29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਐਪ ਆਧਾਰਿਤ ਬਾਈਕ ਟੈਕਸੀ ਚਾਲਕਾਂ ਨੇ ਮੀਂਹ ਦੌਰਾਨ ਪ੍ਰਸ਼ਾਸਨ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਚੰਡੀਗੜ੍ਹ, 28 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਚੰਡੀਗੜ੍ਹ ਵਿਚ ਐਪ ਅਧਾਰਿਤ ਬਾਈਕ ਟੈਕਸੀ ਚਾਲਕਾਂ ( ਮੋਟਰਸਾਈਕਲ ’ਤੇ ਸਵਾਰੀਆਂ ਢੋਹਣ ਵਾਲੇ) ਨੇ ਅੱਜ ਵਰ੍ਹਦੇ ਮੀਂਹ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਅਤੇ ਸਟੇਟ ਟਰਾਂਸਪੋਰਟ ਅਥਾਰਟੀ (ਐਸ. ਟੀ.

Ad Position 21
No active advertisement
ਅਜੀਤ ਡੈਸਕ 29-09-2026
ਚੰਡੀਗੜ੍ਹ, 28 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਚੰਡੀਗੜ੍ਹ ਵਿਚ ਐਪ ਅਧਾਰਿਤ ਬਾਈਕ ਟੈਕਸੀ ਚਾਲਕਾਂ ( ਮੋਟਰਸਾਈਕਲ ’ਤੇ ਸਵਾਰੀਆਂ ਢੋਹਣ ਵਾਲੇ) ਨੇ ਅੱਜ ਵਰ੍ਹਦੇ ਮੀਂਹ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਅਤੇ ਸਟੇਟ ਟਰਾਂਸਪੋਰਟ ਅਥਾਰਟੀ (ਐਸ.ਟੀ.ਏ) ਖਿਲਾਫ਼ ਟ੍ਰਿਬਿਊਨ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਬਾਈਕ ਟੈਕਸੀ ਦੀ ਸੇਵਾ ਲਈ ਪ੍ਰਸ਼ਾਸਨ ਵੱਲੋਂ ਚਾਰ ਐਪ ਚਲਾਏ ਗਏ ਸਨ, ਜੋ ਪਿਛਲੇ ਦਿਨੀਂ ਬੰਦ ਕਰ ਦਿੱਤੇ ਗਏ ਸਨ। ਐਪ ਬੰਦ ਹੋਣ ਕਾਰਨ ਸਵਾਰੀਆਂ ਢੋਹਣ ਦਾ ਕੰਮ ਕਰਨ ਵਾਲੇ ਬਾਈਕ ਟੈਕਸੀ ਚਾਲਕ ਬੇਰੁਜ਼ਗਾਰ ਹੋ ਗਏ ਹਨ, ਜਿਸ ਕਾਰਨ ਇਹ ਉਹ ਸੰਘਰਸ਼ ਦੇ ਰਾਹ ਪਏ ਹੋਏ ਹਨ ਅਤੇ ਪ੍ਰਸ਼ਾਸਨ ਤੋਂ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਮੰਗ ਕਰ ਰਹੇ ਹਨ।ਇਸ ਸਬੰਧੀ ਐਪ-ਅਧਾਰਤ ਬਾਈਕ ਰਾਈਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਲ ਨੇ ਕਿਹਾ ਕਿ ਐਪ-ਅਧਾਰਤ ਬਾਈਕ ਟੈਕਸੀ ਸੇਵਾਵਾਂ ’ਤੇ ਪਾਬੰਦੀ ਕਾਰਨ ਉਨ੍ਹਾਂ ਦਾ ਰੁਜ਼ਗਾਰ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਨੂੰ ਆਪਣੇ ਮੋਟਰ ਸਾਈਕਲਾਂ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ਅਤੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪ੍ਰਸ਼ਾਸਨ ਤੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ ਕਰ ਰਹੇ ਸਨ, ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਸੇਵਾਵਾਂ ਬਹਾਲ ਨਹੀਂ ਕੀਤੀਆਂ ਗਈਆਂ ਤਾਂ ਉਹ ਆਪਣਾ ਅੰਦੋਲਨ ਜਾਰੀ ਰੱਖਣਗੇ।
Ad Position 22
No active advertisement
ਪਿਛਲੀ ਖ਼ਬਰ ਸੈਕਟਰ -29 ’ ਚ 55 ਪਊਏ ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਪਿੰਡਾਂ ਵਿੱਚ ਲਾਇਬ੍ਰੇਰੀਆਂ ਤੋਂ ਲੈ ਕੇ ਇਨਡੋਰ ਜਿੰਮ ਤੱਕ , ਮੁੱਖ ਮੰਤਰੀ ਯੋਜਨਾਵਾਂ ਦੀ ਗੁਣਵੱਤਾ ਅਤੇ ਪ੍ਰਭਾਵਸ਼ਾਲੀ
Ad Position 24