26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਦਾਕਾਰਾ-ਗਾਇਕਾ ਸਾਰਾ ਗੁਰਪਾਲ ਨੇ ਚੰਡੀਗੜ੍ਹ ’ਚ ਹਾਇਸੈਂਸ ਇੰਡੀਆ ਦਾ ਨਵਾਂ 116 ਇੰਚ 4ਕੇ ਮਿਨੀ ਆਰ. ਜੀ. ਬੀ. ਟੀ. ਵੀ. ਕੀਤਾ ਲਾਂਚ

ਚੰਡੀਗੜ੍ਹ, 25 ਅਗਸਤ (ਅ. ਬ.)

Ad Position 21
No active advertisement
ਅਜੀਤ ਡੈਸਕ 26-08-2026
ਚੰਡੀਗੜ੍ਹ, 25 ਅਗਸਤ (ਅ. ਬ.)- ਹਾਇਸੈਂਸ ਇੰਡੀਆ ਪ੍ਰਾਈਵੇਟ ਲਿਮਿਟਡ ਨੇ ਚੰਡੀਗੜ੍ਹ ਕੈਪੀਟਲ ਰੀਜਨ ਵਿੱਚ ਆਪਣਾ ਨਵਾਂ ਫਲੈਗਸ਼ਿਪ 116 ਇੰਚ 116 ਯੂ.ਐਕਸ. ਟੈਲੀਵਿਜ਼ਨ ਪੇਸ਼ ਕੀਤਾ ਹੈ। ਇਸ ਦੇ ਨਾਲ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਖਪਤਕਾਰਾਂ ਲਈ ਅਲਟਰਾ-ਲਾਰਜ ਯਾਨੀ ਵੱਡੀ ਸਕ੍ਰੀਨ ਵਾਲੇ ਮਨੋਰੰਜਨ ਦਾ ਤਜਰਬਾ ਉਪਲਬਧ ਕਰਵਾਇਆ ਗਿਆ ਹੈ। ਅਦਾਕਾਰਾ ਤੇ ਗਾਇਕਾ ਸਾਰਾ ਗੁਰਪਾਲ ਨੇ ਇਸ ਖਾਸ ਇੰਟਰਟੇਨਮੈਂਟ ਪ੍ਰੋਡਕਟ ਨੂੰ ਰਿਲੀਜ਼ ਕੀਤਾ। ਇਹ ਟੀ. ਵੀ. ਹੁਣ ਅਮਾਫਲਿਪ ਇੰਡੀਆ ਪ੍ਰਾਈਵੇਟ ਲਿਮਿਟਡ ਵਲੋਂ ਚਲਾਏ ਜਾਂਦੇ ਅਧਿਕਾਰਤ ਲੀਕੋ ਸਟੋਰਜ਼ ’ਤੇ ਗਾਹਕਾਂ ਲਈ 21,99,999 ਰੁਪਏ ਦੀ ਕੀਮਤ ’ਤੇ ਉਪਲਬਧ ਹੈ। ਲੀਕੋ ਸਟੋਰ, ਜ਼ੀਰਕਪੁਰ ਵਿਚ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਪੰਕਜ ਰਾਣਾ, ਸੀ. ਈ. ਓ., ਹਾਇਸੈਂਸ ਇੰਡੀਆ ਨੇ ਸੰਬੋਧਨ ਕੀਤਾ। ਪ੍ਰੈਸ ਕਾਨਫਰੰਸ ਨੂੰ ਸਤਵੀਰ ਗੋਇਲ, ਮੈਨੇਜਿੰਗ ਡਾਇਰੈਕਟਰ ਅਤੇ ਬੀ2ਬੀ ਸਟ੍ਰੈਟਜਿਕ ਅਲਾਇੰਸਿਜ਼ ਸਪੈਸ਼ਲਿਸਟ, ਅਮਾਫਲਿਪ ਇੰਡੀਆ ਪ੍ਰਾਈਵੇਟ ਲਿਮਿਟਡ ਤੇ ਗੌਰਵ ਗਰਗ, ਚੀਫ਼ ਓਪਰੇਸ਼ਨਜ਼ ਅਫਸਰ, ਲੀਕੋ, ਅਮਾਫਲਿਪ ਇੰਡੀਆ ਪ੍ਰਾਈਵੇਟ ਲਿਮਿਟਡ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਰੱਖੜੀ ਦੇ ਪਵਿੱਤਰ ਤਿਉਂਹਾਰ ਮੌਕੇ ’ਤੇ ਔਰਤਾਂ ਨੂੰ ਹਰਿਆਣਾ ਸਰਕਾਰ ਦਾ ਵੱਡਾ ਤੋਹਫ਼ਾ ਔਰਤਾਂ ਤੇ ਉਨ੍ਹਾਂ ਦੇ 15 ਸਾਲ ਤੱ... ਅਗਲੀ ਖ਼ਬਰ ਮੀਂਹ ਕਾਰਨ ਜਲਥਲ ਹੋਇਆ ਚੰਡੀਗੜ੍ਹ ਸ਼ਹਿਰ
Ad Position 24