17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਚੰਡੀਗੜ੍ਹ ਦੇ ਸੈਕਟਰ-32 ਵਿਚ ਫਾਰਮੇਸੀ 'ਤੇ ਫਾਇਰਿੰਗ ਮਾਮਲਾ ਸੁਲਝਿਆ <br/>

Ad Position 21
No active advertisement
ਅਜੀਤ ਡੈਸਕ 22-01-2026
ਚੰਡੀਗੜ੍ਹ, 21 ਜਨਵਰੀ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-32 ਸਥਿਤ ਸੇਵਕ ਫਾਰਮੇਸੀ 'ਤੇ ਫਿਰੌਤੀ ਲਈ ਗੋਲੀਆਂ ਚਲਾਉਣ ਵਾਲੇ ਗਿਰੋਹ ਨੂੰ ਕ੍ਰਾਈਮ ਬ੍ਰਾਂਚ ਚੰਡੀਗੜ੍ਹ ਨੇ ਵੱਡੀ ਕਾਰਵਾਈ ਕਰਦਿਆਂ ਕਾਬੂ ਕਰ ਲਿਆ ਹੈ | ਜੀਰੀ ਮੰਡੀ ਚੌਕ ਨੇੜੇ ਪੁਲਿਸ ਅਤੇ ਮੁਲਜ਼ਮਾਂ ਦਰਮਿਆਨ ਹੋਏ ਸੰਖੇਪ ਮੁਕਾਬਲੇ ਦੌਰਾਨ ਦੋ ਮੁਲਜ਼ਮਾਂ ਦੇ ਪੈਰਾਂ 'ਚ ਗੋਲੀ ਲੱਗੀ, ਜਦਕਿ ਇਕ ਪੁਲਿਸ ਅਧਿਕਾਰੀ ਬੁਲੇਟ ਪਰੂਫ਼ ਜੈਕਟ ਕਾਰਨ ਵਾਲ-ਵਾਲ ਬਚ ਗਿਆ ਅਤੇ ਇਕ ਗੋਲੀ ਪੁਲਿਸ ਅਧਿਕਾਰੀਆਂ ਦੀ ਸਕਾਰਪੀਓ ਗੱਡੀ ਨੂੰ ਜਾ ਲੱਗੀ ਪੁਲਿਸ ਵਲੋਂ ਹੁਣ ਤੱਕ ਕੁੱਲ ਚਾਰ ਮੁਲਜ਼ਮ ਗਿ੍ਫ਼ਤਾਰ ਕੀਤੇ ਗਏ ਹਨ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਮਾਸਟਰਮਾਇੰਡ ਰਾਹੁਲ ਬਿਸ਼ਟ (ਸੈਕਟਰ-46ਏ, ਚੰਡੀਗੜ੍ਹ), ਰਾਹੁਲ (ਹੱਲੋਮਾਜਰਾ), ਦੇਵਲ ਸ਼ਰਮਾ ਉਰਫ਼ ਰਿੱਕੀ (ਹੱਲੋਮਾਜਰਾ ਵਿਕਾਸ ਨਗਰ) ਅਤੇ ਕੁਲਵਿੰਦਰ ਸਿੰਘ ਉਰਫ਼ ਪ੍ਰੀਤ (ਨਰਾਇਣਗੜ੍ਹ, ਮੁਹਾਲੀ) ਵਜੋਂ ਹੋਈ ਹੈ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਤਿੰਨ ਨਾਜਾਇਜ਼ ਪਿਸਤੌਲ, ਜਿੰਦਾ ਕਾਰਤੂਸ, ਗੱਡੀ ਤੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਕ੍ਰਾਈਮ ਜਸਬੀਰ ਸਿੰਘ ਨੇ ਦੱਸਿਆ ਕਿ 15 ਜਨਵਰੀ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਚਿੱਟੀ ਐਕਟਿਵਾ 'ਤੇ ਆ ਕੇ ਸੇਵਕ ਫਾਰਮੇਸੀ ਅੰਦਰ ਦੋ ਰਾਊਾਡ ਫਾਇਰ ਕਰਕੇ ਦੁਕਾਨ ਮਾਲਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ | ਜਾਂਚ ਦੌਰਾਨ ਰਾਹੁਲ ਬਿਸ਼ਟ ਦਾ ਨਾਮ ਸਾਹਮਣੇ ਆਇਆ, ਜਿਸ ਨੂੰ 18 ਜਨਵਰੀ ਨੂੰ ਗਿ੍ਫ਼ਤਾਰ ਕੀਤਾ ਗਿਆ | ਉਸ ਦੀ ਨਿਸ਼ਾਨਦੇਹੀ 'ਤੇ 46.26 ਗ੍ਰਾਮ ਹੈਰੋਇਨ, 392 ਗ੍ਰਾਮ ਅਫੀਮ, ਇਕ ਦੇਸੀ ਕੱਟਾ, ਕਾਰਤੂਸ ਅਤੇ ਹੋਰ ਇਲੈੱਕਟ੍ਰਾਨਿਕ ਕੰਡਾ ਬਰਾਮਦ ਹੋਇਆ | ਪੁਲਿਸ ਅਨੁਸਾਰ ਰਾਹੁਲ ਬਿਸ਼ਟ ਵਿਦੇਸ਼ 'ਚ ਬੈਠੇ ਗੈਂਗਸਟਰ ਸਾਭਾ ਗੋਬਿੰਦਗੜ੍ਹ ਦੇ ਸੰਪਰਕ 'ਚ ਸੀ ਤੇ ਫਿਰੌਤੀ ਦਾ ਰੈਕਟ ਚਲਾ ਰਿਹਾ ਸੀ | ਉਸ ਦੇ ਇਸ਼ਾਰੇ 'ਤੇ ਰਾਹੁਲ ਅਤੇ ਰਿੱਕੀ ਨੇ ਸੈਕਟਰ-32 ਵਿਚ ਫਾਇਰਿੰਗ ਕੀਤੀ | ਬਾਅਦ 'ਚ ਇਨ੍ਹਾਂ ਵਲੋਂ ਜਲੰਧਰ ਦੇ ਰਾਮਾ ਮੰਡੀ ਇਲਾਕੇ 'ਚ ਇਕ ਪ੍ਰਾਪਰਟੀ ਡੀਲਰ ਦੀ ਫਾਰਚੂਨਰ ਗੱਡੀ 'ਤੇ ਵੀ ਗੋਲੀਆਂ ਚਲਾਈਆਂ ਗਈਆਂ, ਜਦਕਿ ਮੁਹਾਲੀ 'ਚ ਇਕ ਪੈਟਰੋਲ ਪੰਪ 'ਤੇ ਕਾਰ ਲੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ | ਐੱਸ. ਪੀ. ਕ੍ਰਾਈਮ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕ੍ਰਾਈਮ ਬ੍ਰਾਂਚ ਨੇ ਥਾਣਾ ਮਲੋਆ ਦੀ ਟੀਮ ਨੂੰ ਨਾਲ ਲੈ ਕੇ ਜੀਰੀ ਮੰਡੀ ਨੇੜੇ ਨਾਕਾਬੰਦੀ ਕੀਤੀ | ਪੁਲਿਸ ਨੂੰ ਦੇਖ ਕੇ ਵੈਗਨਰ ਕਾਰ ਵਿਚ ਸਵਾਰ ਮੁਲਜ਼ਮਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਇਸੇ ਦੌਰਾਨ ਉਨ੍ਹਾਂ ਦੀ ਗੱਡੀ ਖੰਭੇ ਵਿਚ ਜਾ ਵੱਜੀ | ਜਿਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਦੋ ਮੁਲਜ਼ਮ ਜ਼ਖ਼ਮੀ ਹੋ ਗਏ | ਸਾਰੇ ਮੁਲਜ਼ਮਾਂ ਨੂੰ ਕਾਬੂ ਕਰਕੇ ਇਲਾਜ ਲਈ ਜੀ. ਐੱਮ. ਐੱਸ. ਐੱਚ. ਸੈਕਟਰ-16 ਦਾਖ਼ਲ ਕਰਵਾਇਆ ਗਿਆ ਹੈ | ਜਿਸ ਤੋਂ ਬਾਅਦ ਕੇਂਦਰੀ ਫੋਰੈਂਸਿੰਕ ਸਾਇੰਸ ਲੈਬੋਰੇਟੋਰੀ ਦੀਆਂ ਟੀਮਾਂ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਮੌਕਾ-ਏ-ਵਾਰਦਾਤ ਦੀ ਜਾਂਚ ਕਰਕੇ ਨਮੂਨੇ ਇਕੱਠੇ ਕੀਤੇ ਗਏ | ਪੁਲਿਸ ਅਨੁਸਾਰ ਇਸ ਕਾਰਵਾਈ ਨਾਲ ਚੰਡੀਗੜ੍ਹ ਸੈਕਟਰ-32, ਜੀਰੀ ਮੰਡੀ ਤੇ ਜਲੰਧਰ ਵਿਚ ਹੋਈਆਂ ਫਾਇਰਿੰਗ ਘਟਨਾਵਾਂ ਦੇ ਨਾਲ-ਨਾਲ ਐੱਨ.ਡੀ.ਪੀ.ਐੱਸ. ਐਕਟ ਦੇ ਮਾਮਲੇ 'ਚ ਵੀ ਵੱਡੀ ਸਫਲਤਾ ਹਾਸਲ ਹੋਈ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਤੀ ਮਾਤਾ ਕੈਲਮ ਦੇਵੀ ਮੰਦਰ ਵਿਖੇ ਸਾਲਾਨਾ ਸਮਾਰੋਹ ਕਰਵਾਇਆ ਅਗਲੀ ਖ਼ਬਰ ਜੀ. ਐੱਮ. ਸੀ. ਐੱਚ.-32 ਦੀਆਂ ਸਾਰੀਆਂ ਯੂਨੀਅਨਾਂ ਨੇ ਡੀਮਡ ਯੂਨੀਵਰਸਿਟੀ ਬਣਾਉਣ ਦੇ ਪ੍ਰਸਤਾਵ ਦਾ ਕੀਤਾ ਵਿਰੋਧ <br/>...
Ad Position 24