03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕੂੜੇ ਤੋਂ ਕਲਾਕਾਰੀ ਤੱਕ, ਸੈਕਟਰ-17 ’ਚ ਸਜਿਆ ‘ਵੇਸਟ ਟੂ ਵੰਡਰ’

ਚੰਡੀਗੜ੍ਹ, 2 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਰਹਿੰਦ-ਖੂੰਹਦ ਨੂੰ ਬੋਝ ਦੀ ਬਜਾਏ ਉਪਯੋਗੀ ਸਰੋਤ ਵਜੋਂ ਵਰਤਣ ਦਾ ਸੰਦੇਸ਼ ਦਿੰਦਿਆਂ ਨਗਰ ਨਿਗਮ ਵਲੋਂ ਸੈਕਟਰ-17 ਪਲਾਜ਼ਾ ਵਿਖੇ ‘ਵੇਸਟ ਟੂ ਵੰਡਰ’ ਪ੍ਰਦਰਸ਼ਨੀ ਲਗਾਈ ਗਈ। ਸਵੱਛਤਾ ਹੀ ਸੇਵਾ-2026 ਮੁਹਿੰਮ ਤਹਿਤ ਲਗਾਈ ਗਈ, ਇਸ ਪ੍ਰਦਰਸ਼ਨੀ ਵਿਚ ਵੱਖ-ਵੱਖ ਸਕੂਲਾਂ ਅਤੇ ਸੰਸਥਾਵਾਂ ਦੇ ਵਿਦਿਆਰਥੀਆਂ ਵਲੋਂ ਬੇਕਾਰ ਸਮੱਗਰੀ ਤੋਂ ਤਿਆਰ ਕੀਤੀਆਂ ਰਚਨਾਤਮਕ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 03-10-2026
ਚੰਡੀਗੜ੍ਹ, 2 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਰਹਿੰਦ-ਖੂੰਹਦ ਨੂੰ ਬੋਝ ਦੀ ਬਜਾਏ ਉਪਯੋਗੀ ਸਰੋਤ ਵਜੋਂ ਵਰਤਣ ਦਾ ਸੰਦੇਸ਼ ਦਿੰਦਿਆਂ ਨਗਰ ਨਿਗਮ ਵਲੋਂ ਸੈਕਟਰ-17 ਪਲਾਜ਼ਾ ਵਿਖੇ ‘ਵੇਸਟ ਟੂ ਵੰਡਰ’ ਪ੍ਰਦਰਸ਼ਨੀ ਲਗਾਈ ਗਈ। ਸਵੱਛਤਾ ਹੀ ਸੇਵਾ-2026 ਮੁਹਿੰਮ ਤਹਿਤ ਲਗਾਈ ਗਈ, ਇਸ ਪ੍ਰਦਰਸ਼ਨੀ ਵਿਚ ਵੱਖ-ਵੱਖ ਸਕੂਲਾਂ ਅਤੇ ਸੰਸਥਾਵਾਂ ਦੇ ਵਿਦਿਆਰਥੀਆਂ ਵਲੋਂ ਬੇਕਾਰ ਸਮੱਗਰੀ ਤੋਂ ਤਿਆਰ ਕੀਤੀਆਂ ਰਚਨਾਤਮਕ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਪ੍ਰਦਰਸ਼ਨੀ ਦਾ ਦੌਰਾ ਕਰਕੇ ਵਿਦਿਆਰਥੀਆਂ ਅਤੇ ਹੋਰ ਭਾਗੀਦਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਸੰਯੁਕਤ ਕਮਿਸ਼ਨਰ ਬਲਬੀਰ ਰਾਜ ਸਿੰਘ, ਸਿਹਤ ਅਧਿਕਾਰੀ ਡਾ. ਇੰਦਰਦੀਪ ਕੌਰ, ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਚੱਢਾ ਤੋਂ ਇਲਾਵਾ ਨਿਗਮ ਦੇ ਅਧਿਕਾਰੀ, ਅਧਿਆਪਕ, ਸਵੈ-ਸਹਾਇਤਾ ਸਮੂਹਾਂ ਦੇ ਮੈਂਬਰ ਅਤੇ ਹੋਰ ਹਿੱਸੇਦਾਰ ਵੀ ਮੌਜੂਦ ਸਨ। ਮੇਅਰ ਨੇ ਕਿਹਾ ਕਿ ਨਗਰ ਨਿਗਮ ਦੀ ‘ਪ੍ਰਾਰੰਭ’ ਪਹਿਲਕਦਮੀ ਦਾ ਉਦੇਸ਼ ਟਿਕਾਊ ਕੂੜਾ ਪ੍ਰਬੰਧਨ ਸਬੰਧੀ ਜਾਗਰੂਕਤਾ ਵਧਾਉਣ ਦੇ ਨਾਲ ਲੋਕਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਵੱਛਤਾ ਸਿਰਫ਼ ਕੂੜਾ ਇਕੱਠਾ ਕਰਨ ਅਤੇ ਉਸ ਦੇ ਨਿਪਟਾਰੇ ਤੱਕ ਸੀਮਤ ਨਹੀਂ ਹੈ, ਸਗੋਂ ਇਸ ਲਈ ਲੋਕਾਂ ਦੀ ਸੋਚ ਅਤੇ ਵਿਹਾਰ ਵਿਚ ਤਬਦੀਲੀ ਲਿਆਉਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਹੀ ਢੰਗ ਨਾਲ ਛਾਂਟੀ ਅਤੇ ਮੁੜ ਵਰਤੋਂ ਰਾਹੀਂ ਕੂੜੇ ਨੂੰ ਕੀਮਤੀ ਸਰੋਤ ਵਿਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ, ਖ਼ਾਸ ਕਰਕੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਰੋਜ਼ਾਨਾ ਜੀਵਨ ਵਿਚ ‘ਘਟਾਓ, ਮੁੜ ਵਰਤੋਂ ਅਤੇ ਮੁੜ-ਚੱਕਰੀਕਰਨ’ ਦੇ ਸਿਧਾਂਤ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਆਪਣੇ ਪਰਿਵਾਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਜ਼ਿੰਮੇਵਾਰ ਕੂੜਾ ਪ੍ਰਬੰਧਨ ਲਈ ਪ੍ਰੇਰਿਤ ਕਰਕੇ ਸਵੱਛਤਾ ਮੁਹਿੰਮ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ। ਪ੍ਰਦਰਸ਼ਨੀ ’ਚ ਸੇਂਟ ਜੋਸਫ਼, ਚਿਤਕਾਰਾ, ਡੀ.ਪੀ.ਐੱਸ., ਸ਼੍ਰੀ ਅਰਬਿੰਦੋ, ਸੈਕਟਰ-16 ਅਤੇ ਸੈਕਟਰ-37 ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲਾਂ, ਮਾਊਂਟ ਕਾਰਮਲ ਸਕੂਲ ਅਤੇ ਧਨਾਸ ਦੇ ਸਰਕਾਰੀ ਸਕੂਲ ਸਮੇਤ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਦਰਸ਼ਨੀ ਨੇ ਲੋਕਾਂ ਦੀ ਭੂਮਿਕਾ ਅਤੇ ਵਿਹਾਰਕ ਤਬਦੀਲੀ ਦੇ ਸੰਦੇਸ਼ ਨੂੰ ਮਜ਼ਬੂਤ ਕਰਦਿਆਂ ਸਾਫ਼-ਸੁਥਰੇ, ਹਰਿਆਲੇ ਅਤੇ ਟਿਕਾਊ ਚੰਡੀਗੜ੍ਹ ਦੀ ਦਿਸ਼ਾ ਵਿਚ ਲੋਕਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਮਹਾਰਾਜਾ ਅੱਜ ਸਰੋਵਰ ਦੇ ਵਿਕਾਸ ਲਈ 93.94 ਕਰੋੜ ਰੁ. ਮਨਜ਼ੂਰ ਕੀਤੇ- ਸ਼ਸ਼ੀਪਾਲ ਜੈਨ ਅਗਲੀ ਖ਼ਬਰ ਹਰਜੋਤ ਸਿੰਘ ਬੈਂਸ ਵਲੋਂ ‘ਦੈਨਿਕ ਭਾਸਕਰ’ ਦੇ ਸਟੇਟ ਐਡੀਟਰ ਦੀ ਮਾਤਾ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ
Ad Position 24