੇ ਇਸ ਕਿਤਾਬ ਦੇ ਸੰਪਾਦਕ ਸਵਰਨਜੀਤ ਸਵੀ, ਡਾ. ਯੋਗਰਾਜ, ਡਾ. ਅਕਾਲ ਅੰਮ੍ਰਿਤ ਕੌਰ ਹਨ । ਇਸ ਵਿਚ ਵੱਖ ਵੱਖ ਲੇਖਕਾਂ ਵਿਚ : ਅਮਰਜੀਤ ਸਿੰਘ ਗਰੇਵਾਲ, ਡਾ. ਦਿਵਜੋਤ ਕੌਰ ਸੰਧੂ, ਡਾ. ਸਤਿੰਦਰ ਕੌਰ ਸੁਨੈਨਾ, ਡਾ. ਬਲਜੀਤ ਸਿੰਘ ਵਿਰਕ, ਡਾ. ਅਮਨਪ੍ਰੀਤ ਕੌਰ, ਡਾ. ਸਵਾਤੀ ਮਹਿਤਾ, ਡਾ. ਬਲਜੀਤ ਕੌਰ, ਡਾ. ਸੁਥਰਾ ਗੁਪਤਾ, ਡਾ. ਗੁਰਸ਼ਿੰਦਰ ਸਿੰਘ ਬਾਜਵਾ, ਡਾ. ਸਰਬਜੀਤ ਸਿੰਘ ਮਾਨ, ਡਾ. ਮੇਘਾ ਸਲਵਾਨ, ਡਾ. ਰਾਜ ਕੁਮਾਰ ਹੰਸ ਤੋਂ ਇਲਾਵਾ ਡਾ. ਪ੍ਰਵੀਨ ਕੁਮਾਰ, ਡਾ. ਹਰਿੰਦਰ ਕੌਰ ਸੋਹਲ, ਡਾ. ਦੀਪਾ ਸਿਕੰਦ, ਡਾ. ਮਨਮੋਹਨ, ਡਾ. ਕੁਲਦੀਪ ਸਿੰਘ, ਡਾ. ਰਵਿੰਦਰ ਕੁਮਾਰ, ਇੰਜ. ਜਸਵੰਤ ਸਿੰਘ ਜ਼ਫ਼ਰ, ਇੰਜ. ਐੱਚ. ਐੱਸ ਬੇਦੀ, ਡਾ. ਰਾਜਵਿੰਦਰ ਕੌਰ, ਡਾ. ਬਰਵੰਤ ਸਿੰਘ ਸੰਧੂ, ਡਾ. ਮਨਜਿੰਦਰ ਸਿੰਘ, ਡਾ. ਅਮਰਜੀਤ ਸਿੰਘ, ਡਾ. ਬਲਜੀਤ ਕੌਰ ਰਿਆੜ, ਹਰਪ੍ਰੀਤ ਕੁਮਾਰ, ਸੁਰਿੰਦਰ ਸਿੰਘ ਸੇਖੋਂ, ਡਾ. ਮਹਿਤਾਬ ਕੌਰ, ਡਾ. ਸਰੋਜ ਰਾਣੀ, ਡਾ. ਸਿਮਰਨਜੀਤ ਸਿੰਘ, ਭੀਮ ਰਾਜ ਗਰਗ ਦੇ ਨਾਮ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਖਿਜ਼ਰਾਬਾਦ ਦੇ ਸਾਲਾਨਾ ਕੁਸ਼ਤੀ ਦੰਗਲ ’ਚ ਦਿਨੇਸ਼ ਗੁਲੀਆ ਝੰਜਰ ਨੇ ਝੰਡੀ ਦੀ ਕੁਸ਼ਤੀ ਜਿੱਤੀ ਅਗਲੀ ਖ਼ਬਰ ਫੂਡ ਸੇਫਟੀ ਵਿਭਾਗ ਚੰਡੀਗੜ੍ਹ ਨੇ ਸਫਾਈ ਦੀ ਗੰਭੀਰ ਉਲੰਘਣਾਵਾਂ ਕਾਰਨ ਟਿੱਕੀ ਵਾਲੇ ਦਾ ਲਾਇਸੈਂਸ ਕੀਤਾ ਮੁਅੱਤਲ
Ad Position 24