ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਹੋਇਆ ਸ਼ੁਰੂ
ਚੰਡੀਗੜ੍ਹ, 25 ਅਗਸਤ(ਮਾਰਕੰਡਾ )- ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਪ੍ਰੀਸ਼ਦ ਚੋਣਾਂ 2026-27 ਦੀ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਲਿਸਟ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਚੋਣ ਲੜ ਰਹੇ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ।
ਚ
ਚੰਡੀਗੜ੍ਹ ਸੈਕਟਰ-46 ਵਿਚ ਏ.ਬੀ.ਵੀ.ਪੀ. ਅਤੇ ਐਸ. ਓ. ਪੀ. ਯੂ. ਗੱਠਜੋੜ ਦੇ ਪ੍ਰਧਾਨ ਤੇ ਉਮੀਦਵਾਰ ਪਰਮਿੰਦਰ ਸਿੰਘ ਸਰਬ ਸੰਮਤੀ ਨਾਲ ਪ੍ਰਧਾਨ ਐਲਾਨਿਆ। ਤਸਵੀਰ : ਗੁਰਿੰਦਰ ਸਿੰਘ
26-08-2026
ਚੰਡੀਗੜ੍ਹ, 25 ਅਗਸਤ(ਮਾਰਕੰਡਾ )- ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਪ੍ਰੀਸ਼ਦ ਚੋਣਾਂ 2026-27 ਦੀ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਲਿਸਟ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਚੋਣ ਲੜ ਰਹੇ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਚਾਰ ਮੁੱਖ ਅਹੁਦਿਆਂ ਲਈ ਕੁੱਲ 16 ਉਮੀਦਵਾਰ ਚੋਣ ਮੈਦਾਨ ਵਿਚ ਹੋਣਗੇ।ਇਹ ਚੋਣਾਂ 31 ਅਗਸਤ ਨੂੰ ਪੈਣਗੀਆਂ। ਪ੍ਰਧਾਨ ਦੇ ਅਹੁਦੇ ਲਈ ਅੰਤਿਮ ਸੂਚੀ ਅਨੁਸਾਰ ਆਦਿਲ ਬਰਾੜ, ਅੰਕਿਤ, ਦਰਸ਼ਪ੍ਰੀਤ ਸਿੰਘ ਅਤੇ ਗੁਰਮਨ ਸਿੰਘ ਸਿੱਧੂ ਚੋਣ ਮੈਦਾਨ ਵਿਚ ਹਨ। ਆਦਿਲ ਬਰਾੜ ਇੰਸਟੀਚਿਊਟ ਆਫ਼ ਲਾਅ ਤੋਂ, ਅੰਕਿਤ ਸੈਂਟਰ ਫਾਰ ਸੋਸ਼ਲ ਇਨਕਲੂਜ਼ਨ ਸਟੱਡੀਜ਼ ਤੋਂ, ਦਰਸ਼ਪ੍ਰੀਤ ਸਿੰਘ ਸਕੂਲ ਆਫ਼ ਪੰਜਾਬੀ ਸਟੱਡੀਜ਼ ਤੋਂ ਅਤੇ ਗੁਰਮਨ ਸਿੰਘ ਸਿੱਧੂ ਪੰਜਾਬ ਯੂਨੀਵਰਸਿਟੀ ਦੇ ਇੰਡੀਅਨ ਪੁਲਿਸ ਸਰਵਿਸ ਸੈਂਟਰ ਦੇ ਵਿਦਿਆਰਥੀ ਹਨ। ਇਸੇ ਤਰ੍ਹਾਂ ਮੀਤ ਪ੍ਰਧਾਨ ਦੇ ਅਹੁਦੇ ਲਈ ਪੰਜ ਉਮੀਦਵਾਰਾਂ ਵਿਚੋਂ ਅਕਾਂਕਸ਼ਾ ਠਾਕੁਰ, ਅਰਮਾਨ ਸਿੰਘ, ਅਰਮਾਨ ਸਿੰਘ (ਭਿੰਡਰ), ਮਨਮੀਤ ਕੌਰ ਅਤੇ ਵਿਪੁਲ ਭਾਦੂ ਹਨ। ਅਕਾਂਕਸ਼ਾ ਠਾਕੁਰ ਬਾਇਓਫਿਜ਼ਿਕਸ ਵਿਭਾਗ, ਅਰਮਾਨ ਸਿੰਘ ਕਾਨੂੰਨ ਵਿਭਾਗ, ਅਰਮਾਨ ਸਿੰਘ (ਭਿੰਡਰ) ਉਰਦੂ ਵਿਭਾਗ, ਮਨਮੀਤ ਕੌਰ ਕਾਨੂੰਨ ਅਤੇ ਵਿਪੁਲ ਭਾਦੂ ਕਾਨੂੰਨ ਵਿਭਾਗ ਤੋਂ ਹੈ। ਸਕੱਤਰ ਦੇ ਅਹੁਦੇ ਲਈ ਤਿੰਨ ਉਮੀਦਵਾਰ ਆਰੀਅਨ ਸਹਾਰਨ, ਧਿਆਨ ਸਿੰਘ ਅਤੇ ਮੁਸਕਾਨ ਚੌਹਾਨ ਹਨ। ਆਰੀਅਨ ਸਹਾਰਨ ਅਤੇ ਧਿਆਨ ਸਿੰਘ ਲਾਅ ਇੰਸਟੀਚਿਊਟ, ਮੁਸਕਾਨ ਚੌਹਾਨ ਸੈਂਟਰ ਫਾਰ ਵੂਮੈਨ ਸਟੱਡੀਜ਼ ਐਂਡ ਡਿਵੈਲਪਮੈਂਟ ਤੋਂ ਹਨ। ਸੰਯੁਕਤ ਸਕੱਤਰ ਦੇ ਅਹੁਦੇ ਲਈ ਚਾਰ ਉਮੀਦਵਾਰ ਅਮੀਨ ਕੌਰ, ਦੇਵਰਾਜ ਸਿੰਘ ਨੈਨ, ਰਾਮ ਚੰਦਰ ਸਿੰਘ ਅਤੇ ਵਿਸ਼ਾਲ (ਬਮਾਲ) ਹਨ। ਅਮੀਨ ਕੌਰ ਰਾਜਨੀਤੀ ਸ਼ਾਸਤਰ ਵਿਭਾਗ, ਦੇਵਰਾਜ ਸਿੰਘ ਨੈਨ ਅਤੇ ਰਾਮ ਚੰਦਰ ਸਿੰਘ ਗੁਰੂ ਨਾਨਕ ਸਿੱਖ ਸਟੱਡੀਜ਼ ਅਤੇ ਵਿਸ਼ਾਲ (ਬਮਾਲ) ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼ ਤੋਂ ਹਨ। ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ।