24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਮਾਈਨਿੰਗ ਕਰਨ ਵਾਲੇ ਟਿੱਪਰਾਂ ਨਾਲ ਕਾਰ ਸੇਵਾ ਵਾਲੇ ਪੁਲ ਦੇ ਨੁਕਸਾਨੇ ਜਾਣ ਦਾ ਮਾਮਲਾ ਪ੍ਰਸ਼ਾਸਨ ਖ਼ਿਲਾਫ਼ ਜਾਰੀ ਪਿੰਡ ਵਾਸੀਆਂ ਦਾ ਧਰਨਾ 9ਵੇਂ ਦਿਨ 'ਚ ਦਾਖ਼ਲ <br/>

Ad Position 21
No active advertisement
ਡੇਰਾਬੱਸੀ ਦੇ ਅਮਲਾਲਾ ਪੁਲ 'ਤੇ ਜਾਰੀ ਧਰਨੇ ਦੌਰਾਨ ਰੋਸ ਪ੍ਰਗਟ ਕਰਦੇ ਹੋਏ ਖੇਤਰ ਦੇ ਵਸਨੀਕ | (ਸੱਜੇ) ਡੇਰਾਬੱਸੀ ਦੇ ਅਮਲਾਲਾ ਪੁਲ ਦੇ ਨੁਕਸਾਨੇ ਗਏ ਹਿੱਸੇ ਦੀ ਤਸਵੀਰ | ਤਸਵੀਰਾਂ : ਰਣਬੀਰ ਸਿੰਘ ਪੜ੍ਹੀ <br/> 02-04-2026
ਡੇਰਾਬੱਸੀ, 1 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਮਾਈਨਿੰਗ ਮਾਫ਼ੀਆ ਦੇ ਓਵਰਲੋਡ ਟਿੱਪਰਾਂ ਕਾਰਨ ਨੁਕਸਾਨੇ ਗਏ ਅਮਲਾਲਾ ਘੱਗਰ ਦੇ ਪੁਲ ਦੀ ਮੁਰੰਮਤ ਦਾ ਕਾਰਜ ਹੁਣ ਜਲਦ ਹੀ ਕਾਰ ਸੇਵਾ ਤਹਿਤ ਸ਼ੁਰੂ ਹੋਣ ਜਾ ਰਿਹਾ ਹੈ | ਇਲਾਕੇ ਦੇ ਲੋਕਾਂ ਨੇ ਸਰਕਾਰੀ ਮਦਦ ਦੀ ਉਡੀਕ ਕਰਨ ਦੀ ਬਜਾਏ ਖ਼ੁਦ ਹਿੰਮਤ ਦਿਖਾਈ ਹੈ ਅਤੇ ਇਸ ਨੇਕ ਕਾਰਜ ਲਈ ਵੱਡੇ ਪੱਧਰ 'ਤੇ ਸਹਾਇਤਾ ਰਾਸ਼ੀ ਇਕੱਠੀ ਕੀਤੀ ਜਾ ਰਹੀ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲ ਦੀ ਮੁਰੰਮਤ ਘੜਾਮਵਾਲੇ ਬਾਬੇ ਦੀ ਕਾਰ-ਸੇਵਾ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ ਕਿਉਂਕਿ ਇਹ ਪੁਲ ਪਹਿਲਾਂ ਵੀ ਉਨ੍ਹਾਂ ਦੀ ਹੀ ਦੇਖ-ਰੇਖ ਹੇਠ ਲੋਕਾਂ ਦੇ ਸਹਿਯੋਗ ਨਾਲ ਉਸਾਰਿਆ ਗਿਆ ਸੀ | ਦੂਜੇ ਪਾਸੇ ਪੰਜਾਬ ਸਰਕਾਰ ਦੀਆਂ ਕਥਿਤ ਗ਼ਲਤ ਨੀਤੀਆਂ ਖ਼ਿਲਾਫ਼ ਜਾਰੀ ਪਿੰਡ ਵਾਸੀਆਂ ਦਾ ਧਰਨਾ ਅੱਜ 9ਵੇਂ ਦਿਨ 'ਚ ਦਾਖ਼ਲ ਹੋ ਗਿਆ | ਇਸ ਮੌਕੇ ਧਰਨਾਕਾਰੀਆਂ ਨੇ ਸਿੱਧਾ ਦੋਸ਼ ਲਗਾਇਆ ਕਿ ਡੀ-ਸਿਲਟਿੰਗ ਦੇ ਨਾਂਅ ਹੇਠ ਘੱਗਰ 'ਚੋਂ ਸ਼ਰੇ੍ਹਆਮ ਗ਼ੈਰ-ਕਾਨੂੰਨੀ ਮਾਈਨਿੰਗ ਹੋਣ ਕਾਰਨ ਪੁਲ ਅਤੇ ਸੜਕਾਂ ਦਾ ਕਚੂਮਰ ਨਿਕਲ ਗਿਆ ਹੈ | ਹਾਲਾਂਕਿ ਧਰਨਾ ਸ਼ੁਰੂ ਹੋਣ ਮਗਰੋਂ ਮਾਈਨਿੰਗ ਦਾ ਕੰਮ ਰੁਕ ਗਿਆ ਹੈ, ਪਰ ਭਾਰੀ ਟਿੱਪਰਾਂ ਕਾਰਨ ਪੁਲ ਦੇ ਹੋਏ ਨੁਕਸਾਨ ਨੇ ਲੋਕਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ | ਸਾਬਕਾ ਸਰਪੰਚ ਬਲਿਹਾਰ ਸਿੰਘ ਬੱਲੀ ਨੇ ਇਸ ਸਾਂਝੇ ਉਪਰਾਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਰੰਮਤ 'ਚ ਵਰਤੀ ਜਾਣ ਵਾਲੀ ਲੋੜੀਂਦੀ ਤਾਰ ਦੀ ਸੇਵਾ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਵਲੋਂ ਕੀਤੀ ਜਾ ਰਹੀ ਹੈ, ਜਦਕਿ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਵਲੋਂ ਵਿਸ਼ੇਸ਼ ਆਰਥਿਕ ਸਹਿਯੋਗ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਿੰਡ ਅਤੇ ਆਲੇ-ਦੁਆਲੇ ਦੇ ਲੋਕਾਂ ਵਲੋਂ ਮਿਲ ਰਿਹਾ ਭਰਵਾਂ ਹੁੰਗਾਰਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਆਪਣੀ ਸਾਂਝੀ ਸੰਪਤੀ ਦੀ ਰਾਖੀ ਲਈ ਜਾਗਰੂਕ ਹਨ |

Ad Position 22
No active advertisement
ਪਿਛਲੀ ਖ਼ਬਰ ਬੇਕਾਬੂ ਹੋਣ 'ਤੇ ਪਲਟੇ ਟਰੈਕਟਰ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ <br/> ਅਗਲੀ ਖ਼ਬਰ ਪੰਜਾਬ ਸਰਕਾਰ ਦੇ ਐਂਟਰਪ੍ਰੈਨਿਓਰਸ਼ਿਪ ਐਪ ਰਾਹੀਂ 1 ਲੱਖ ਤੋਂ ਵੱਧ ਵਿਦਿਆਰਥੀ ਬਣੇ ਉੱਦਮੀ <br/>
Ad Position 24