ਤਨਿਸ਼ਕ ਵੱਲੋਂ ਟ੍ਰਾਈਸਿਟੀ ਵਿੱਚ ਡਾਇਮੰਡ ਐਕਸਪਰਟੀਜ਼ ਸੈਂਟਰ ਦੀ ਮੌਜੂਦਗੀ ਦਾ ਵਿਸਥਾਰ , ਡਾਇਮੰਡ ਮੁਲਾਂਕਣ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਦੀ ਪਹਿਲ
ਚੰਡੀਗੜ੍ਹ, 25 ਸਤੰਬਰ (ਅ. ਬ.)
ਚੰਡੀਗੜ੍ਹ, 25 ਸਤੰਬਰ (ਅ.ਬ.)-ਟਾਟਾ ਗਰੁੱਪ ਦੇ ਭਾਰਤ ਦੇ ਸਭ ਤੋਂ ਵੱਡੇ ਜਿਊਲਰੀ ਰਿਟੇਲ ਬ੍ਰਾਂਡ ਤਨਿਸ਼ਕ ਨੇ ਟ੍ਰਾਈਸਿਟੀ ਵਿੱਚ ਆਪਣੇ ਡਾਇਮੰਡ ਐਕਸਪਰਟੀਜ਼ ਸੈਂਟਰ (ਡੀਐਕਸਸੀ) ਦੀ ਮੌਜੂਦਗੀ ਦਾ ਵਿਸਥਾਰ ਕੀਤਾ ਹੈ। ਇਸ ਨਾਲ ਟ੍ਰਾਈਸਿਟੀ ਖੇਤਰ ਦੇ ਗਾਹਕਾਂ ਲਈ ਟੈਕਨਾਲੋਜੀ ਆਧਾਰਿਤ ਡਾਇਮੰਡ ਮੁਲਾਂਕਣ ਦਾ ਤਜਰਬਾ ਹੋਰ ਨੇੜੇ ਉਪਲਬਧ ਹੋਵੇਗਾ। ਡਾਇਮੰਡ ਐਕਸਪਰਟੀਜ਼ ਸੈਂਟਰ ਰਾਹੀਂ ਤਨਿਸ਼ਕ ਕੁਦਰਤੀ ਡਾਇਮੰਡਾਂ ਵਿੱਚ ਆਪਣੀ ਮੁਹਾਰਤ ਨੂੰ ਟੈਕਨਾਲੋਜੀ ਆਧਾਰਿਤ ਗਾਹਕ ਤਜ਼ਰਬਿਆਂ ਨਾਲ ਜੋੜਨਾ ਜਾਰੀ ਰੱਖ ਰਿਹਾ ਹੈ। ਇਸ ਦਾ ਉਦੇਸ਼ ਡਾਇਮੰਡ ਖਰੀਦਣ ਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ, ਜਾਣਕਾਰੀ ਭਰਪੂਰ ਅਤੇ ਗਾਹਕਾਂ ਲਈ ਆਸਾਨ ਬਣਾਉਣਾ ਹੈ। ਵਿਸਥਾਰ ਬਾਰੇ ਤਨਿਸ਼ਕ ਦੇ ਆਰਬੀਐਮ, ਨੌਰਥ 3, ਸ਼੍ਰੀ ਆਸ਼ੀਸ਼ ਤਿਵਾਰੀ ਨੇ ਕਿਹਾ ਕਿ “ਟ੍ਰਾਈਸਿਟੀ ਖੇਤਰ ਵਿੱਚ ਜਿਊਲਰੀ ਨੂੰ ਲੈ ਕੇ ਗਾਹਕਾਂ ਦੀ ਪਸੰਦ ਲਗਾਤਾਰ ਵਿਕਸਤ ਹੋ ਰਹੀ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਇੱਥੇ ਗਾਹਕਾਂ ਦੇ ਹੋਰ ਨੇੜੇ ਡਾਇਮੰਡ ਐਕਸਪਰਟੀਜ਼ ਸੈਂਟਰ ਦਾ ਤਜ਼ਰਬਾ ਲਿਆ ਰਹੇ ਹਾਂ।