09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮੈਕਸਿਮ ਮੈਰੀ ਸਕੂਲ ’ਚ ਉੱਨਤ ਜੀਵਨ ਕੌਸ਼ਲ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ

ਖਰੜ, 9 ਅਗਸਤ (ਜੰਡਪੁਰੀ)-ਮੈਕਸਿਮ ਮੈਰੀ ਸਕੂਲ ‘ਚ ਹਾਲ ਹੀ ‘ਚ ਸਕੂਲ ‘ਚ ‘ਉੱਨਤ ਜੀਵਨ ਕੌਸ਼ਲ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ’ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਧੁਨਿਕ ਸਮੇਂ ਦੀਆਂ ਲੋੜੀਂਦੀਆਂ ਸਮਰਥਾਵਾਂ ਨਾਲ ਸਸ਼ਕਤ ਬਣਾਉਣਾ ਸੀ।

Ad Position 21
No active advertisement
ਮੈਕਸਿਮ ਮੈਰੀ ਸਕੂਲ ਵਿਖੇ ‘ਉੱਨਤ ਜੀਵਨ ਕੌਸ਼ਲ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ’ ਵਿਸ਼ੇ ’ਤੇ ਕਰਵਾਏ ਗਏ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਸਕੂਲ ਦੇ ਸਟਾਫ਼ ਮੈਂਬਰ ਤੇ ਬੁਲਾਰੇ ਤਸਵੀਰ ਸਾਂਝੀ ਕਰਵਾਉਂਦੇ ਹੋਏ। ਤਸਵੀਰ : ਜੰਡਪੁਰੀ 10-08-2026
ਖਰੜ, 9 ਅਗਸਤ (ਜੰਡਪੁਰੀ)-ਮੈਕਸਿਮ ਮੈਰੀ ਸਕੂਲ ‘ਚ ਹਾਲ ਹੀ ‘ਚ ਸਕੂਲ ‘ਚ ‘ਉੱਨਤ ਜੀਵਨ ਕੌਸ਼ਲ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ’ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਧੁਨਿਕ ਸਮੇਂ ਦੀਆਂ ਲੋੜੀਂਦੀਆਂ ਸਮਰਥਾਵਾਂ ਨਾਲ ਸਸ਼ਕਤ ਬਣਾਉਣਾ ਸੀ। ਇਸ ਪ੍ਰੋਗਰਾਮ ਦਾ ਸੰਚਾਲਨ ਪ੍ਰਸਿੱਧ ਮਾਹਿਰ ਗੁਰਿੰਦਰਪਾਲ ਸਿੰਘ ਅਤੇ ਓਮੇਸ਼ ਸੋਨੀ ਵਲੋਂ ਕੀਤਾ ਗਿਆ, ਜਿਨ੍ਹਾਂ ਨੇ ਵਰਕਸ਼ਾਪਾਂ ਰਾਹੀਂ ਆਲੋਚਨਾਤਮਿਕ ਚਿੰਤਨ, ਭਾਵਨਾਤਮਿਕ ਬੁੱਧੀਮਤਾ, ਪ੍ਰਭਾਵਸ਼ਾਲੀ ਸੰਚਾਰ ਅਤੇ ਨੇਤ੍ਰਿਤਵ ਵਿਕਾਸ ਵਰਗੇ ਮਹੱਤਵਪੂਰਨ ਵਿਸ਼ਿਆਂ ਬਾਰੇ ਮਾਰਗਦਰਸ਼ਨ ਪ੍ਰਦਾਨ ਕੀਤਾ। ਇਸੇ ਦੌਰਾਨ ਵਿਵਹਾਰਕ ਗਤੀਵਿਧੀਆਂ ਅਤੇ ਅਸਲ ਜੀਵਨ ਦੀਆਂ ਉਦਾਹਰਨਾਂ ਰਾਹੀਂ ਮਾਹਿਰਾਂ ਨੇ ਭਾਗੀਦਾਰਾਂ ਨੂੰ ਨਿੱਜੀ ਅਤੇ ਵਿੱਦਿਅਕ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰਨ ਲਈ ਲਾਭਦਾਇਕ ਰਣਨੀਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਕੂਲ ਦੇ ਨਿਰਦੇਸ਼ਕ ਪਾਰਥਸਾਰਥੀ ਕੌਸ਼ਿਕ ਅਤੇ ਪ੍ਰਿੰ. ਪੂਜਾ ਖੋਸਲਾ ਨੇ ਮਾਹਿਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਉਪਯੋਗਤਾ ਦੀ ਸ਼ਲਾਘਾ ਕਰਦਿਆਂ ਸਮੁੱਚੀ ਸਿੱਖਿਆ ਅਤੇ ਨਿਰੰਤਰ ਪੇਸ਼ੇਵਰ ਵਿਕਾਸ ਪ੍ਰਤੀ ਸਕੂਲ ਦੀ ਵਚਨਬੱਧਤਾ ਨੂੰ ਦੁਹਰਾਇਆ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਵਿਚ 3 ਸੈਕਟਰਾਂ ਦੀਆਂ ਮਹਿਲਾਵਾਂ ਅਤੇ ਮੁਟਿਆਰਾਂ ਨੇ ਤੀਜ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਚੰਡੀਗੜ੍ਹ ’ਚ ਪੰਜਾਬ ਕਲਾ ਭਵਨ ਵਿਖੇ ‘ਸਾਉਣ ਕਵੀ ਦਰਬਾਰ’ ਦੌਰਾਨ ਲੱਗੀਆਂ ਖ਼ੂਬ ਰੌਣਕਾਂ
Ad Position 24