17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪੰਜਾਬ ਲੋਕ ਭਵਨ 'ਚ ਮਨਾਏ ਗਏ 6 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਸਥਾਪਨਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 22-01-2026
ਚੰਡੀਗੜ੍ਹ, 21 ਜਨਵਰੀ (ਸੰਦੀਪ ਕੁਮਾਰ ਮਾਹਨਾ)-ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਅੱਜ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿਖੇ ਉੱਤਰ ਪ੍ਰਦੇਸ਼, ਮਨੀਪੁਰ, ਮੇਘਾਲਿਆ, ਤਿ੍ਪੁਰਾ, ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ ਦੇ ਰਾਜ ਸਥਾਪਨਾ ਦਿਵਸ ਸਮਾਰੋਹ ਗੌਰਵਮਈ ਢੰਗ ਨਾਲ ਕਰਵਾਏ ਗਏ | ਸਮਾਰੋਹ ਦੌਰਾਨ ਭਾਰਤ ਦੀ 'ਏਕਤਾ ਵਿਚ ਵਿਭਿੰਨਤਾ' ਦੀ ਰੰਗੀਨ ਝਲਕ ਦੇਖਣ ਨੂੰ ਮਿਲੀ | ਇਸ ਮੌਕੇ ਮੇਘਾਲਿਆ ਦੇ ਰਾਜਪਾਲ ਚੰਦਰਸ਼ੇਖਰ ਐੱਚ. ਵਿਜੈਸ਼ੰਕਰ ਦਾ ਵੀਡੀਓ ਸੰਦੇਸ਼ ਵੀ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਮੇਘਾਲਿਆ ਦੀ ਸੱਭਿਆਚਾਰਕ ਅਤੇ ਪ੍ਰਾਕਿ੍ਤਿਕ ਵਿਰਾਸਤ 'ਤੇ ਆਧਾਰਿਤ ਡਾਕੂਮੈਂਟਰੀ ਦਿਖਾਈ ਗਈ | ਸਮਾਰੋਹ 'ਚ ਭਾਰਤ ਦੀ ਵੱਖ-ਵੱਖ ਸੱਭਿਆਚਾਰਕ ਪਰੰਪਰਾ ਨੂੰ ਦਰਸਾਉਂਦੀਆਂ ਰੰਗਾਰੰਗ ਪੇਸ਼ਕਾਰੀਆਂ ਵੀ ਹੋਈਆਂ | ਇਨ੍ਹਾਂ ਵਿਚ ਪੁੰਗ ਚੋਲਮ ਨਾਚ (ਮਨੀਪੁਰ), ਖਾਸੀ ਨਾਚ (ਮੇਘਾਲਿਆ), ਮਾਮੀਤਾ ਨਾਚ (ਤਿ੍ਪੁਰਾ), ਫ਼ਿਸ਼ਰਮੈਨ ਨਾਚ (ਦਾਦਰਾ ਅਤੇ ਨਗਰ ਹਵੇਲੀ), ਰਾਸਲੀਲਾ ਅਤੇ ਕਜਰੀ ਨਾਚ (ਉੱਤਰ ਪ੍ਰਦੇਸ਼), ਥਾਂਗ-ਤਾ (ਮਨੀਪੁਰ) ਅਤੇ ਮੱਛੀ ਨਾਚ (ਦਮਨ ਤੇ ਦੀਵ) ਸ਼ਾਮਲ ਰਹੇ | ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਹਿੱਸਾ ਲੈਣ ਵਾਲੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਨੂੰ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਭਾਰਤ ਦੀ 'ਏਕਤਾ ਵਿਚ ਵਿਭਿੰਨਤਾ' ਦੀ ਆਤਮਾ ਨੂੰ ਦਰਸਾਉਂਦੇ ਹਨ ਅਤੇ 'ਇਕ ਭਾਰਤ, ਸ਼੍ਰੇਸ਼ਠ ਭਾਰਤ' ਪਹਲ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ | ਰਾਜਪਾਲ ਨੇ ਉੱਤਰ-ਪੂਰਬੀ ਸੂਬਿਆਂ ਮਨੀਪੁਰ, ਤਿ੍ਪੁਰਾ ਅਤੇ ਮੇਘਾਲਿਆ ਦੇ ਵਿਕਾਸ ਅਤੇ ਖ਼ਾਸ ਕਰਕੇ ਖੇਡਾਂ 'ਚ ਉਨ੍ਹਾਂ ਦੀਆਂ ਉਪਲਬਧੀਆਂ ਦੀ ਸ਼ਲਾਘਾ ਕੀਤੀ | ਇਸ ਮੌਕੇ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਡਾ. ਰਾਜਕੁਮਾਰ ਸਾਂਗਵਾਨ ਨੇ ਵੀ ਸੰਬੋਧਨ ਕਰਦਿਆਂ ਲੋਕਾਂ ਨੂੰ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਉੱਤਰ ਪ੍ਰਦੇਸ਼ ਨੂੰ ਸੰਤਾਂ, ਕਵੀਆਂ ਅਤੇ ਸੰਸਕਿ੍ਤੀ ਦੀ ਧਰਤੀ ਦੱਸਿਆ | ਉਨ੍ਹਾਂ ਸੂਬੇ ਦੇ ਇਤਿਹਾਸਕ ਵਿਕਾਸ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹੋ ਰਹੇ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ | ਰਾਜਪਾਲ ਕਟਾਰੀਆ ਨੇ ਸਮਾਰੋਹ ਦੌਰਾਨ ਹਾਜ਼ਰ ਅਤੇ ਸਹਿਯੋਗ ਲਈ ਸੰਸਦ ਮੈਂਬਰ ਡਾ. ਰਾਜਕੁਮਾਰ ਸਾਂਗਵਾਨ ਅਤੇ ਪੰਜਾਬ ਦੇ ਪਸ਼ੂਪਾਲਣ, ਮੱਛੀਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਇਸ ਤੋਂ ਇਲਾਵਾ, ਉੱਤਰ ਪ੍ਰਦੇਸ਼ ਸਰਕਾਰ ਵਲੋਂ ਵੱਖ-ਵੱਖ ਸੂਬਿਆਂ 'ਚ ਆਪਣੇ ਨੁੰਮਾਇਦੇ ਭੇਜਣ ਦੀ ਪਹਲ ਦੀ ਵੀ ਉਨ੍ਹਾਂ ਸਰਾਹਨਾ ਕੀਤੀ | ਸਮਾਰੋਹ ਦੌਰਾਨ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ, ਭਾਰਤ ਦੇ ਵਧੀਕ ਸਾਲਿਸਟਰ ਜਨਰਲ ਸੱਤਿਆ ਪਾਲ ਜੈਨ, ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਪੰਜਾਬ ਦੇ ਰਾਜਪਾਲ ਦੇ ਪ੍ਰਧਾਨ ਸਕੱਤਰ ਵੀ. ਪੀ. ਸਿੰਘ, ਚੰਡੀਗੜ੍ਹ ਦੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਵਿੱਤ ਸਕੱਤਰ ਦਿਪ੍ਰਵਾ ਲਾਕੜਾ ਅਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਸਮੇਤ ਕਈ ਉੱਚ ਅਧਿਕਾਰੀ ਅਤੇ ਪੱਤਵੰਤੇ ਸੱਜਣ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਮਜ਼ਦੂਰ ਸੰਘ ਨੇ ਪ੍ਰਸ਼ਾਸਕ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਪਾਰਟੀ ਨੂੰ ਬੁਲੰਦੀਆਂ 'ਤੇ ਲਿਜਾਣਗੇ- ਬੀਬੀ ਰਾਮੂਵਾਲੀਆ <br/>
Ad Position 24