17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਕੌਂਸਲ ਪ੍ਰਧਾਨ ਓ . ਕੇ . ਵਲੋਂ ਵਾ . ਨੰ . 1 ਅਤੇ 3 ’ ਚ ਲੱਖਾਂ ਰੁ . ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਕੁਰਾਲੀ, 16 ਅਗਸਤ (ਹਰਪ੍ਰੀਤ ਸਿੰਘ)-ਨਗਰ ਕੌਂਸਲ ਵਲੋਂ ਸ਼ਹਿਰ ਦੇ ਵਾ. ਨੰ.

Ad Position 21
No active advertisement
ਅਜੀਤ ਡੈਸਕ 17-09-2026
ਕੁਰਾਲੀ, 16 ਅਗਸਤ (ਹਰਪ੍ਰੀਤ ਸਿੰਘ)-ਨਗਰ ਕੌਂਸਲ ਵਲੋਂ ਸ਼ਹਿਰ ਦੇ ਵਾ. ਨੰ. 1 ਅਤੇ ਵਾ. ਨੰ. 3 ਵਿਖੇ ਲੱਖਾਂ ਰੁ. ਦੀ ਲਾਗਤ ਵਾਲੇ ਵਿਕਾਸ ਕਾਰਜ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਦੀ ਅਗਵਾਈ ‘ਚ ਸ਼ੁਰੂ ਕਰਵਾਏ ਗਏ ਹਨ। ਇਸ ਲੜੀ ਤਹਿਤ ਵਾ. ਨੰ. 1 ‘ਚ ਨਿਕਾਸੀ ਪਾਇਪਾਂ ਪਾਉਣ ਦੇ ਕੰਮ ਦਾ ਉਦਘਾਟਨ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਤੇ ਰਾਣਾ ਸੁਖਬੀਰ ਸਿੰਘ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਕੌਂਸਲਰ ਸ਼ਾਲੂ ਧੀਮਾਨ ਨੇ ਦੱਸਿਆ ਕਿ ਵਾਰਡ ਵਾਸੀਆਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪੂਰਾ ਕਰਦਿਆਂ ਕਰੀਬ 15 ਲੱਖ 20 ਹਜ਼ਾਰ ਰੁ. ਦੀ ਲਾਗਤ ਨਾਲ ਪਾਇਪ ਲਾਈਨ ਪਾਈ ਜਾ ਰਹੀ ਹੈ। ਇਸੇ ਦੌਰਾਨ ਵਾ. ਨੰ. 3 ‘ਚ ਵਾਰਡ ਦੇ ਕੌਂਸਲਰ ਅਸ਼ੀਸ਼ ਕੁਮਾਰ ਆਸ਼ੂ ਦੀ ਦੇਖ-ਰੇਖ ਹੇਠ ਵਿਕਾਸ ਕਾਰਜਾਂ ਦੇ ਉਦਘਾਟਨ ਸੰਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਨੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਸ਼ਹਿਰ ਦੇ ਸਾਰੇ ਵਾਰਡਾਂ ‘ਚ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਕਰਵਾਉਣ ਅਤੇ ਕੁਰਾਲੀ ਸ਼ਹਿਰ ਨੂੰ ਸੁੰਦਰ ਤੇ ਸਾਫ਼-ਸੁਥਰਾ ਬਣਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜ਼ੀਹ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਸ਼ਹਿਰ ਦੇ ਸਮੁੱਚੇ ਵਾਰਡਾਂ ‘ਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸੇ ਦੌਰਾਨ ਕੌਂਸਲਰ ਆਸ਼ੂ ਰਾਣਾ ਨੇ ਦੱਸਿਆ ਕਿ ਵਾ. ਨੰ. 3 ‘ਚ ਗਲੀਆਂ-ਨਾਲੀਆਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧਾਂ ‘ਤੇ ਕਰੀਬ 26 ਲੱਖ ਰੁ. ਖ਼ਰਚੇ ਜਾਣਗੇ। ਇਸ ਮੌਕੇ ਕੌਂਸਲਰ ਪ੍ਰਦੀਪ ਰੂੜਾ, ਸ਼ਾਲੂ ਧੀਮਾਨ, ਆਸ਼ੂ ਰਾਣਾ, ਰਾਜੇਸ਼ ਰਾਠੌਰ, ਕੁਲਵੰਤ ਕੌਰ ਪਾਬਲਾ, ਦਿਨੇਸ਼ ਗੌਤਮ (ਸਾਰੇ ਕੌਂਸਲਰ), ਰਮਾਕਾਂਤ ਕਾਲੀਆ ਤੇ ਹੈਪੀ ਧੀਮਾਨ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਅਭੀਪੁਰ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਬੱਸ ਰਵਾਨਾ ਅਗਲੀ ਖ਼ਬਰ ਨਸ਼ਾ ਵਿਰੋਧੀ ਮੁਹਿੰਮ ਤਹਿਤ 18 ਮਾਮਲੇ ਦਰਜ , 18 ਮੁਲਜ਼ਮ ਕਾਬੂ
Ad Position 24