26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਜਲੰਧਰ ਦੀ ਪ੍ਰੀਤ ਕੰਵਲ ਨੇ ‘ਮਿਸਿਜ਼ ਕੁਈਨ ਚੰਡੀਗੜ੍ਹ-2026’ ਦਾ ਖ਼ਿਤਾਬ ਜਿੱਤਿਆ

ਚੰਡੀਗੜ੍ਹ, 25 ਅਗਸਤ (ਅਜਾਇਬ ਸਿੰਘ ਔਜਲਾ) -ਭਾਰਤ ਦੀਆਂ ਸੁੰਦਰੀਆਂ ਨੇ ਜਦੋਂ ‘ਮਿਸ ਯੂਨੀਵਰਸ’, ‘ਮਿਸ ਵਰਲਡ’ ਅਤੇ ਹੋਰ ਅੰਤਰ ਰਾਸ਼ਟਰੀ ਸੁੰਦਰਤਾ ਮੁਕਾਬਲਿਆਂ ਵਿਚ ਆਪਣਾ ਦਬਦਬਾ ਕਾਇਮ ਕੀਤਾ ਉਸ ਸਮੇਂ ਤੋਂ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਅਜਿਹੇ ਮੁਕਾਬਲਿਆਂ ਪ੍ਰਤੀ ਮੁਟਿਆਰਾਂ, ਮਹਿਲਾਵਾਂ ਵਿਚ ਵਿਚ ਵਧੇਰੇ ਰੁਚੀ ਵਧੀ ਹੈ। ਇਸੇ ਲੜੀ ਵਿਚ ਚੰਡੀਗੜ੍ਹ ਦੇ ਸੈਕਟਰ-26 ਸਥਿਤ ‘ਲਾ ਵੇਲਾ’ ਵਿਖੇ ਮੁਬਾਰਕਾਂ ਇਵੈਂਟਸ ਐਂਡ ਐਂਟਰਟੇਨਮੈਂਟ ਵਲੋਂ ਇਕ ਸੁੰਦਰਤਾ ਮੁਕਾਬਲਾ ਕਰਵਾਇਆ ਗਿਆ।

Ad Position 21
No active advertisement
ਚੰਡੀਗੜ੍ਹ ’ਚ ਸੁੰਦਰਤਾ ਮੁਕਾਬਲੇ ਦੌਰਾਨ ਜਲੰਧਰ ਦੀ ਪ੍ਰੀਤ ਕੰਵਲ ‘ਮਿਸਿਜ਼ ਕੁਈਨ ਚੰਡੀਗੜ੍ਹ-2026’ ਦਾ ਖ਼ਿਤਾਬ ਹਾਸਲ ਕਰਨ ਉਪਰੰਤ ਟਰਾਫ਼ੀ ਨਾਲ ਖ਼ੁਸ਼ੀ ਭਰੇ ਅੰਦਾਜ਼ ’ਚ। ਤਸਵੀਰ : ਗੁਰਿੰਦਰ ਸਿੰਘ 26-08-2026
ਚੰਡੀਗੜ੍ਹ, 25 ਅਗਸਤ (ਅਜਾਇਬ ਸਿੰਘ ਔਜਲਾ) -ਭਾਰਤ ਦੀਆਂ ਸੁੰਦਰੀਆਂ ਨੇ ਜਦੋਂ ‘ਮਿਸ ਯੂਨੀਵਰਸ’, ‘ਮਿਸ ਵਰਲਡ’ ਅਤੇ ਹੋਰ ਅੰਤਰ ਰਾਸ਼ਟਰੀ ਸੁੰਦਰਤਾ ਮੁਕਾਬਲਿਆਂ ਵਿਚ ਆਪਣਾ ਦਬਦਬਾ ਕਾਇਮ ਕੀਤਾ ਉਸ ਸਮੇਂ ਤੋਂ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਅਜਿਹੇ ਮੁਕਾਬਲਿਆਂ ਪ੍ਰਤੀ ਮੁਟਿਆਰਾਂ, ਮਹਿਲਾਵਾਂ ਵਿਚ ਵਿਚ ਵਧੇਰੇ ਰੁਚੀ ਵਧੀ ਹੈ। ਇਸੇ ਲੜੀ ਵਿਚ ਚੰਡੀਗੜ੍ਹ ਦੇ ਸੈਕਟਰ-26 ਸਥਿਤ ‘ਲਾ ਵੇਲਾ’ ਵਿਖੇ ਮੁਬਾਰਕਾਂ ਇਵੈਂਟਸ ਐਂਡ ਐਂਟਰਟੇਨਮੈਂਟ ਵਲੋਂ ਇਕ ਸੁੰਦਰਤਾ ਮੁਕਾਬਲਾ ਕਰਵਾਇਆ ਗਿਆ। ਸੰਸਥਾ ਦੇ ਸੰਸਥਾਪਕ ਅਮਰ ਵਰਮਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੁੰਦਰਤਾ ਮੁਕਾਬਲੇ ਵਿਚ ਮੁਟਿਆਰਾਂ ਦੇ ਨਾਲ ਸ਼ਾਦੀ-ਸ਼ੁਦਾ ਮਹਿਲਾਵਾਂ ਨੇ ਵੀ ਉਤਸੁਕਤਾ ਨਾਲ ਇਸ ਵਿਚ ਹਿੱਸਾ ਲਿਆ। ਇਸ ਮੁਕਾਬਲੇ ਵਿਚ ਵੱਖ-ਵੱਖ ਖਿਤਾਬਾਂ ਲਈ ਪ੍ਰਤੀਯੋਗੀਆਂ ਨੇ ਪੂਰੀ ਰੀਝ ਨਾਲ ਇਸ ਵਿਚ ਸ਼ਮੂਲੀਅਤ ਕੀਤੀ। ਮੁਕਾਬਲੇ ਵਿਚ ਵੱਖ-ਵੱਖ ਸ਼੍ਰੇਣੀਆਂ ਦੇ ਖ਼ਿਤਾਬ ਵੱਖ-ਵੱਖ ਪ੍ਰਤੀਯੋਗੀਆਂ ਨੂੰ ਪ੍ਰਦਾਨ ਕੀਤੇ ਗਏ। ਇਨ੍ਹਾਂ ਵਿਚ ਜਲੰਧਰ ਦੀ ਪ੍ਰੀਤ ਕੰਵਲ ਨੇ ਆਪਣੀ ਸ਼ਾਨਦਾਰ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਵਿਅਕਤੀਤਵ ਦੇ ਦਮ ’ਤੇ ‘ਮਿਸਿਜ਼ ਕੁਈਨ ਚੰਡੀਗੜ੍ਹ-2026’ ਦਾ ਖ਼ਿਤਾਬ ਜਿੱਤ ਕੇ ਜਲੰਧਰ ਦਾ ਨਾਂਅ ਰੌਸ਼ਨ ਕੀਤਾ। ਪ੍ਰੋਗਰਾਮ ਦੌਰਾਨ ਸੋਨਾਲੀ ਸ਼ਰਮਾ ਨੇ ਗਰੂਮਰ ਕਮ ਸ਼ੋਅ ਸਟਾਪਰ ਵਜੋਂ ਆਪਣੀ ਭੂਮਿਕਾ ਬਾਖ਼ੂਬੀ ਨਿਭਾਈ। ਮੁਕਾਬਲੇ ਦੀ ਜੱਜਮੈਂਟ ਮਿਸ ਸ਼ਿਵੀ, ਡਾ. ਸਿਮਰਨ ਅਤੇ ਮਿਸ ਸ਼ਿਵਾਨੀ ਵਲੋਂ ਨੇਪਰੇ ਚਾੜ੍ਹੀ ਗਈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਾਰੇ ਜੇਤੂਆਂ ਅਤੇ ਪ੍ਰਤੀਯੋਗੀਆਂ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਵੀ ਅਜਿਹੇ ਪਲੇਟਫ਼ਾਰਮਾਂ ਰਾਹੀਂ ਨੌਜਵਾਨਾਂ ਅਤੇ ਮਹਿਲਾਵਾਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੀ ਗੱਲ ਵੀ ਕਹੀ ਗਈ।
Ad Position 22
No active advertisement
ਪਿਛਲੀ ਖ਼ਬਰ ਪੀ. ਐਸ. ਆਈ. ਸੀ. ਸਟਾਫ਼ ਐਸੋਸੀਏਸ਼ਨ ਵਲੋਂ ਗੇਟ ਰੈਲੀ ਅਗਲੀ ਖ਼ਬਰ ਫੂਡ ਇੰਸਪੈਕਟਰ ਲੈਪਟਾਪਾਂ ਨਾਲ ਹੋਣਗੇ ਹਾਈਟੈੱਕ, ਲਾਲ ਚੰਦ ਕਟਾਰੂਚੱਕ ਨੇ ਡਿਜੀਟਲ ਪਹਿਲਕਦਮੀ ਲਈ ਦਿੱਤੀ ਮਨਜ਼ੂਰੀ
Ad Position 24