26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪ੍ਰਤੀਭਾਗੀਆਂ ‘ਬੱਚੇ ਨੂੰ ਪਰਿਵਾਰ, ਪਿਆਰ ਤੇ ਪਛਾਣ ਦਾ ਹੱਕ ਦਿਵਾਉਣਾ ਹੀ ਗੋਦ ਲੈਣ ਦਾ ਮਕਸਦ’-ਸੂਦਨ

ਚੰਡੀਗੜ੍ਹ, 25 ਅਗਸਤ (ਸੰਦੀਪ ਕੁਮਾਰ ਮਾਹਨਾ)– ਹਰ ਬੱਚੇ ਨੂੰ ਸੁਰੱਖਿਅਤ ਪਰਿਵਾਰ, ਪਿਆਰ ਤੇ ਸਨਮਾਨ ਮਿਲੇ, ਇਸ ਮਕਸਦ ਨਾਲ ਗੋਦ ਲੈਣ ਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਤੇ ਸੁਰੱਖਿਅਤ ਬਣਾਉਣ ਲਈ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਸਮਾਜ ਭਲਾਈ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਸਰਪ੍ਰਸਤੀ ਹੇਠ ਸਟੇਟ ਅਡੌਪਸ਼ਨ ਰਿਸੋਰਸ ਏਜੰਸੀ (ਸਾਰਾ) ਵਲੋਂ ਸੈਕਟਰ-6 ਸਥਿਤ ਯੂ.

Ad Position 21
No active advertisement
ਹਰਪ੍ਰੀਤ ਸਿੰਘ ਸੂਦਨ ਸਟੇਟ ਅਡਾਪਸ਼ਨ ਰਿਸੋਰਸ ੲੰਜੇਸੀ ਵਲੋਂ ਕਰਵਾਏ ਗਏ ਸਿਖਲਾਈ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ­ 26-08-2026
ਚੰਡੀਗੜ੍ਹ, 25 ਅਗਸਤ (ਸੰਦੀਪ ਕੁਮਾਰ ਮਾਹਨਾ)– ਹਰ ਬੱਚੇ ਨੂੰ ਸੁਰੱਖਿਅਤ ਪਰਿਵਾਰ, ਪਿਆਰ ਤੇ ਸਨਮਾਨ ਮਿਲੇ, ਇਸ ਮਕਸਦ ਨਾਲ ਗੋਦ ਲੈਣ ਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਤੇ ਸੁਰੱਖਿਅਤ ਬਣਾਉਣ ਲਈ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਸਮਾਜ ਭਲਾਈ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਸਰਪ੍ਰਸਤੀ ਹੇਠ ਸਟੇਟ ਅਡੌਪਸ਼ਨ ਰਿਸੋਰਸ ਏਜੰਸੀ (ਸਾਰਾ) ਵਲੋਂ ਸੈਕਟਰ-6 ਸਥਿਤ ਯੂ.ਟੀ. ਸਟੇਟ ਗੈਸਟ ਹਾਊਸ ਵਿਖੇ ਕਰਵਾਏ ਇਸ ਪ੍ਰੋਗਰਾਮ ਵਿਚ ਬਾਲ ਤਸਕਰੀ ਰੋਕਣ, ਗੈਰ-ਕਾਨੂੰਨੀ ਗੋਦ ਲੈਣ ’ਤੇ ਨਕੇਲ ਕੱਸਣ ਤੇ ਬੱਚਿਆਂ ਦੀ ਪਰਿਵਾਰ-ਅਧਾਰਿਤ ਦੇਖਭਾਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਅਧੀਨ ਸੈਂਟਰਲ ਅਡੌਪਸ਼ਨ ਰਿਸੋਰਸ ਅਥਾਰਿਟੀ ਵਲੋਂ ਸਪਾਂਸਰ ਕੀਤਾ ਗਿਆ। ਇਸ ਦੌਰਾਨ ‘ਗੋਦ ਲੈਣ ਦੇ ਨਿਯਮ, 2022’ ਅਤੇ ਮਿਸ਼ਨ ਵਾਤਸਲਯ ਪੋਰਟਲ ਰਾਹੀਂ ਕੇਅਰਿੰਗਸ ਸਬੰਧੀ ਅਧਿਕਾਰੀਆਂ ਤੇ ਸਬੰਧਿਤ ਪ੍ਰਤੀਭਾਗੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦਾ ਉਦਘਾਟਨ ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜ ਭਲਾਈ, ਮਹਿਲਾ ਤੇ ਬਾਲ ਵਿਕਾਸ ਦੇ ਸਕੱਤਰ ਹਰਪ੍ਰੀਤ ਸਿੰਘ ਸੂਦਨ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕਰਦਿਆਂ ਕੀਤਾ। ਇਸ ਮੌਕੇ ਡਾਇਰੈਕਟਰ ਸਮਾਜ ਭਲਾਈ ਨਵੀਨ ਰੱਤੂ ਤੇ ਯੂ. ਟੀ. ਸੀ. ਪੀ. ਐਸ. ਦੀ ਪ੍ਰੋਗਰਾਮ ਮੈਨੇਜਰ ਬਿਸਮਨ ਆਹੂਜਾ ਵੀ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਕਾਰਾ ਦੇ ਸੀਨੀਅਰ ਡਿਵੈਲਪਰ ਸ਼ਿਵਾਨ ਤਿਆਗੀ, ਬਾਲ ਭਲਾਈ ਕਮੇਟੀ ਦੀ ਮਾਹਿਰ ਚਾਰੂ ਮੱਕੜ ਅਤੇ ਮਾਨਸਿਕ ਸਿਹਤ ਤੇ ਕਾਊਂਸਲਿੰਗ ਮਾਹਿਰ ਡਾ. ਮਿਥਿਲੀ ਹਜ਼ਾਰਿਕਾ ਨੇ ਵੱਖ-ਵੱਖ ਸੈਸ਼ਨਾਂ ਨੂੰ ਸੰਬੋਧਨ ਕੀਤਾ। ਹਰਪ੍ਰੀਤ ਸਿੰਘ ਸੂਦਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗੋਦ ਲੈਣਾ ਸਿਰਫ਼ ਇਕ ਕਾਨੂੰਨੀ ਪ੍ਰਕਿਰਿਆ ਨਹੀਂ, ਸਗੋਂ ਬੱਚੇ ਨੂੰ ਪਰਿਵਾਰ, ਪਿਆਰ ਤੇ ਪਛਾਣ ਦਾ ਹੱਕ ਦੇਣ ਵਾਲਾ ਜੀਵਨ ਬਦਲਣ ਵਾਲਾ ਕਦਮ ਹੈ। ਉਨ੍ਹਾਂ ਗੋਦ ਲੈਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਕਾਰਾ ਵਲੋਂ ਦਿੱਤੇ ਜਾ ਰਹੇ ਮਾਰਗਦਰਸ਼ਨ ਤੇ ਸਹਿਯੋਗ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੌਰਾਨ ਗੋਦ ਲੈਣ ਵਾਲੇ ਮਾਪਿਆਂ ਦੇ ਤਜ਼ਰਬਿਆਂ ’ਤੇ ਆਧਾਰਿਤ ਇਕ ਵੀਡੀਓ ਵੀ ਦਿਖਾਈ ਗਈ। ਇਸ ਮੌਕੇ ਕਾਨੂੰਨੀ ਗੋਦ ਲੈਣ ਸਬੰਧੀ ਸਾਈਨ-ਬੋਰਡ ਵੀ ਲਾਂਚ ਕੀਤੇ ਗਏ। ਮਿਸ਼ਨ ਵਾਤਸਲਯ ਪੋਰਟਲ ਰਾਹੀਂ ਕੇਅਰਿੰਗਸ ਸਬੰਧੀ ਇਕ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਨੁੰਮਾਇੰਦਿਆਂ ਨੂੂੰ ਡਿਜੀਟਲ ਮਾਧਿਅਮ ਰਾਹੀਂ ਗੋਦ ਲੈਣ ਦੀ ਪ੍ਰਕਿਰਿਆ, ਪੋਰਟਲ ਦੀ ਵਰਤੋਂ ਅਤੇ ਇਸ ਨਾਲ ਜੁੜੀਆਂ ਵੱਖ-ਵੱਖ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਵਿਚ ਬਾਲ ਭਲਾਈ ਕਮੇਟੀ, ਜ਼ਿਲ੍ਹਾ ਬਾਲ ਸੁਰੱਖਿਆ ਇਕਾਈ, ਸਿਹਤ ਵਿਭਾਗ ਦੇ ਮਾਹਿਰਾਂ, ਵਿਸ਼ੇਸ਼ ਗੋਦ ਲੈਣ ਵਾਲੀਆਂ ਏਜੰਸੀਆਂ, ਬਾਲ ਦੇਖਭਾਲ ਸੰਸਥਾਵਾਂ ਅਤੇ ਚਾਈਲਡ ਹੈਲਪਲਾਈਨ-1098 ਨਾਲ ਜੁੜੇ 58 ਤੋਂ ਵੱਧ ਪ੍ਰਤੀਭਾਗੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਭ੍ਰਿਸ਼ਟਾਚਾਰ ਜਾਂਚ ਕਮੇਟੀ ਬਣਾਉਣਾ ਆਪਣੇ ਹੀ 12 ਸਾਲਾਂ ਦੀ ਕਾਰਗੁਜ਼ਾਰੀ ਦਾ ਕਬੂਲਨਾਮਾ-ਯੋਗੇਸ਼ ਢੀਂਗਰਾ ਅਗਲੀ ਖ਼ਬਰ ਪੀ. ਐਸ. ਆਈ. ਸੀ. ਸਟਾਫ਼ ਐਸੋਸੀਏਸ਼ਨ ਵਲੋਂ ਗੇਟ ਰੈਲੀ
Ad Position 24