27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਜਾਰੀ ਅੰਤਰਰਾਸ਼ਟਰੀ ਮੂਟ ਕੋਰਟ ਮੁਕਾਬਲੇ ‘ ਜਿਊਰਿਸ ਨੈਕਸਸ -2026’ ਚ ਕ੍ਰਾਈਸਟ ਯੂਨੀਵਰਸਿਟੀ ਰਹੀ ਜੇਤੂ

ਐੱਸ. ਏ.

Ad Position 21
No active advertisement
ਸਨਿਚਰਵਾਰ, 1 ਅਗਸਤ, 2026 27-09-2026
ਐੱਸ. ਏ. ਐੱਸ ਨਗਰ, 26 ਸਤੰਬਰ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਵਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਬੌਧਿਕ ਸੰਪਤੀ ਅਧਿਕਾਰਾਂ (ਆਈ. ਪੀ. ਆਰ.) ‘ਤੇ ਕਰਵਾਏ ਗਏ ਤਿੰਨ ਰੋਜ਼ਾ ਭਾਰਤ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਮੂਟ ਕੋਰਟ ਮੁਕਾਬਲੇ ‘ਜਿਊਰਿਸ ਨੇਕਸਸ-2026’ ਦੌਰਾਨ ਕ੍ਰਾਈਸਟ ਯੂਨੀਵਰਸਿਟੀ ਦੀ ਟੀਮ ਨੇ ਜਿੱਤ ਹਾਸਿਲ ਕੀਤੀ। ਇਸ ਮੁਕਾਬਲੇ ਦੇ ਸਮਾਪਤੀ ਸਮਾਰੋਹ ਦੀ ਸ਼ੋਭਾ ਵਧਾਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ‘ਚ ਮੁੱਖ ਮਹਿਮਾਨ ਜਸਟਿਸ ਆਲੋਕ ਜੈਨ (ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ), ਐਡਵੋਕੇਟ ਪਵਨ ਕੁਮਾਰ ਮੁਤਨੇਜਾ (ਐਡਵੋਕੇਟ ਜਨਰਲ ਹਰਿਆਣਾ), ਡਾ. ਬਲਰਾਮ ਕੇ. ਗੁਪਤਾ (ਸੀਨੀਅਰ ਐਡਵੋਕੇਟ ਸੁਪਰੀਮ ਕੋਰਟ/ਸਾਬਕਾ ਡਾਇਰੈਕਟਰ ਨੈਸ਼ਨਲ ਜੁਡੀਸ਼ੀਅਲ ਅਕੈਡਮੀ/ ਡਾਇਰੈਕਟਰ (ਅਕਾਦਮਿਕ) ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ), ਪ੍ਰੋ. (ਡਾ.) ਐੱਸ. ਐੱਸ. ਸਹਿਗਲ (ਵਾਈਸ-ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ) ਅਤੇ ਡਾ. ਨਿਤਿਨ ਮਲਿਕ (ਰਜਿਸਟਰਾਰ ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ) ਸ਼ਾਮਿਲ ਸਨ। ਅੰਤਿਮ ਦਿਨ ਅਦਿਤੀ ਸ਼ਸ਼ੀਕੁਮਾਰ, ਵੈਸ਼ਨਵੀ ਅਲਵਾ ਅਤੇ ਸ਼ਾਰਧੀ ਐਸ. ਰਾਓ ‘ਤੇ ਆਧਾਰਿਤ ਕ੍ਰਾਈਸਟ ਯੂਨੀਵਰਸਿਟੀ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰਕੇ ‘ਜਿਊਰਿਸ ਨੇਕਸਸ-2026’ ਦਾ 1 ਲੱਖ ਰੁ. ਦਾ ਇਨਾਮ ਆਪਣੇ ਨਾਂਅ ਕੀਤਾ, ਜਦਕਿ ਗੁਨੀਤਿੰਦਰ ਕੌਰ, ਹਰਵੀਨ ਕੌਰ ਤੇ ਨੇਹਾ ਦੀ ਟੀਮ (ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ ਲੁਧਿਆਣਾ) ਨੇ ਦੂਜੇ ਸਥਾਨ ‘ਤੇ ਕਬਜ਼ਾ ਕਰਦਿਆਂ 50 ਹਜ਼ਾਰ ਰੁ. ਦਾ ਇਨਾਮ ਜਿੱਤਿਆ। ਇਸ ਦੇ ਨਾਲ ਹੀ ਭਾਰਤੀ ਵਿਦਿਆਪੀਠ ਯੂਨੀਵਰਸਿਟੀ ਦੇ ਲਾਅ (ਕਾਨੂੰਨ) ਦੇ ਵਿਦਿਆਰਥੀਆਂ ਨੇ ‘ਬੈਸਟ ਰਿਸਰਚਰ ਐਵਾਰਡ’, ਮਹਾਰਾਸ਼ਟਰ ਨੈਸ਼ਨਲ ਲਾਅ ਯੂਨੀਵਰਸਿਟੀ ਪੁਣੇ ਦੇ ਵਿਦਿਆਰਥੀਆਂ ਨੇ ‘ਬੈਸਟ ਮੂਟਰ ਐਵਾਰਡ’ ਅਤੇ ਸਵੀਤਾ ਸਕੂਲ ਆਫ਼ ਲਾਅ ਦੇ ਵਿਦਿਆਰਥੀਆਂ ਨੇ ‘ਬੈਸਟ ਮੈਮੋਰੀਅਲ ਐਵਾਰਡ’ ਆਪਣੇ ਨਾਂਅ ਕੀਤਾ। ਇਸ ਮੌਕੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੁੱਖ ਮਹਿਮਾਨ ਜਸਟਿਸ ਆਲੋਕ ਜੈਨ ਨੇ ਕਿਹਾ ਕਿ ਏ. ਆਈ. ਨੂੰ ਆਪਣੇ ਦਿਮਾਗ ਦੀ ਮਦਦ ਕਰਨ ਦਿੱਤੀ ਜਾਵੇ ਤਾਂ ਜੋ ਤੁਹਾਡੀ ਕੁਸ਼ਲਤਾ ‘ਚ ਵਾਧਾ ਹੋ ਸਕੇ, ਪਰ ਇਸ ਨੂੰ ਕਦੇ ਵੀ ਆਪਣੇ ਦਿਮਾਗ ਦੀ ਥਾਂ ਨਾ ਲੈਣ ਦਿੱਤੀ ਜਾਵੇ। ਇਸ ਮੌਕੇ ਮੂਟ ਕੋਰਟ ਮੁਕਾਬਲੇ ਦੇ ਅੰਤਿਮ ਦੌਰ ਦਾ ਫ਼ੈਸਲਾ ਸੱਤ ਮੈਂਬਰੀ ਉੱਘੇ ਕਾਨੂੰਨੀ ਮਾਹਿਰਾਂ ਦੇ ਪੈਨਲ ਦੁਆਰਾ ਕੀਤਾ ਗਿਆ, ਜਿਸ ‘ਚ ਐਡਵੋਕੇਟ ਦਵਿੰਦਰ ਪਾਲ ਸਿੰਘ (ਵਧੀਕ ਸਾਲਿਸਟਰ ਜਨਰਲ ਆਫ਼ ਇੰਡੀਆ ਸੁਪਰੀਮ ਕੋਰਟ), ਐਡਵੋਕੇਟ ਵਿਵੇਕ ਨਰਾਇਣ ਸ਼ਰਮਾ (ਐਡਵੋਕੇਟ-ਆਨ-ਰਿਕਾਰਡ ਸੁਪਰੀਮ ਕੋਰਟ), ਡਾ. ਰਸ਼ਮੀ ਨਾਗਪਾਲ (ਪ੍ਰਿੰ. ਆਰਮੀ ਇੰਸਟੀਚਿਊਟ ਆਫ਼ ਲਾਅ ਮੁਹਾਲੀ), ਡਾ. ਰਾਘਵੇਂਦਰ ਜੀ. ਆਰ. (ਸੀਨੀਅਰ ਸਲਾਹਕਾਰ-ਆਈ. ਪੀ. ਆਰ. ਡੀ. ਪੀ. ਆਈ. ਆਈ. ਟੀ. ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲਾ), ਐਡਵੋਕੇਟ ਚੰਚਲ ਸਿੰਗਲਾ (ਵਧੀਕ ਐਡਵੋਕੇਟ ਜਨਰਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ), ਸੀਨੀਅਰ ਐਡਵੋਕੇਟ ਰੋਹਿਤ ਸੂਦ (ਪ੍ਰਧਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ) ਅਤੇ ਐਡਵੋਕੇਟ ਸੁਵੀਰ ਸਿੱਧੂ (ਮੈਂਬਰ ਬਾਰ ਕੌਂਸਲ ਆਫ਼ ਇੰਡੀਆ) ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ 1.80 ਲੱਖ ਰੁ. ਤੋਂ ਵੱਧ ਦੀ ਇਨਾਮੀ ਰਾਸ਼ੀ ਵਾਲੇ ਇਸ ਅੰਤਰਰਾਸ਼ਟਰੀ ਮੂਟ ਕੋਰਟ ਮੁਕਾਬਲੇ ‘ਚ 112 ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ 13 ਰਾਸ਼ਟਰੀ ਲਾਅ ਯੂਨੀਵਰਸਿਟੀਆਂ, 27 ਰਾਜ ਪੱਧਰੀ ਯੂਨੀਵਰਸਿਟੀਆਂ ਅਤੇ 67 ਨਿੱਜੀ ਉੱਚ-ਸਿੱਖਿਆ ਸੰਸਥਾਵਾਂ ਦੀ ਨੁਮਾਇੰਦਗੀ ਕੀਤੀ। ਸਖ਼ਤ ਮੁੱਢਲੇ ਦੌਰਾਂ ਤੋਂ ਬਾਅਦ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦੇ ਲੁਧਿਆਣਾ ਸਥਿਤ ਖੇਤਰੀ ਕੇਂਦਰ, ਕ੍ਰਾਈਸਟ ਯੂਨੀਵਰਸਿਟੀ ਅਤੇ ਮੰਗਲਾਯਤਨ ਯੂਨੀਵਰਸਿਟੀ ਦੀਆਂ ਟੀਮਾਂ ਸੈਮੀ-ਫਾਈਨਲ ‘ਚ ਪਹੁੰਚੀਆਂ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿਚ ਪਿਆ ਭਾਰੀ ਮੀਂਹ ਅਗਲੀ ਖ਼ਬਰ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੀ . ਐੱਚ . ਡੀ . ਸੀ . ਸੀ . ਆਈ ਦੇ 12 ਵੇਂ ਇਨਸ - ਆਊਟ ਐਕਸਪੋ ਦਾ ਕੀਤਾ ਉਦਘਾਟਨ
Ad Position 24