20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਡੇਰਾ ਗੁਸਾਈਂਆਣਾ ਦੇ ਪ੍ਰਸਿੱਧ ਸਾਲਾਨਾ ਧਾਰਮਿਕ ਤੇ ਸੱਭਿਆਚਾਰਕ ਮੇਲੇ ਦਾ ਪੋਸਟਰ ਰਿਲੀਜ਼

ਕੁਰਾਲੀ, 19 ਅਗਸਤ (ਬਿੱਲਾ ਅਕਾਲਗੜ੍ਹੀਆ)- ਸਥਾਨਕ ਸ਼ਹਿਰ ਦੇ ਪ੍ਰਾਚੀਨ ਡੇਰਾ ਗੁਸਾਈਂਆਣਾ ਦਾ ਪ੍ਰਸਿੱਧ ਸਾਲਾਨਾ ਮੇਲਾ 12 ਅਤੇ 13 ਸਤੰਬਰ ਨੂੰ ਡੇਰਾ ਮੁਖੀ ਮਹੰਤ ਧੰਨਰਾਜ ਗਿਰ ਦੀ ਅਗਵਾਈ ‘ਚ ਮਨਾਇਆ ਜਾ ਰਿਹਾ ਹੈ। ਇਸ ਸਾਲਾਨਾ ਮੇਲੇ ਦਾ ਪੋਸਟਰ ਡੇਰਾ ਗੁਸਾਈਂਆਣਾ ਵਿਖੇ ਕਰਵਾਏ ਗਏ ਇਕ ਸਾਦੇ ਸਮਾਗਮ ਦੌਰਾਨ ਡੇਰੇ ਦੇ ਮੁਖੀ ਮਹੰਤ ਧੰਨਰਾਜ ਗਿਰ ਜੀ, ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਕੌਂਸਲ ਪ੍ਰਧਾਨ ਬਹਾਦਰ ਸਿੰਘ ਓ.

Ad Position 21
No active advertisement
ਅਜੀਤ ਡੈਸਕ 20-08-2026
ਕੁਰਾਲੀ, 19 ਅਗਸਤ (ਬਿੱਲਾ ਅਕਾਲਗੜ੍ਹੀਆ)- ਸਥਾਨਕ ਸ਼ਹਿਰ ਦੇ ਪ੍ਰਾਚੀਨ ਡੇਰਾ ਗੁਸਾਈਂਆਣਾ ਦਾ ਪ੍ਰਸਿੱਧ ਸਾਲਾਨਾ ਮੇਲਾ 12 ਅਤੇ 13 ਸਤੰਬਰ ਨੂੰ ਡੇਰਾ ਮੁਖੀ ਮਹੰਤ ਧੰਨਰਾਜ ਗਿਰ ਦੀ ਅਗਵਾਈ ‘ਚ ਮਨਾਇਆ ਜਾ ਰਿਹਾ ਹੈ। ਇਸ ਸਾਲਾਨਾ ਮੇਲੇ ਦਾ ਪੋਸਟਰ ਡੇਰਾ ਗੁਸਾਈਂਆਣਾ ਵਿਖੇ ਕਰਵਾਏ ਗਏ ਇਕ ਸਾਦੇ ਸਮਾਗਮ ਦੌਰਾਨ ਡੇਰੇ ਦੇ ਮੁਖੀ ਮਹੰਤ ਧੰਨਰਾਜ ਗਿਰ ਜੀ, ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ., ਭਾਜਪਾ ਆਗੂ ਰਣਧੀਰ ਸਿੰਘ ਧੀਰਾ, ਹੈਪੀ ਧੀਮਾਨ, ਜੈ ਸਿੰਘ ਚੱਕਲ, ਕੌਂਸਲਰ ਡਾ. ਅਸ਼ਵਨੀ ਕੁਮਾਰ, ਸਾਬਕਾ ਕੌਂਸਲਰ ਨੰਦੀਪਾਲ ਬਾਂਸਲ, ਲਖਵੀਰ ਸਿੰਘ ਬਿੱਟੂ ਗੋਸਲਾਂ, ਵਿਕਰਮ ਸਿੰਘ ਪਡਿਆਲਾ ਤੇ ਹੋਰ ਮੁਹਤਬਰਾਂ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਸਾਲਾਨਾ ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 12 ਸਤੰਬਰ ਨੂੰ ਮਾਤਾ ਦੀ ਚੌਕੀ ਰਾਤ 8 ਵਜੇ ਸ਼ੁਰੂ ਹੋਵੇਗੀ ਤੇ ਇਸ ਦੌਰਾਨ ਗਾਇਕ ਦੀਪਕ ਰੋਪੜ ਵਾਲੇ ਦੇਰ ਰਾਤ ਤੱਕ ਮਾਤਾ ਦੀ ਮਹਿਮਾ ਦਾ ਗੁਣਗਾਨ ਕਰਨਗੇ, ਜਦਕਿ 13 ਸਤੰਬਰ ਨੂੰ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ, ਜਿਸ ਦੌਰਾਨ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਹਰਵਿੰਦਰ ਸਿੰਘ ਨੂਰਪੁਰੀ ਤੇ ਸੁੱਖੀ ਘੁੰਮਣ, ਉਮਿੰਦਰ ਓਮਾ, ਅਮਰਿੰਦਰ ਬੌਬੀ, ਗੁਰਬਖਸ਼ ਸ਼ੌਂਕੀ, ਦੀਪਕ ਮਾਨ ਰੋਪੜ ਵਾਲਾ, ਦਵਿੰਦਰ ਜੁਗਨੀ, ਮਾਹੀ ਰਮਨ ਸੱਗੂ, ਲਖਵੀਰ ਲੱਖਾ, ਜਸਪ੍ਰੀਤ ਜੱਸੀ ਦੀ ਜੋੜੀ, ਨੀਟਾ ਜੱਸਲ, ਮੋਹਣ ਕਿਸ਼ਨਪੁਰਾ, ਤਰਿੰਦਰ ਤਾਰਾ, ਰਤਨ ਬਾਈ ਅਤੇ ਹੋਰਨਾਂ ਨਾਮੀ ਕਲਾਕਾਰਾਂ ਵਲੋਂ ਦੇਰ ਰਾਤ ਦਰਸ਼ਕਾਂ/ਸ੍ਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ। ਇਸੇ ਦੌਰਾਨ ਸ਼ਾਮ ਦੇ 5 ਵਜੇ ਵਿਸ਼ਾਲ ਕੁਸ਼ਤੀ ਦੰਗਲ ਵੀ ਕਰਵਾਇਆ ਜਾਵੇਗਾ, ਜਿਸ ‘ਚ ਪੰਜਾਬ, ਹਰਿਆਣਾ ਤੇ ਹੋਰਨਾਂ ਸੂਬਿਆਂ ਦੇ ਪਹਿਲਵਾਨ ਹਿੱਸਾ ਲੈਣਗੇ। ਇਸ ਮੌਕੇ ਅਵਤਾਰ ਸਿੰਘ ਕਲਸੀ, ਮੁਕੇਸ਼ ਰਾਣਾ, ਰਾਜਵਿੰਦਰ ਸਿੰਘ ਗੁੱਡੂ, ਚਮਨ ਲਾਲ, ਤਰਿੰਦਰ ਤਾਰਾ, ਸੁਰਜੀਤ ਸਿੰਘ ਲਖਨੌਰ ਤੇ ਬਿੱਟੂ ਰਾਜੇਮਾਜਰੀਆ ਸਮੇਤ ਸ਼ਹਿਰ ਦੇ ਮੁਹਤਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟਰੈਪ ’ਚ ਰਿਸ਼ਵਤ ਦੀ ਰਕਮ ਦੇਣ ਵਾਲਿਆਂ ਨੂੰ ਮਿਲੇਗੀ ਵਾਪਸ, ਹਰਿਆਣਾ ਨੇ ਬਣਾਇਆ ਰਿਵਾਲਵਿੰਗ ਫੰਡ ਅਗਲੀ ਖ਼ਬਰ ਵਿਧਾਇਕ ਰੰਧਾਵਾ ਦੀ ਅਗਵਾਈ ਹੇਠ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤਿੰਨ ਬੱਸਾਂ ਰਵਾਨਾ
Ad Position 24