ਨਸ਼ਿਆਂ ਖਿਲਾਫ ਰਾਮ ਦਰਬਾਰ ਤੋਂ ਲੈ ਕੇ ਹੱਲੋਮਾਜਰਾ ਤੱਕ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚੰਡੀਗੜ੍ਹ ਪੁਲਿਸ ਦਾ ਸ਼ਿਕੰਜਾ ਹੈਰੋਇਨ ਸਮੇਤ ਦੋ ਅਤੇ 85 ਕੁਆਰਟਰ ਸ਼ਰਾਬ ਸਮੇਤ ਇਕ ਮੁਲਜ਼ਮ ਗ੍ਰਿਫ਼ਤਾਰ
ਚੰਡੀਗੜ੍ਹ, 27 ਸਤੰਬਰ (ਸੰਦੀਪ ਕੁਮਾਰ ਮਾਹਨਾ)–ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚੰਡੀਗੜ੍ਹ ਪੁਲਿਸ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੈਕਟਰ-31 ਥਾਣਾ ਪੁਲਿਸ ਨੇ ਰਾਮ ਦਰਬਾਰ ਅਤੇ ਹਲੋਮਾਜਰਾ ਇਲਾਕੇ ’ਚ ਤਿੰਨ ਵੱਖ-ਵੱਖ ਮਾਮਲਿਆਂ ’ਚ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੋ ਵੱਖਰੇ ਐੱਨ.
ਚ
ਚੰਡੀਗੜ੍ਹ ਦੇ ਸੈਕਟਰ 31 ਥਾਣਾ ਪੁਲਿਸ ਵਲੋਂ ਤਿੰਨ ਵੱਖ-ਵੱਖ ਮਾਮਲਿਆਂ ’ਚ ਕਾਬੂ ਕੀਤੇ ਗਏ ਮੁਲਜ਼ਮ। ਤਸਵੀਰ - ਰਾਕੇਸ਼ ਸ਼ਾਹ
28-09-2026
ਚੰਡੀਗੜ੍ਹ, 27 ਸਤੰਬਰ (ਸੰਦੀਪ ਕੁਮਾਰ ਮਾਹਨਾ)–ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚੰਡੀਗੜ੍ਹ ਪੁਲਿਸ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੈਕਟਰ-31 ਥਾਣਾ ਪੁਲਿਸ ਨੇ ਰਾਮ ਦਰਬਾਰ ਅਤੇ ਹਲੋਮਾਜਰਾ ਇਲਾਕੇ ’ਚ ਤਿੰਨ ਵੱਖ-ਵੱਖ ਮਾਮਲਿਆਂ ’ਚ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੋ ਵੱਖਰੇ ਐੱਨ.ਡੀ.ਪੀ.ਐੱਸ. ਮਾਮਲਿਆਂ ’ਚ ਦੋ ਵਿਅਕਤੀਆਂ ਕੋਲੋਂ ਕੁੱਲ 20.60 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਦਕਿ ਐਕਸਾਈਜ਼ ਐਕਟ ਤਹਿਤ ਦਰਜ ਮਾਮਲੇ ’ਚ ਇਕ ਨੌਜਵਾਨ ਕੋਲੋਂ ਟੈਂਗੋ ਸੰਤਰਾ ਸ਼ਰਾਬ ਦੇ 85 ਪਊਏ ਬਰਾਮਦ ਕੀਤੇ ਗਏ ਹਨ। ਇਸ ਕਾਰਵਾਈ ਨੂੰ ਸੈਕਟਰ-31 ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਹਰੀਓਮ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਅੰਜਾਮ ਦਿੱਤਾ। ਰਾਮ ਦਰਬਾਰ ’ ਚ ਦੋ ਵੱਖ - ਵੱਖ ਥਾਵਾਂ ਤੋਂ ਹੈਰੋਇਨ ਬਰਾਮਦ ਪੁਲਿਸ ਅਨੁਸਾਰ 26 ਸਤੰਬਰ ਨੂੰ ਸ਼ਾਮ ਕਰੀਬ 5.25 ਵਜੇ ਏ.ਐੱਸ.ਆਈ. ਪਵਨ ਕੁਮਾਰ ਪੁਲਿਸ ਮੁਲਾਜ਼ਮਾਂ ਸਮੇਤ ਅਪਰਾਧ ਰੋਕੂ ਗਸ਼ਤ ’ਤੇ ਸਨ। ਇਸ ਦੌਰਾਨ ਇੰਡਸਟਰੀਅਲ ਏਰੀਆ ਫੇਜ਼-2, ਰਾਮ ਦਰਬਾਰ ’ਚ ਬੀ.ਐੱਸ.ਐੱਨ.ਐੱਲ. ਨੇੜੇ ਪਾਰਕ ਕੋਲ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਪੁੱਛਗਿੱਛ ਦੌਰਾਨ ਉਸ ਦੀ ਪਛਾਣ ਰਵੀ ਉਰਫ਼ ਮੋਟਾ ਰੌਕੀ, ਵਾਸੀ ਫੇਜ਼-1 ਰਾਮਦਰਬਾਰ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਕੋਲੋਂ 10.15 ਗ੍ਰਾਮ ਹੈਰੋਇਨ ਬਰਾਮਦ ਹੋਣ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਸਬੰਧੀ ਥਾਣਾ ਸੈਕਟਰ-31 ’ਚ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਰਵੀ ਉਰਫ਼ ਮੋਟਾ ਰੌਕੀ ਨੂੰ ਗ੍ਰਿਫ਼ਤਾਰ ਕਰਕੇ ਬਰਾਮਦ ਹੈਰੋਇਨ ਕਬਜ਼ੇ ’ਚ ਲੈ ਲਈ ਗਈ ਅਤੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦੂਜੀ ਕਾਰਵਾਈ ਦੌਰਾਨ ਏ.ਐੱਸ.ਆਈ. ਸਾਗਰ ਬਰਾੜ ਪੁਲਿਸ ਟੀਮ ਸਮੇਤ ਗਸ਼ਤ ਕਰ ਰਹੇ ਸਨ। ਸ਼ਾਮ ਕਰੀਬ 4.43 ਵਜੇ ਕੁਸ਼ਲ ਪਾਰਕ, ਫੇਜ਼-1 ਰਾਮਦਰਬਾਰ ਨੇੜੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਗਈ। ਉਸ ਦੀ ਪਛਾਣ ਸਾਗਰ, ਵਾਸੀ ਫੇਜ਼-1 ਰਾਮਦਰਬਾਰ ਵਜੋਂ ਹੋਈ। ਪੁਲਿਸ ਅਨੁਸਾਰ ਉਸ ਕੋਲੋਂ 10.45 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਮਾਮਲੇ ’ਚ ਥਾਣਾ ਸੈਕਟਰ-31 ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਬਰਾਮਦ ਨਸ਼ੀਲਾ ਪਦਾਰਥ ਜ਼ਬਤ ਕਰ ਲਿਆ ਹੈ। ਹਲੋਮਾਜਰਾ ’ ਚ 85 ਪਊਏ ਸ਼ਰਾਬ ਸਮੇਤ ਨੌਜਵਾਨ ਕਾਬੂ ਇਸੇ ਮੁਹਿੰਮ ਤਹਿਤ ਹਲੋਮਾਜਰਾ ’ਚ ਵੀ ਪੁਲਿਸ ਨੇ ਨਜਾਇਜ਼ ਸ਼ਰਾਬ ਖ਼ਿਲਾਫ਼ ਕਾਰਵਾਈ ਕੀਤੀ। ਪੁਲਿਸ ਅਨੁਸਾਰ 26 ਸਤੰਬਰ ਨੂੰ ਰਾਤ ਕਰੀਬ 7.50 ਵਜੇ ਹੈੱਡ ਕਾਂਸਟੇਬਲ ਅਨੂਪ ਸਿੰਘ ਅਤੇ ਕਾਂਸਟੇਬਲ ਜਸ਼ਿਲ ਹਲੋਮਾਜਰਾ ਦੇ ਮੀਟ ਮਾਰਕੀਟ ਨੇੜੇ ਸਰਕਾਰੀ ਪਖਾਨੇ ਕੋਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਇਕ ਨੌਜਵਾਨ ਡੱਬਾ ਲੈ ਕੇ ਜਾਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਸ ਨੂੰ ਕਾਬੂ ਕਰਕੇ ਉਸ ਦੀ ਪਛਾਣ ਰਵਿੰਦਰ ਕੁਮਾਰ ਉਰਫ਼ ਟੈਟੂ ਵਾਸੀ ਹਲੋਮਾਜਰਾ ਵਜੋਂ ਕੀਤੀ। ਤਲਾਸ਼ੀ ਦੌਰਾਨ ਉਸ ਕੋਲੋਂ ਦੋ ਡੱਬਿਆਂ ’ਚ ਟੈਂਗੋ ਸੰਤਰਾ ਸ਼ਰਾਬ ਦੇ ਕੁੱਲ 85 ਪਊਏ ਬਰਾਮਦ ਹੋਏ। ਹਰੇਕ ਪਊਆ 180 ਮਿਲੀਲੀਟਰ ਦਾ ਸੀ। ਪੁਲਿਸ ਅਨੁਸਾਰ ਮੁਲਜ਼ਮ ਸ਼ਰਾਬ ਸਬੰਧੀ ਕੋਈ ਜਾਇਜ਼ ਲਾਇਸੈਂਸ ਜਾਂ ਪਰਮਿਟ ਪੇਸ਼ ਨਹੀਂ ਕਰ ਸਕਿਆ। ਇਸ ਬਾਬਤ ਥਾਣਾ ਸੈਕਟਰ-31 ’ਚ ਐਕਸਾਈਜ਼ ਐਕਟ ਦੀ ਧਾਰਾ 61-1-14 ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਮੁਤਾਬਕ ਰਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਪੁਲਿਸ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਦੋ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਪੁਲਿਸ ਵਲੋਂ ਜਾਰੀ ਰਿਕਾਰਡ ਅਨੁਸਾਰ ਰਵੀ ਉਰਫ਼ ਮੋਟਾ ਰੌਕੀ ਖ਼ਿਲਾਫ਼ ਪਹਿਲਾਂ ਚਾਰ ਮਾਮਲੇ ਦਰਜ ਹਨ। ਇਨ੍ਹਾਂ ’ਚ 2023 ਦਾ ਐੱਨ.ਡੀ.ਪੀ.ਐੱਸ. ਐਕਟ ਨਾਲ ਸਬੰਧਤ ਮਾਮਲਾ ਵੀ ਸ਼ਾਮਲ ਹੈ। ਇਸੇ ਤਰ੍ਹਾਂ ਪੁਲਿਸ ਰਿਕਾਰਡ ਮੁਤਾਬਕ ਸਾਗਰ ਖ਼ਿਲਾਫ਼ ਪਹਿਲਾਂ 19 ਮਾਮਲੇ ਦਰਜ ਰਹੇ ਹਨ। ਇਨ੍ਹਾਂ ’ਚ ਚੋਰੀ, ਲੁੱਟ, ਐਕਸਾਈਜ਼ ਐਕਟ, ਐੱਨ.ਡੀ.ਪੀ.ਐੱਸ. ਐਕਟ ਅਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ ਦਰਜ ਮਾਮਲੇ ਸ਼ਾਮਿਲ ਹਨ। ਪੁਲਿਸ ਅਨੁਸਾਰ ਰਵਿੰਦਰ ਕੁਮਾਰ ਉਰਫ਼ ਟੈਟੂ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ। ਨਸ਼ਿਆਂ ਖ਼ਿਲਾਫ਼ ਮੁਹਿੰਮ ਜਾਰੀ ਚੰਡੀਗੜ੍ਹ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰੀ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਗਸ਼ਤ ਅਤੇ ਜਾਂਚ ਵਧਾਈ ਗਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਨਾਲ ਜੁੜੀਆਂ ਗਤੀਵਿਧੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਜਾਰੀ ਰਹੇਗੀ।