10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸੈਕਟਰ -45 ਡੀ ਦੀਆਂ ਤੰਗ ਗਲੀਆਂ ਨੂੰ ਮਿਲੇਗੀ ਨਵੀਂ ਦਿੱਖ

ਚੰਡੀਗੜ੍ਹ, 9 ਸਤੰਬਰ (ਸੰਦੀਪ ਕੁਮਾਰ ਮਾਹਨਾ)-ਸੈਕਟਰ 45 ਡੀ ਦੇ ਈ. ਡਬਲਿਊ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026

 ਕੌਂਸਲਰ ਗਾਬੀ ਨੇ ਸ਼ੁਰੂ ਕਰਵਾਇਆ 70 ਲੱਖ ਦੀ ਲਾਗਤ ਨਾਲ ਪੇਵਰ ਬਲਾਕ ਤੇ ਨਵੇਂ ਕਰਬ-ਚੈਨਲ ਲਗਾਉਣ ਦਾ ਕੰਮ

ਚੰਡੀਗੜ੍ਹ, 9 ਸਤੰਬਰ (ਸੰਦੀਪ ਕੁਮਾਰ ਮਾਹਨਾ)-ਸੈਕਟਰ 45 ਡੀ ਦੇ ਈ.ਡਬਲਿਊ.ਐਸ. ਮਕਾਨਾਂ ਦੀਆਂ ਤੰਗ ਗਲੀਆਂ ਅਤੇ ਰਸਤਿਆਂ ਨੂੰ ਪੱਕਾ ਕਰਨ ਲਈ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕਰਵਾਇਆ ਗਿਆ ਹੈ। ਵਾਰਡ ਨੰਬਰ 34 ਦੇ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਇਸ ਵਿਕਾਸ ਕਾਰਜ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਤੰਗ ਗਲੀਆਂ ਕਾਰਨ ਆਮ ਮਸ਼ੀਨਰੀ ਨਾਲ ਸੜਕਾਂ ਬਣਾਉਣ ’ਚ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਇੱਥੇ ਪੇਵਰ ਬਲਾਕ ਲਗਾਏ ਜਾਣਗੇ। ਇਸ ਦੇ ਨਾਲ ਹੀ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਬਿਹਤਰ ਬਣਾਉਣ ਲਈ ਨਵੇਂ ਕਰਬ-ਚੈਨਲ ਵੀ ਤਿਆਰ ਕੀਤੇ ਜਾਣਗੇ। ਕੌਂਸਲਰ ਗਾਬੀ ਨੇ ਕਿਹਾ ਕਿ ਸੈਕਟਰ-45 ਡੀ ਦੇ ਈ.ਡਬਲਿਊ.ਐਸ. ਮਕਾਨਾਂ ਵਿਚਕਾਰ ਕਈ ਗਲੀਆਂ ਇੰਨੀਆਂ ਤੰਗ ਹਨ ਕਿ ਉੱਥੇ ਭਾਰੀ ਮਸ਼ੀਨਰੀ ਅਤੇ ਰੋਡ ਰੋਲਰ ਲਿਜਾਣਾ ਸੰਭਵ ਨਹੀਂ। ਇਸ ਕਾਰਨ ਪਹਿਲਾਂ ਬਣਾਈਆਂ ਗਈਆਂ ਸੜਕਾਂ ਦੀ ਮਜ਼ਬੂਤੀ ਪ੍ਰਭਾਵਿਤ ਹੁੰਦੀ ਸੀ ਅਤੇ ਕੁੱਝ ਸਾਲਾਂ ਬਾਅਦ ਹੀ ਟੁੱਟਣ ਦੀ ਸਮੱਸਿਆ ਪੈਦਾ ਹੋ ਜਾਂਦੀ ਸੀ। ਹੁਣ ਪੇਵਰ ਬਲਾਕ ਲਗਾਉਣ ਨਾਲ ਇਨ੍ਹਾਂ ਗਲੀਆਂ ਨੂੰ ਵਧੇਰੇ ਮਜ਼ਬੂਤ ਅਤੇ ਟਿਕਾਊ ਬਣਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਪੇਵਰ ਬਲਾਕ ਲਗਾਉਣ ਦਾ ਇਕ ਹੋਰ ਵੱਡਾ ਲਾਭ ਇਹ ਹੋਵੇਗਾ ਕਿ ਭਵਿੱਖ ’ਚ ਸੀਵਰੇਜ, ਪਾਣੀ ਦੀ ਪਾਈਪਲਾਈਨ ਜਾਂ ਹੋਰ ਕਿਸੇ ਵਿਕਾਸ ਕਾਰਜ ਲਈ ਜੇਕਰ ਕਿਸੇ ਹਿੱਸੇ ਦੀ ਖੁਦਾਈ ਕਰਨ ਦੀ ਲੋੜ ਪੈਂਦੀ ਹੈ ਤਾਂ ਸਿਰਫ਼ ਸਬੰਧਿਤ ਥਾਂ ਤੋਂ ਪੇਵਰ ਬਲਾਕ ਹਟਾ ਕੇ ਕੰਮ ਕੀਤਾ ਜਾ ਸਕੇਗਾ ਅਤੇ ਕੰਮ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਲਗਾਇਆ ਜਾ ਸਕੇਗਾ। ਇਸ ਨਾਲ ਸੜਕਾਂ ਨੂੰ ਵਾਰ-ਵਾਰ ਤੋੜਨ ਅਤੇ ਮੁੜ ਬਣਾਉਣ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ। ਗਾਬੀ ਨੇ ਕਿਹਾ ਕਿ ਪੇਵਰ ਬਲਾਕ ਮਜ਼ਬੂਤ ਹੋਣ ਦੇ ਨਾਲ-ਨਾਲ ਰੱਖ-ਰਖਾਅ ਪੱਖੋਂ ਵੀ ਸੁਵਿਧਾਜਨਕ ਹਨ ਅਤੇ ਲੰਬੇ ਸਮੇਂ ਤੱਕ ਚੱਲ ਸਕਦੇ ਹਨ। ਕਰਬ-ਚੈਨਲਾਂ ਦੇ ਨਵੇਂ ਸਿਰੇ ਤੋਂ ਨਿਰਮਾਣ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਵੀ ਸੁਚਾਰੂ ਹੋਵੇਗੀ, ਜਿਸ ਨਾਲ ਮੀਂਹ ਦੌਰਾਨ ਗਲੀਆਂ ’ਚ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਨੂੰ ਘਟਾਉਣ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸੈਕਟਰ45 ਡੀ ਦੇ ਵਸਨੀਕਾਂ ਵਲੋਂ ਤੰਗ ਗਲੀਆਂ ਦੀ ਹਾਲਤ ਅਤੇ ਆਵਾਜਾਈ ਨਾਲ ਜੁੜੀਆਂ ਸਮੱਸਿਆਵਾਂ ਉਨ੍ਹਾਂ ਦੇ ਧਿਆਨ ’ਚ ਲਿਆਂਦੀਆਂ ਜਾਂਦੀਆਂ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਇਹ ਵਿਕਾਸ ਕਾਰਜ ਸ਼ੁਰੂ ਕਰਵਾਇਆ ਗਿਆ ਹੈ। ਕੰਮ ਮੁਕੰਮਲ ਹੋਣ ਉਪਰੰਤ ਇਲਾਕਾ ਵਾਸੀਆਂ ਨੂੰ ਬਿਹਤਰ, ਸੁਚੱਜੀ ਅਤੇ ਸੁਵਿਧਾਜਨਕ ਆਵਾਜਾਈ ਦੀ ਸਹੂਲਤ ਮਿਲੇਗੀ ਅਤੇ ਸੈਕਟਰ-45 ਡੀ ਦੇ ਈ.ਡਬਲਿਊ.ਐਸ. ਮਕਾਨਾਂ ਦੀਆਂ ਗਲੀਆਂ ਦੀ ਦਿੱਖ ਵੀ ਨਿੱਖਰੇਗੀ। ਇਸ ਮੌਕੇ ਵਾਰਡ ਪ੍ਰਧਾਨ ਮਨਮੋਹਨ (ਆਸ਼ੂ), ਸਰੋਜ, ਕਰਨੈਲ ਸਿੰਘ, ਬਲਦੇਵ ਕੌਰ, ਰਜਨੀ ਗਾਂਧੀ, ਸੁਨੀਤਾ ਰਾਣੀ, ਰਾਮ-ਲੀਲ੍ਹਾ ਕ ਮੇਟੀ ਦੇ ਸ਼ਿਆਮ ਲਾਲ ਕਨੌਜੀਆ, ਗੁਰਦਿਆਲ ਸਿੰਘ, ਸ਼ਿਆਮ ਲਾਲ ਗਰਗ, ਪਵਨ ਕੁਮਾਰ, ਬੀਨਾ ਮੌਰੀਆ, ਪੁਸ਼ਪਾ ਮੌਰੀਆ, ਰਿਤੂ ਸ਼ਰਮਾ, ਰਿੰਕੀ ਗੁਪਤਾ, ਕਾਮਨਾ, ਸੁਰਜੀਤ ਕੌਰ, ਡਾ. ਪੰਨਾ ਲਾਲ, ਭਾਰਤ ਭੂਸ਼ਣ, ਦਲਜੀਤ ਸਿੰਘ, ਰਾਜਿੰਦਰ ਸਿੰਘ, ਅਸ਼ੋਕ ਕੁਮਾਰ, ਲਾਲ ਸਿੰਘ ਸ਼ਰਮਾ, ਓਮ ਪ੍ਰਕਾਸ਼, ਵੀ.ਪੀ. ਸਿੰਘ, ਗੁਰਮੋਹਨ, ਯੋਗੀ, ਹਰਮਿੰਦਰ ਸਿੰਘ ਬਿੰਦਰ, ਪੰਕਜ ਅਤੇ ਗਗਨਦੀਪ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਐਲੀਗੈਂਟ ਇੰਮੀਗ੍ਰੇਸ਼ਨ ਸਰਵਿਸਿਜ਼ ਫਰਮ ਦਾ ਲਾਇਸੰਸ ਰੱਦ ਅਗਲੀ ਖ਼ਬਰ ਚੰਡੀਗੜ੍ਹ ’ ਚ ਨਵੀਆਂ ਉੱਦਮੀ ਇਕਾਈਆਂ ਨੂੰ ਵਿੱਤੀ ਹੁਲਾਰਾ , 12 ਇਕਾਈਆਂ ਨੂੰ 2.03 ਕਰੋੜ ਦੀ ਗ੍ਰਾਂਟ
Ad Position 24