ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੀ . ਐੱਚ . ਡੀ . ਸੀ . ਸੀ . ਆਈ ਦੇ 12 ਵੇਂ ਇਨਸ - ਆਊਟ ਐਕਸਪੋ ਦਾ ਕੀਤਾ ਉਦਘਾਟਨ
ਚੰਡੀਗੜ੍ਹ, 26 ਸਤੰਬਰ (ਕਪਿਲ ਵਧਵਾ)- ਸਾਈਬਰ ਠੱਗਾਂ ਵਲੋਂ ਮੋਬਾਈਲ ’ਤੇ ਅਸੁਰੱਖਿਅਤ ਏ. ਪੀ.
ਚੰਡੀਗੜ੍ਹ, 26 ਸਤੰਬਰ (ਕਪਿਲ ਵਧਵਾ)- ਸਾਈਬਰ ਠੱਗਾਂ ਵਲੋਂ ਮੋਬਾਈਲ ’ਤੇ ਅਸੁਰੱਖਿਅਤ ਏ.ਪੀ.ਕੇ ਫਾਈਲਾਂ ਭੇਜ ਕੇ ਲੋਕਾਂ ਦੇ ਫ਼ੋਨ ਕਬਜ਼ੇ ਵਿਚ ਲੈਣ ਅਤੇ ਬੈਂਕ ਖਾਤਿਆਂ ’ਚੋਂ ਪੈਸੇ ਕਢਵਾਉਣ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿੰਨਾਂ ਮਾਮਲਿਆਂ ਵਿਚ ਪੀੜਤਾਂ ਤੋਂ ਕੁੱਲ 6.13 ਲੱਖ ਰੁਪਏ ਤੋਂ ਵੱਧ ਦੀ ਠੱਗੀ ਹੋਈ ਹੈ। ਦੀਪ ਕੰਪਲੈਕਸ, ਹੱਲੋਮਾਜਰਾ ਵਾਸੀ ਬਲਬੀਰ ਸਿੰਘ ਨੂੰ ਆਰ.ਟੀ.ਓ ਚਲਾਨ ਸਬੰਧੀ ਏ.ਪੀ.ਕੇ ਫਾਈਲ ਭੇਜੀ ਗਈ। ਫਾਈਲ ਡਾਊਨਲੋਡ ਕਰਦੇ ਹੀ ਉਸ ਦਾ ਮੋਬਾਈਲ ਕਬਜ਼ੇ ਵਿਚ ਲੈ ਕੇ ਠੱਗਾਂ ਨੇ 3,99,512 ਰੁਪਏ ਦੀ ਠੱਗੀ ਕਰ ਲਈ। ਦੂਜੇ ਮਾਮਲੇ ਵਿਚ ਆਈ.ਟੀ.ਬੀ.ਪੀ ਦੇ ਬਹਿਲਾਣਾ ਸਥਿਤ ਕੰਪੋਜ਼ਿਟ ਹਸਪਤਾਲ ਦੇ ਵਸਨੀਕ ਸਰੋਜ ਕੁਮਾਰ ਨੂੰ ਇੰਦਰਪ੍ਰਸਥ ਗੈਸ ਲਿਮਟਿਡ (ਆਈ.ਜੀ.ਐੱਲ.) ਦੇ ਬਕਾਇਆ ਬਿੱਲ ਦੀ ਅਦਾਇਗੀ ਦੇ ਨਾਂ ’ਤੇ ਏ.ਪੀ.ਕੇ ਫਾਈਲ ਭੇਜੀ ਗਈ। ਫਾਈਲ ਡਾਊਨਲੋਡ ਕਰਨ ਤੋਂ ਬਾਅਦ ਉਨ੍ਹਾਂ ਨਾਲ 54,883 ਰੁਪਏ ਦੀ ਠੱਗੀ ਹੋ ਗਈ। ਇਸੇ ਤਰ੍ਹਾਂ ਚੰਡੀਗੜ੍ਹ ਵਾਸੀ ਇਕ ਮਹਿਲਾ ਨੂੰ ਅਣਪਛਾਤੇ ਨੰਬਰ ਤੋਂ ਵਾਟਸਐਪ ’ਤੇ ਡੇਟਿੰਗ ਐਪ ਦੱਸ ਕੇ ਏ.ਪੀ.ਕੇ ਫਾਈਲ ਭੇਜੀ ਗਈ। ਫਾਈਲ ਡਾਊਨਲੋਡ ਕਰਨ ਉਪਰੰਤ ਉਸ ਦਾ ਮੋਬਾਈਲ ਕਬਜ਼ੇ ਵਿਚ ਲੈ ਲਿਆ ਗਿਆ ਅਤੇ 1,59,072 ਰੁਪਏ ਦੀ ਰਕਮ ਠੱਗ ਲਈ ਗਈ। ਪੁਲਿਸ ਵਲੋਂ ਤਿੰਨਾਂ ਮਾਮਲਿਆਂ ਵਿਚ ਪੈਸਿਆਂ ਦੇ ਲੈਣ-ਦੇਣ ਅਤੇ ਏ.ਪੀ.ਕੇ ਫਾਈਲਾਂ ਭੇਜਣ ਵਾਲੇ ਵਿਅਕਤੀਆਂ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ।