06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਵਿਦਿਆਰਥੀ ਸੰਗਠਨ 'ਸੱਥ' ਨੇ ਯੂਨੀਵਰਸਿਟੀ 'ਚ ਪਾਰਕਿੰਗ ਫੀਸ ਰੋਕਣ ਲਈ ਦਿੱਤਾ ਰਜਿਸਟਰਾਰ ਨੂੰ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 23-01-2026
ਚੰਡੀਗੜ੍ਹ, 22 ਜਨਵਰੀ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀਆ ਤੋਂ ਪਾਰਕਿੰਗ ਫੀਸ ਲੈਣ ਸਬੰਧੀ ਰੋਸ ਪਾਇਆ ਜਾ ਰਿਹਾ ਹੈ | ਪਾਰਕਿੰਗ ਫੀਸ ਨੂੰ ਰੋਕਣ ਲਈ ਅੱਜ ਵਿਦਿਆਰਥੀ ਸੰਗਠਨ 'ਸੱਥ' ਨੇ ਰਜਿਸਟਰਾਰ ਵਾਈ. ਪੀ. ਵਰਮਾ ਨੂੰ ਮੰਗ ਪੱਤਰ ਦਿੱਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 'ਸੱਥ' ਦੇ ਆਗੂਆਂ ਨੇ ਦੱਸਿਆ ਕਿ ਇੱਥੇ ਨਿੱਜੀ ਠੇਕੇਦਾਰਾਂ ਰਾਹੀਂ ਇਕ ਅਦਾਇਗੀ ਪਾਰਕਿੰਗ ਪ੍ਰਣਾਲੀ ਸ਼ੁਰੂ ਕਰਨਾ ਨਾ ਸਿਰਫ਼ ਅਣਉਚਿਤ ਹੈ ਬਲਕਿ ਉਨ੍ਹਾਂ ਵਿਦਿਆਰਥੀਆਂ ਲਈ ਬੋਝ ਵੀ ਹੈ ਜੋ ਪਹਿਲਾਂ ਹੀ ਕਾਫ਼ੀ ਟਿਊਸ਼ਨ ਫੀਸਾਂ ਦਾ ਭੁਗਤਾਨ ਕਰਦੇ ਇੱਥੇ ਦਾਖਲ ਹੋਏ ਹਨ | ਉਨ੍ਹਾਂ ਨੇ ਸੁਝਾਹ ਦਿੱਤਾ ਕਿ ਵਿਦਿਆਰਥੀਆਂ 'ਤੇ ਵਾਧੂ ਵਿੱਤੀ ਦਬਾਅ ਪਾਏ ਬਿਨਾਂ ਜਗ੍ਹਾ ਦੀ ਕੁਸ਼ਲ ਵਰਤੋਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ | ਜੇਕਰ ਪੰਜਾਬ ਯੂਨੀਵਰਸਿਟੀ ਇਸ ਨੀਤੀ ਨੂੰ ਲਾਗੂ ਕਰਨ ਲਈ ਅੱਗੇ ਵਧਦੀ ਹੈ ਤਾਂ 'ਸੱਥ' ਦੀ ਟੀਮ ਇਸ ਦਾ ਵਿਰੋਧ ਕਰਨ ਲਈ ਸੰਘਰਸ਼ ਸ਼ੁਰੂ ਕਰੇਗਾ |

Ad Position 22
No active advertisement
ਪਿਛਲੀ ਖ਼ਬਰ 14 ਨੂੰ ਅੰਦੋਲਨ ਦਾ ਐਲਾਨ ਕਰਨ ਲਈ ਇਕ ਮੀਟਿੰਗ ਹੋਵੇਗੀ- ਭਾਈ ਘੋਲੀਆ <br/> ਅਗਲੀ ਖ਼ਬਰ ਸੈਕਟਰ-40 ਪਾਰਕ 'ਚ ਇਕ ਵਿਅਕਤੀ ਦਾ ਕਤਲ, ਦੋਸਤ ਵਲੋਂ ਪੱਥਰ ਨਾਲ ਸਿਰ 'ਤੇ ਜਾਨਲੇਵਾ ਹਮਲਾ <br/>
Ad Position 24