ਸੀਨੀਅਰ ਨਾਗਰਿਕਾਂ ਨੇ ਪਰਿਵਾਰ ਮਿਲਣੀ ਤੇ ਤੀਆਂ ਦਾ ਤਿਉਹਾਰ ਮਨਾਇਆ
ਖਰੜ, 19 ਅਗਸਤ (ਗੁਰਮੁੱਖ ਸਿੰਘ ਮਾਨ)- ਰਣਜੀਤ ਸਾਗਰ ਬੰਨ੍ਹ ਦੇ ਸੇਵਾ ਮੁਕਤ ਸੀਨੀਅਰ ਨਾਗਰਿਕਾਂ ਵਲੋਂ ਪਰਿਵਾਰ ਮਿਲਣੀ ਅਤੇ ਹਰਿਆਲੀ ਤੀਜ ਦੇ ਸੰਬੰਧ ‘ਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੀਜ ਨੂੰ ਮੁੱਖ ਰੱਖਦਿਆਂ ਸਾਰੀਆਂ ਭੈਣਾਂ ਨੇ ਰਵਾਇਤੀ ਪਹਿਰਾਵਿਆਂ ‘ਚ ਸਜ-ਧਜ ਕੇ ਸਮਾਗਮ ‘ਚ ਹਿੱਸਾ ਲਿਆ ਤੇ ਇਕ-ਦੂਜੇ ਨੂੰ ਤੀਜ ਦੀਆਂ ਦਿਲੋਂ ਵਧਾਈਆਂ ਦਿੱਤੀਆਂ।
ਖਰੜ, 19 ਅਗਸਤ (ਗੁਰਮੁੱਖ ਸਿੰਘ ਮਾਨ)- ਰਣਜੀਤ ਸਾਗਰ ਬੰਨ੍ਹ ਦੇ ਸੇਵਾ ਮੁਕਤ ਸੀਨੀਅਰ ਨਾਗਰਿਕਾਂ ਵਲੋਂ ਪਰਿਵਾਰ ਮਿਲਣੀ ਅਤੇ ਹਰਿਆਲੀ ਤੀਜ ਦੇ ਸੰਬੰਧ ‘ਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੀਜ ਨੂੰ ਮੁੱਖ ਰੱਖਦਿਆਂ ਸਾਰੀਆਂ ਭੈਣਾਂ ਨੇ ਰਵਾਇਤੀ ਪਹਿਰਾਵਿਆਂ ‘ਚ ਸਜ-ਧਜ ਕੇ ਸਮਾਗਮ ‘ਚ ਹਿੱਸਾ ਲਿਆ ਤੇ ਇਕ-ਦੂਜੇ ਨੂੰ ਤੀਜ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਇਸ ਮੌਕੇ ਤੀਜ ਨਾਲ ਸੰਬੰਧਿਤ ਰਵਾਇਤੀ ਗਤੀਵਿਧੀਆਂ ਦੇ ਨਾਲ-ਨਾਲ ਭੈਣਾਂ ਦੇ ਮਨੋਰੰਜਨ ਲਈ ਵਿਸ਼ੇਸ਼ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਨਾਗਰਿਕ ਰਾਮ ਲਾਲ ਨੂੰ ਪਰਿਵਾਰ ਸਮੇਤ ਸਨਮਾਨਿਤ ਕੀਤਾ ਗਿਆ, ਜਦਕਿ ਜਤਿੰਦਰ ਅਰੋੜਾ ਨੂੰ ਉਨ੍ਹਾਂ ਦੀ ਵਿਆਹ ਦੀ ਵਰ੍ਹੇਗੰਢ ਮੌਕੇ ਸਨਮਾਨਿਤ ਕਰਦਿਆਂ ਕੇਕ ਕੱਟ ਕੇ ਵਧਾਈ ਦਿੱਤੀ ਗਈ। ਇਸੇ ਤਰ੍ਹਾਂ ਸੁਧੀਰ ਸ਼ਰਮਾ ਅਤੇ ਸ਼ਿਵਵੀਰ ਅਰੋੜਾ ਨੂੰ ਜਨਮ ਦਿਨ ‘ਤੇ ਸਨਮਾਨਿਤ ਕਰਕੇ ਕੇਕ ਕੱਟਿਆ ਗਿਆ। ਸਮਾਗਮ ਦੌਰਾਨ ਰਾਮਸ਼ਰਨ ਦਾਸ ਅਤੇ ਸ਼ਿਵਵੀਰ ਨੇ ਆਪਣੀਆਂ ਮਿੱਠੀਆਂ ਗ਼ਜ਼ਲਾਂ ਪੇਸ਼ ਕੀਤੀਆਂ। ਇਸ ਮੌਕੇ ਰਾਜਿੰਦਰ ਸ਼ਰਮਾ, ਅੰਮ੍ਰਿਤ ਵਰਮਾ, ਹਰਭਜਨ ਸਿੰਘ, ਮੋਹਨ ਸਿੰਘ, ਸ਼ਿਵਵੀਰ ਅਰੋੜਾ, ਰਾਮਸ਼ਰਨ ਸ਼ਰਮਾ, ਸੁਧੀਰ ਸ਼ਰਮਾ, ਪ੍ਰੇਮ ਜੀ, ਸੇਠੀ ਰਾਮ, ਰਮੇਸ਼ ਸਿੰਗਲਾ, ਸੁਦੇਸ਼ ਕੁਮਾਰ, ਜਤਿੰਦਰ ਅਰੋੜਾ, ਅਨੀਤਾ ਵਰਮਾ, ਜਸਵਿੰਦਰ ਕੌਰ, ਸੁਨੀਤਾ ਸ਼ਰਮਾ, ਸੁਨੀਤਾ ਅਰੋੜਾ, ਜੈਸ੍ਰੀ, ਅਨੂੰ ਸ਼ਰਮਾ, ਰਾਜ ਰਾਣੀ ਤੇ ਸਤਵੰਤ ਕੌਰ ਸਮੇਤ ਹੋਰ ਭੈਣਾਂ ਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।