03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸਿੰਘਪੁਰਾ ਬੱਸ ਸਟੈਂਡ ’ਤੇ ਔਰਤ ਦੇ ਗਲੇ ’ਚੋਂ 2 ਤੋਲੇ ਦਾ ਮੰਗਲਸੂਤਰ ਚੋਰੀ ਹੋਣ ਦੇ ਦੋਸ਼ ਹੇਠ ਮਾਮਲਾ ਦਰਜ

ਜ਼ੀਰਕਪੁਰ, 2 ਅਕਤੂਬਰ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਸਿੰਘਪੁਰਾ ਬੱਸ ਸਟੈਂਡ ‘ਤੇ ਬੱਸ ਵਿਚ ਚੜ੍ਹਦੇ ਸਮੇਂ ਪੰਚਕੂਲਾ ਸਿੱਖਿਆ ਵਿਭਾਗ ਵਿਚ ਤਾਇਨਾਤ ਇਕ ਔਰਤ ਦੇ ਗਲੇ ‘ਚੋਂ ਕਰੀਬ 2 ਤੋਲੇ ਦਾ ਸੋਨੇ ਦਾ ਮੰਗਲਸੂਤਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਦੋਸ਼ ਲਗਾਇਆ ਕਿ 4-5 ਅਣਪਛਾਤੀਆਂ ਔਰਤਾਂ ਨੇ ਭੀੜ ਦਾ ਫਾਇਦਾ ਉਠਾ ਕੇ ਉਸ ਦੇ ਗਲੇ ‘ਚੋਂ ਮੰਗਲਸੂਤਰ ਖਿੱਚ ਲਿਆ।

Ad Position 21
No active advertisement
ਅਜੀਤ ਡੈਸਕ 03-10-2026
ਜ਼ੀਰਕਪੁਰ, 2 ਅਕਤੂਬਰ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਸਿੰਘਪੁਰਾ ਬੱਸ ਸਟੈਂਡ ‘ਤੇ ਬੱਸ ਵਿਚ ਚੜ੍ਹਦੇ ਸਮੇਂ ਪੰਚਕੂਲਾ ਸਿੱਖਿਆ ਵਿਭਾਗ ਵਿਚ ਤਾਇਨਾਤ ਇਕ ਔਰਤ ਦੇ ਗਲੇ ‘ਚੋਂ ਕਰੀਬ 2 ਤੋਲੇ ਦਾ ਸੋਨੇ ਦਾ ਮੰਗਲਸੂਤਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਦੋਸ਼ ਲਗਾਇਆ ਕਿ 4-5 ਅਣਪਛਾਤੀਆਂ ਔਰਤਾਂ ਨੇ ਭੀੜ ਦਾ ਫਾਇਦਾ ਉਠਾ ਕੇ ਉਸ ਦੇ ਗਲੇ ‘ਚੋਂ ਮੰਗਲਸੂਤਰ ਖਿੱਚ ਲਿਆ। ਵਾਰਦਾਤ ਤੋਂ ਬਾਅਦ ਸ਼ੱਕੀ ਔਰਤਾਂ ਚਿੱਟੀ ਵੈਨ ਅਤੇ ਚਿੱਟੀ ਸਵਿਫ਼ਟ ਕਾਰ ਵਿਚ ਸਵਾਰ ਹੋ ਕੇ ਫ਼ਰਾਰ ਹੋ ਗਈਆਂ। ਪੁਲਿਸ ਨੇ ਅਣਪਛਾਤੀਆਂ ਔਰਤਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਪੂਜਾ (32) ਵਾਸੀ ਪੰਚਕੂਲਾ ਨੇ ਦੱਸਿਆ ਕਿ ਉਹ ਪੰਚਕੂਲਾ ਸਿੱਖਿਆ ਵਿਭਾਗ ਵਿਚ ਲੀਗਲ ਅਸਿਸਟੈਂਟ ਦੇ ਅਹੁਦੇ ‘ਤੇ ਤਾਇਨਾਤ ਹੈ। 7 ਸਤੰਬਰ ਨੂੰ ਉਹ ਗੁਰੂਗ੍ਰਾਮ ਸਥਿਤ ਆਪਣੇ ਘਰ ਤੋਂ ਬੱਸ ਰਾਹੀਂ ਸਿੰਘਪੁਰਾ ਬੱਸ ਸਟੈਂਡ ਪਹੁੰਚੀ ਸੀ। ਇਥੇ ਪੰਚਕੂਲਾ ਜਾਣ ਵਾਲੀ ਬੱਸ ਦੀ ਉਡੀਕ ਕਰਦਿਆਂ ਉਹ ਕਰੀਬ 10-15 ਮਿੰਟ ਖੜ੍ਹੀ ਰਹੀ। ਉਸ ਅਨੁਸਾਰ ਜਿਵੇਂ ਹੀ ਪੰਚਕੂਲਾ ਜਾਣ ਵਾਲੀ ਬੱਸ ਆਈ ਅਤੇ ਉਹ ਬੱਸ ਵਿਚ ਚੜ੍ਹਨ ਲੱਗੀ, ਤਾਂ 4-5 ਅਣਪਛਾਤੀਆਂ ਔਰਤਾਂ ਵੀ ਉਸ ਦੇ ਨਾਲ ਚੜ੍ਹਨ ਲੱਗੀਆਂ। ਇਨ੍ਹਾਂ ਵਿਚੋਂ ਦੋ ਔਰਤਾਂ ਅੱਗੇ ਸਨ ਅਤੇ ਇਕ ਔਰਤ ਡਿੱਗ ਵੀ ਗਈ ਸੀ। ਇਸ ਦੌਰਾਨ ਹੋਈ ਧੱਕਾ-ਮੁੱਕੀ ਵਿਚ ਕਿਸੇ ਨੇ ਉਸ ਦੇ ਗਲੇ ‘ਚੋਂ ਮੰਗਲਸੂਤਰ ਖਿੱਚ ਲਿਆ। ਬੱਸ ਵਿਚ ਚੜ੍ਹਨ ਤੋਂ ਬਾਅਦ ਗਲੇ ‘ਤੇ ਹੱਥ ਲਾਉਣ ‘ਤੇ ਉਸ ਨੂੰ ਮੰਗਲਸੂਤਰ ਗਾਇਬ ਹੋਣ ਦਾ ਪਤਾ ਲੱਗਾ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੀ ਔਰਤਾਂ ਖਿਲਾਫ਼ ਬੀ. ਐੱਨ. ਐੱਸ. ਦੀ ਧਾਰਾ 304 ਅਤੇ 3 (5) ਤਹਿਤ ਮਾਮਲਾ ਦਰਜ ਕਰ ਕੇ ਸ਼ੱਕੀ ਔਰਤਾਂ ਦੀ ਪਛਾਣ ਲਈ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਦੇ ਆਗੂਆਂ ਨੇ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਭੇਟ ਕੀਤੇ ਸ਼ਰਧਾ ਦੇ ਫੁੱਲ ਅਗਲੀ ਖ਼ਬਰ 3704 ਅਧਿਆਪਕ ਯੂਨੀਅਨ ਪੰਜਾਬ ਵਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਰਿਹਾਇਸ਼ ਨੇੜੇ ਤੇ ਵਿੱਤ ਮੰਤਰੀ ਦੀ ਕੋਠੀ ਦੇ ਘਿਰਾਓ ਦਾ...
Ad Position 24