ਮੱਛਲੀ ਕਲਾਂ - ਪਵਾਲਾ ਸਰਵਿਸ ਰੋਡ ਨੂੰ ਮਨਜ਼ੂਰੀ ਮਿਲਣ ’ ਤੇ ਸੰਧੂ ਤੇ ਗਿੱਲ ਦਾ ਕਿਸਾਨ ਆਗੂਆਂ ਨੇ ਕੀਤਾ ਧੰਨਵਾਦ
ਖਰੜ, 27 ਸਤੰਬਰ (ਤਰਸੇਮ ਸਿੰਘ ਜੰਡਪੁਰੀ)-ਮੁਹਾਲੀ ਸਰਹਿੰਦ ਰੋਡ ਦੀ ਐਨ. ਐਚ.
ਖਰੜ, 27 ਸਤੰਬਰ (ਤਰਸੇਮ ਸਿੰਘ ਜੰਡਪੁਰੀ)-ਮੁਹਾਲੀ ਸਰਹਿੰਦ ਰੋਡ ਦੀ ਐਨ. ਐਚ. 2005 ਏਜੀ ਤੇ ਪਿੰਡ ਮੱਛਲੀ ਕਲਾਂ ਤੋਂ ਪਵਾਲਾ ਤੱਕ ਮਿਲੀ ਸਰਵਿਸ ਰੋਡ ਦੀ ਪ੍ਰਵਾਨਗੀ ਨੂੰ ਲੈ ਕੇ ਭਾਜਪਾ ਮੰਡਲ ਦੇ ਪ੍ਰਧਾਨ ਕੁਸ਼ ਰਾਣਾ ਅਤੇ ਹੋਰ ਕਿਸਾਨਾਂ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਮੰਡਲ ਪ੍ਰਧਾਨ ਕੁਸ਼ ਰਾਣਾ ਨੇ ਕਿਹਾ ਕਿ ਇਲਾਕੇ ਲੋਕਾਂ ਦੀ ਬਹੁਤ ਵੱਡੀ ਮੰਗ ਸੀ ਜਿਸ ਦੀ ਕਿਸਾਨਾਂ ਦੇ ਵਫਦ ਇਹ ਸਾਰਾ ਮਾਮਲਾ ਸਤਨਾਮ ਸਿੰਘ ਸੰਧੂ ਅਤੇ ਰਾਣਾ ਗਿੱਲ ਦੇ ਧਿਆਨ ਵਿਚ ਲਿਆਂਦਾ ਗਿਆ ਜਿਨ੍ਹਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਮਾਮਲੇ ਨੂੰ ਨੇਪਰੇ ਚਾੜ੍ਹਿਆ ਹੈ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਇਸ ਮੌਕੇ ਉਨ੍ਹਾਂ ਦੇ ਨਾਲ ਮੰਡਲ ਪ੍ਰਧਾਨ ਦਿਹਾਤੀ ਖਰੜ ਕੁਸ਼ ਰਾਣਾ ਮੱਛਲੀ ਕਲਾਂ ਦੀ ਅਗਵਾਈ ਵਿਚ ਵਿਨੋਦ ਕੁਮਾਰ, ਵਿਕਰਮ ਸਿੰਘ, ਲਾਡੀ ਰਾਣਾ, ਸੰਤ ਸਿੰਘ, ਅਲੌਕ ਰਾਣਾ, ਦਿਨੇਸ਼ ਕੁਮਾਰ, ਮਹੀਪਾਲ ਰਾਣਾ ਆਦਿ ਪਿੰਡ ਵਾਸੀ ਵੀ ਮੌਜੂਦ ਸਨ