28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਐੱਸ. ਏ.

Ad Position 21
No active advertisement
ਅਜੀਤ ਡੈਸਕ 04-09-2026
ਐੱਸ. ਏ. ਐੱਸ. ਨਗਰ, 3 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਸੇਵਾ ਸਾਧਨਾ ਸੁਸਾਇਟੀ, ਗੁਰਮਤਿ ਵਿਚਾਰ ਸਭਾ ਅਤੇ ਬੋਰਡ ਜਥੇਬੰਦੀ ਵਲੋਂ ਅੱਜ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰਦਿਆਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ ਦੀ ਸ਼ੁਰੂਆਤ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਧਾਰਮਿਕ ਰਸਮਾਂ ਅਦਾ ਕਰਕੇ ਕਰਵਾਈ ਗਈ। ਇਸ ਉਪਰੰਤ ਕੁਮਾਰ ਦੀਪਕ ਐਂਡ ਮੰਡਲੀ ਵਲੋਂ ਕੀਰਤਨ ਅਤੇ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਲੀਲ੍ਹਾਵਾਂ ਨਾਲ ਸੰਬੰਧਿਤ ਮਨਮੋਹਕ ਝਾਕੀਆਂ ਨੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਭਗਤੀ ਦੇ ਰੰਗ ‘ਚ ਰੰਗ ਦਿੱਤਾ। ਅੰਤ ਵਿਚ ਹਾਜ਼ਰੀਨਾਂ ਵਲੋਂ ਸਮੁੱਚੇ ਸ਼ਰਧਾਲੂਆਂ ਦੀ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ ਗਈ। ਇਸ ਉਪਰੰਤ ਸ਼ਰਧਾਲੂਆਂ ਵਿਚਕਾਰ ਪ੍ਰਸ਼ਾਦ ਵੰਡਿਆ ਗਿਆ ਅਤੇ ਅਤੁੱਟ ਭੰਡਾਰਾ ਵਰਤਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਪੁਰਾਤਨ ਖੇਡਾਂ ਤੇ ਪੰਜਾਬ ਦੇ ਅਮੀਰ ਵਿਰਸੇ ਨਾਲ ਜੁੜਨ : ਬੰਨੀ ਕੰਗ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਤੇ ਭਾਜਪਾ ਦਾ ਗੱਠਜੋੜ ਸੂਬੇ ਜਾਂ ਲੋਕਾਂ ਦੇ ਹਿੱਤ ’ ਚ ਨਹੀਂ - ਜਗਮੋਹਨ ਸਿੰਘ ਕੰਗ
Ad Position 24