23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਮੁਬਾਰਿਕਪੁਰ ਦੇ ਘੱਗਰ ਕਾਜਵੇ ਨੇੜੇ ਕੂੜੇ ਤੇ ਝਾੜੀਆਂ ਨੂੰ ਲੱਗੀ ਅੱਗ

ਡੇਰਾਬੱਸੀ, 22 ਸਤੰਬਰ- (ਰਣਬੀਰ ਸਿੰਘ ਪੜ੍ਹੀ)- ਮੁਬਾਰਿਕਪੁਰ ਸਥਿਤ ਘੱਗਰ ਕਾਜਵੇ ਦੇ ਨੇੜੇ ਪਈਆਂ ਝਾੜੀਆਂ ਅਤੇ ਕਥਿਤ ਤੌਰ ’ਤੇ ਇਕੱਠੇ ਹੋਏ ਕੂੜੇ ਨੂੰ ਅੱਗ ਲੱਗਣ ਕਾਰਨ ਮੰਗਲਵਾਰ ਸ਼ਾਮ ਇਲਾਕੇ ਵਿਚ ਵੱਡੀ ਮਾਤਰਾ ਵਿਚ ਧੂੰਆਂ ਫੈਲ ਗਿਆ। ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ, ਜਦਕਿ ਕਾਲੇ ਧੂੰਏਂ ਦੇ ਗੁਬਾਰ ਅਸਮਾਨ ਵੱਲ ਉੱਠਣ ਕਾਰਨ ਆਲੇ-ਦੁਆਲੇ ਪ੍ਰਦੂਸ਼ਣ ਵਾਲੀ ਸਥਿਤੀ ਬਣ ਗਈ।

Ad Position 21
No active advertisement
ਅਜੀਤ ਡੈਸਕ 23-09-2026
ਡੇਰਾਬੱਸੀ, 22 ਸਤੰਬਰ- (ਰਣਬੀਰ ਸਿੰਘ ਪੜ੍ਹੀ)- ਮੁਬਾਰਿਕਪੁਰ ਸਥਿਤ ਘੱਗਰ ਕਾਜਵੇ ਦੇ ਨੇੜੇ ਪਈਆਂ ਝਾੜੀਆਂ ਅਤੇ ਕਥਿਤ ਤੌਰ ’ਤੇ ਇਕੱਠੇ ਹੋਏ ਕੂੜੇ ਨੂੰ ਅੱਗ ਲੱਗਣ ਕਾਰਨ ਮੰਗਲਵਾਰ ਸ਼ਾਮ ਇਲਾਕੇ ਵਿਚ ਵੱਡੀ ਮਾਤਰਾ ਵਿਚ ਧੂੰਆਂ ਫੈਲ ਗਿਆ। ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ, ਜਦਕਿ ਕਾਲੇ ਧੂੰਏਂ ਦੇ ਗੁਬਾਰ ਅਸਮਾਨ ਵੱਲ ਉੱਠਣ ਕਾਰਨ ਆਲੇ-ਦੁਆਲੇ ਪ੍ਰਦੂਸ਼ਣ ਵਾਲੀ ਸਥਿਤੀ ਬਣ ਗਈ। ਮੌਕੇ ਦੀ ਸਾਹਮਣੇ ਆਈ ਵੀਡੀਓ ਵਿਚ ਘੱਗਰ ਕਾਜਵੇ ਨੇੜੇ ਅੱਗ ਦੀਆਂ ਤੇਜ਼ ਲਪਟਾਂ ਅਤੇ ਸੰਘਣਾ ਧੂੰਆਂ ਸਾਫ਼ ਦਿਖਾਈ ਦੇ ਰਿਹਾ ਹੈ। ਸਥਾਨਕ ਪੱਧਰ ’ਤੇ ਦੱਸਿਆ ਜਾ ਰਿਹਾ ਹੈ ਕਿ ਇਸ ਥਾਂ ’ਤੇ ਝਾੜੀਆਂ ਦੇ ਨਾਲ ਕੂੜੇ ਦਾ ਢੇਰ ਵੀ ਲੱਗਿਆ ਹੋਇਆ ਹੈ ਅਤੇ ਅੱਗ ਕੂੜੇ ਤੱਕ ਫੈਲਣ ਕਾਰਨ ਧੂੰਆਂ ਹੋਰ ਵਧ ਗਿਆ। ਕਾਜਵੇ ਦੇ ਨੇੜੇ ਹੋਣ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਵੀ ਧੂੰਏਂ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਜਿਹੇ ਖੁੱਲ੍ਹੇ ਸਥਾਨਾਂ ’ਤੇ ਕੂੜੇ ਅਤੇ ਸੁੱਕੀਆਂ ਝਾੜੀਆਂ ਨੂੰ ਅੱਗ ਲੱਗਣ ਨਾਲ ਨਾ ਸਿਰਫ਼ ਹਵਾ ਪ੍ਰਦੂਸ਼ਿਤ ਹੁੰਦੀ ਹੈ, ਸਗੋਂ ਅੱਗ ਦੇ ਹੋਰ ਖੇਤਰ ਵਿਚ ਫੈਲਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਨੇ ਘੱਗਰ ਕਾਜਵੇ ਦੇ ਆਲੇ-ਦੁਆਲੇ ਕੂੜੇ ਦੀ ਸਫ਼ਾਈ ਅਤੇ ਇਸ ਦੇ ਨਿਪਟਾਰੇ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਨਿਗਮ ਚੋਣਾਂ ਲਈ ਵਾਰਡਾਂ ਦੇ ਰਾਖਵੇਂਕਰਨ ਮਗਰੋਂ ਬਦਲੇ ਚੋਣ ਸਮੀਕਰਨ , ਮਨੀਮਾਜਰਾ ਤੇ ਦਲੀਪ ਸ਼ਰਮਾ ਦੀ ਸਰਗਰਮੀ... ਅਗਲੀ ਖ਼ਬਰ ਕੌਂਸਲਰਾਂ ਵਿਰੁੱਧ ਲਗਾਏ ਦੋਸ਼ ਸਾਬਤ ਨਾ ਕਰਨ ’ ਤੇ ਮੇਅਰ ਸੌਰਭ ਜੋਸ਼ੀ ਨੇ ‘ ਆਪ’ ਕੌਂਸਲਰ ਯੋਗੇਸ਼ ਢੀਂਗਰਾ ਨੂੰ ਕੀਤਾ ਮੁਅ...
Ad Position 24