20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਰੈਜ਼ੀਡੈਂਸ ਵੈੱਲਫ਼ੇਅਰ ਸੁਸਾਇਟੀ ਸੈਕਟਰ-110 ਵਲੋਂ ਟੀ. ਡੀ. ਆਈ. ਬਿਲਡਰ ਦੇ ਮੁੱਖ ਦਫ਼ਤਰ ਅੱਗੇ ਧਰਨਾ

ਐੱਸ. ਏ.

Ad Position 21
No active advertisement
ਅਜੀਤ ਡੈਸਕ 20-08-2026
ਐੱਸ. ਏ. ਐੱਸ. ਨਗਰ, 19 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)- ਸਥਾਨਕ ਸੈਕਟਰ-110 ਦੀ ਰੈਜ਼ੀਡੈਂਸ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਅਗਵਾਈ ਵਿਚ ਵਸਨੀਕਾਂ ਵਲੋਂ ਟੀ. ਡੀ. ਆਈ. ਬਿਲਡਰ ਦੇ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਆਗੂਆਂ ਐੱਮ. ਐੱਲ. ਸ਼ਰਮਾ, ਅਮਰਜੀਤ ਸਿੰਘ ਸੇਖੋਂ, ਹਰਮਿੰਦਰ ਸਿੰਘ ਸੋਹੀ ਤੇ ਜਸਵੀਰ ਸਿੰਘ ਗੜਾਂਗ ਨੇ ਕਿਹਾ ਕਿ ਬਿਲਡਰ ਨੇ ਗਮਾਡਾ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਕਮਿਊਨਿਟੀ ਸੈਂਟਰ ਦੀ ਥਾਂ ‘ਤੇ ਹੀ ਕਲੱਬ ਪਾਸ ਕਰਵਾ ਲਿਆ ਅਤੇ ਹੁਣ ਇਨ੍ਹਾਂ ਸੈਕਟਰਾਂ ‘ਚ ਕਮਿਊਨਿਟੀ ਸੈਂਟਰ ਦੀ ਕੋਈ ਜਗ੍ਹਾ ਹੀ ਨਹੀਂ ਬਚੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਕੋਲੋਂ ਇਸ ਕਲੱਬ ਦੀ ਲਾਈਫ਼ ਮੈਂਬਰਸ਼ਿਪ ਤੋਂ ਇਲਾਵਾ ਸਾਲਾਨਾ ਖ਼ਰਚੇ ਦੇ ਨਾਂਅ ‘ਤੇ ਬਿਲਡਰ ਵਲੋਂ ਜਬਰੀ ਵਸੂਲੀ ਕੀਤੀ ਜਾ ਰਹੀ ਹੈ। ਨਾਨ-ਰਜਿਸਟ੍ਰੇਸ਼ਨ ਅਤੇ ਕੰਸਟਰੱਕਸ਼ਨ ਨਾ ਕਰਨ ‘ਤੇ ਲੋਕਾਂ ‘ਤੇ ਭਾਰੀ ਜੁਰਮਾਨੇ ਲਗਾਏ ਜਾਂਦੇ ਹਨ, ਜਦਕਿ ਲੋਕਾਂ ਤੋਂ ਮੈਂਟੀਨੈਂਸ ਖ਼ਰਚੇ ਲੈਣ ਦੇ ਬਾਵਜੂਦ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਜਾਂਦੀ, ਜਿਸ ਕਾਰਨ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਲੋਕਾਂ ਤੋਂ ਇਕੱਠੇ ਕੀਤੇ ਮੈਂਟੀਨੈਂਸ ਖ਼ਰਚੇ ਤੋਂ ਹੋਣ ਵਾਲੀ ਆਮਦਨ ਅਤੇ ਖ਼ਰਚ ਦੇ ਵੇਰਵੇ ਵੀ ਵਸਨੀਕਾਂ ਨੂੰ ਨਹੀਂ ਦੱਸੇ ਜਾਂਦੇ ਅਤੇ ਮਰਜ਼ੀ ਨਾਲ ਹੀ ਮੈਂਟੀਨੈਂਸ ਦੀ ਦਰ ਵਿਚ ਵਾਧਾ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਸੁਸਾਇਟੀ ਦੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਲਡਰ ਨੇ ਆਪਣੀਆਂ ਮਨਮਾਨੀਆਂ ਬੰਦ ਨਾ ਕੀਤੀਆਂ ਅਤੇ ਸੁਸਾਇਟੀ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਿਲਡਰ ਵਿਰੁੱਧ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਬਿਲਡਰ ਦੀ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਸੈਕਟਰ-110 ਦੇ ਵਸਨੀਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਕੋਮਲ ਮਿੱਤਲ ਵਲੋਂ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਨਾਲ ਸਮੀਖਿਆ ਮੀਟਿੰਗ ਅਗਲੀ ਖ਼ਬਰ ਟਰੈਪ ’ਚ ਰਿਸ਼ਵਤ ਦੀ ਰਕਮ ਦੇਣ ਵਾਲਿਆਂ ਨੂੰ ਮਿਲੇਗੀ ਵਾਪਸ, ਹਰਿਆਣਾ ਨੇ ਬਣਾਇਆ ਰਿਵਾਲਵਿੰਗ ਫੰਡ
Ad Position 24