06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜਨਮ ਅਸ਼ਟਮੀ ਮੌਕੇ ਕਾਂਗਰਸੀ ਆਗੂ ਗੁਰਪ੍ਰਤਾਪ ਪਡਿਆਲਾ ਨੇ ਹਲਕੇ ਦੇ ਵੱਖ-ਵੱਖ ਮੰਦਰਾਂ ’ਚ ਹਾਜ਼ਰੀ ਲੁਆਈ

ਖਰੜ, 5 ਸਤੰਬਰ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਦੇ ਮੰਦਰਾਂ ’ਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵਿਧਾਨ ਪੰਜਾਬ ਕਿਸਾਨ ਕਾਂਗਰਸ ਦੇ ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਪਡਿਆਲਾ ਵਲੋਂ ਸਨਾਤਨ ਧਰਮ ਮੰਦਰ ਸੰਨੀ ਇਨਕਲੇਵ ਖਰੜ, ਕਿਲ੍ਹਾ ਕੰਪਲੈਕਸ, ਮਿੱਠਾ ਕੂਆ ਤੇ ਦੁਸਹਿਰਾ ਗਰਾਊਂਡ ਖਰੜ ਸਮੇਤ ਸ਼ਹਿਰ ਦੇ ਹੋਰਨਾਂ ਮੰਦਰਾਂ ਵਿਚ ਹਾਜ਼ਰੀ ਲੁਆਈ ਗਈ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਅਸ਼ੀਰਵਾਦ ਲਿਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਖਰੜ, 5 ਸਤੰਬਰ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਦੇ ਮੰਦਰਾਂ ’ਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵਿਧਾਨ ਪੰਜਾਬ ਕਿਸਾਨ ਕਾਂਗਰਸ ਦੇ ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਪਡਿਆਲਾ ਵਲੋਂ ਸਨਾਤਨ ਧਰਮ ਮੰਦਰ ਸੰਨੀ ਇਨਕਲੇਵ ਖਰੜ, ਕਿਲ੍ਹਾ ਕੰਪਲੈਕਸ, ਮਿੱਠਾ ਕੂਆ ਤੇ ਦੁਸਹਿਰਾ ਗਰਾਊਂਡ ਖਰੜ ਸਮੇਤ ਸ਼ਹਿਰ ਦੇ ਹੋਰਨਾਂ ਮੰਦਰਾਂ ਵਿਚ ਹਾਜ਼ਰੀ ਲੁਆਈ ਗਈ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਅਸ਼ੀਰਵਾਦ ਲਿਆ ਗਿਆ। ਉਨ੍ਹਾਂ ਸ਼ਰਧਾਲੂਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਚਰਨਾਂ ਨਾਲ ਜੁੜਨ ਤੇ ਨੇਕੀ ਦੇ ਰਸਤੇ ‘ਤੇ ਚੱਲਦਿਆ ਮਾਨਵਤਾ ਦੇ ਭਲੇ ਲਈ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ । ਇਸ ਮੌਕੇ ਪ੍ਰਬੰਧਕਾਂ ਵਲੋਂ ਗੁਰਪ੍ਰਤਾਪ ਸਿੰਘ ਪਡਿਆਲਾ ਦਾ ਉਚੇਚੇ ਤੌਰ ‘ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਲਖਨੌਰ ਜਰਨਲ ਸਕੱਤਰ ਪੰਜਾਬ ਕਾਂਗਰਸ ਐੱਸ. ਸੀ. ਵਿੰਗ, ਐਡਵੋਕੇਟ ਸੁਸ਼ਾਂਤ ਕੌਸ਼ਿਕ ਖਰੜ, ਰਵਿੰਦਰ ਸਿੰਘ ਬੌਬੀ ਸਾਬਕਾ ਸਰਪੰਚ ਬੱਤਾ ਅਤੇ ਮੁਕੇਸ਼ ਰਾਣਾ ਸਾਬਕਾ ਕੌਂਸਲਰ ਸਮੇਤ ਮੰਦਰਾਂ ਦੇ ਪ੍ਰਬੰਧਕ, ਸੇਵਾਦਾਰ ਅਤੇ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਿਆਤ-ਬਾਹਰਾ ਯੂਨੀਵਰਸਿਟੀ ਭਾਰਤ ਦੀਆਂ ਚੋਟੀ ਦੀਆਂ 10 ਏ. ਆਈ. ਯੂਨੀਵਰਸਿਟੀਆਂ ’ਚ ਸ਼ਾਮਿਲ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ੍ਰੀ ਦਰਬਾਰ ਸਾਹਿਬ ਲਈ ਬੱਸ ਕੀਤੀ ਰਵਾਨਾ
Ad Position 24