29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ’ ਚ ‘ ਸੱਥ ’ ਜਥੇਬੰਦੀ ਦੇ ਉਮੀਦਵਾਰ ਜੋਧ ਸਿੰਘ 2980 ਵੋਟਾਂ ਨਾਲ ਰਹੇ ਜੇਤੂ ਜਿੱਤ ਦੀ ਖ਼ੁਸ਼ੀ ’ਚ ਕੋਰ ਕਮੇਟੀ ਦੇ ਮੈਂਬਰਾਂ ਨੇ ਲਗਾਏ ਜੈਕਾਰੇ

ਚੰਡੀਗੜ੍ਹ, 28 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਵਿਚ ਵਿਦਿਆਰਥੀ ਜਥੇਬੰਦੀ ਸੱਥ ਦੇ ਉਮੀਦਵਾਰ ਜੋਧ ਸਿੰਘ ਨੇ 2980 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਹੈ। ਜੋਧ ਸਿੰਘ ਇਸ ਵਾਰ ਸੈਨੇਟ ਚੋਣ ਜਿੱਤਣ ਵਾਲੇ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਹਨ ਅਤੇ ਵਿਦਿਆਰਥੀ ਜਥੇਬੰਦੀ ਸੱਥ ਦੇ ਕਨਵੀਨਰ ਹਨ।

Ad Position 21
No active advertisement
ਅਜੀਤ ਡੈਸਕ 29-09-2026
ਚੰਡੀਗੜ੍ਹ, 28 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਵਿਚ ਵਿਦਿਆਰਥੀ ਜਥੇਬੰਦੀ ਸੱਥ ਦੇ ਉਮੀਦਵਾਰ ਜੋਧ ਸਿੰਘ ਨੇ 2980 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਹੈ। ਜੋਧ ਸਿੰਘ ਇਸ ਵਾਰ ਸੈਨੇਟ ਚੋਣ ਜਿੱਤਣ ਵਾਲੇ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਹਨ ਅਤੇ ਵਿਦਿਆਰਥੀ ਜਥੇਬੰਦੀ ਸੱਥ ਦੇ ਕਨਵੀਨਰ ਹਨ। ਜੋਧ ਸਿੰਘ ਦੀ ਜਿੱਤ ਨਾਲ ਪੰਜਾਬ ਯੂਨੀਵਰਸਿਟੀ ਸੈਨੇਟ ਵਿਚ ਵਿਦਿਆਰਥੀਆਂ ਦੀ ਆਵਾਜ਼ ਨੂੰ ਤਾਕਤ ਮਿਲੇਗੀ ਅਤੇ ਸੱਥ ਜਥੇਬੰਦੀ ਰਾਹੀਂ ਵਿਦਿਆਰਥੀਆਂ ਦੀ ਨੁਮਾਇੰਦਗੀ ਸਥਾਪਿਤ ਹੋਈ ਹੈ। ਜਥੇਬੰਦੀ ਦੀ ਕੋਰ ਕਮੇਟੀ ਵਲੋਂ ਜਿੱਤ ਤੋਂ ਬਾਅਦ ਬਿਆਨ ਜਾਰੀ ਕਰਦਿਆਂ ਚੋਣਾਂ ਜਿਤਾਉਣ ਲਈ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਵੋਟਰਾਂ ਅਤੇ ਖਾਸ ਤੌਰ ’ਤੇ ਇਸ ਮੁਹਿੰਮ ਵਿਚ ਕਿਸੇ ਵੀ ਤਰੀਕੇ ਹਿੱਸੇਦਾਰ ਬਣੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਚੋਣ ਮੁਹਿੰਮ ਵਿਚ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਆਪ ਮੁਹਾਰੇ ਬੂਥ ਲਾਏ ਅਤੇ ਸੱਥ ਜਥੇਬੰਦੀ ਨੂੰ ਵੋਟਾਂ ਰਾਹੀਂ ਆਪਣਾ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਸੈਨੇਟ ਵਿਚ ਸੱਥ ਦੇ ਨੁਮਾਇੰਦੇ ਦੀ ਮੌਜੂਦਗੀ ਪੰਜਾਬ ਯੂਨੀਵਰਸਿਟੀ ਉੱਤੇ ਪੰਜਾਬ ਦੇ ਹੱਕ ਨੂੰ ਬਹਾਲ ਰੱਖਣ ਅਤੇ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਵਿਦਿਆਰਥੀਆਂ ਦੇ ਪੱਖ ਦਾ ਬਣਾਉਣ ਵਿਚ ਸਹਾਈ ਹੋਵੇਗੀ। ਖੁਸ਼ੀ ਦੀ ਗੱਲ ਹੈ ਕਿ ਜਥੇਬੰਦੀ ਦੀ 8 ਸਾਲਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਪੰਜਾਬ ਦੇ ਲੋਕਾਂ ਨੇ ਬਾਂਹਾਂ ਖੋਲ੍ਹ ਕੇ ਜਥੇਬੰਦੀ ਦਾ ਸਵਾਗਤ ਕੀਤਾ ਹੈ। ਚੋਣ ਮੁਹਿੰਮ ਦੌਰਾਨ ਇਹ ਵੀ ਸਪੱਸ਼ਟ ਹੋਇਆ ਕਿ ਪੰਜਾਬ ਦੇ ਲੋਕਾਂ ਦਾ ਭਰੋਸਾ ਸਮਾਜ ਵਿਚ ਵਿਚਰਦੀ ਹਰ ਤਰੀਕੇ ਦੀ ਲੀਡਰਸ਼ਿਪ ਤੋਂ ਟੁੱਟ ਚੁੱਕਿਆ ਹੈ ਅਤੇ ਉਹ ਪੰਜਾਬ ਦੇ ਚੰਗੇ ਭਵਿੱਖ ਲਈ ਨਵੀਂ ਲੀਡਰਸ਼ਿਪ ਦੀ ਤਾਂਘ ਰੱਖ ਰਹੇ ਹਨ। ਇਸ ਲਈ ਉਨ੍ਹਾਂ ਨੇ ਸੱਥ ਵਿਚ ਭਰੋਸਾ ਵਿਖਾਇਆ ਹੈ। ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਕਿਸੇ ਵਖਤੀ ਉਭਾਰ ਵਿਚੋਂ ਨਹੀਂ ਬਲਕਿ ਇਕ ਜ਼ਾਬਤਾਬੱਧ, ਸਿਧਾਂਤਕ ਜਨਤਕ ਲਹਿਰ ਵਿਚੋਂ ਹੀ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਜਥੇਬੰਦਕ ਢਾਂਚਿਆਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਸਮਾਜਕ ਕਿਰਤ ਦੀਆਂ ਵੱਖ-ਵੱਖ ਵੰਨਗੀਆਂ ਦੀਆਂ ਜਥੇਬੰਦਕ ਇਕਾਈਆਂ ਸਥਾਪਤ ਕੀਤੀਆਂ ਜਾਣ।
Ad Position 22
No active advertisement
ਪਿਛਲੀ ਖ਼ਬਰ ਮੀਂਹ ਕਾਰਨ ਚੰਡੀਗੜ੍ਹ ਦੇ ਤਾਪਮਾਨ 7 ਡਿਗਰੀ ਆਈ ਗਿਰਾਵਟ ਅਗਲੀ ਖ਼ਬਰ ਨੌਜਵਾਨ ਦੀ ਮੌਤ ਮਾਮਲੇ ’ ਚ 2 ਮੁਲਜ਼ਮ ਗ੍ਰਿਫ਼ਤਾਰ
Ad Position 24