20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਦਿਆਨੰਦ ਹਸਪਤਾਲ ਵਿਖੇ ਓਬਸਟੈਟ੍ਰਿਕਸ ਐਂਡ ਗਾਇਨੀਕੋਲੋਜੀ ਸੋਸਾਇਟੀ ਆਫ਼ ਨਾਰਦਰਨ ਇੰਡੀਆ ਦੀ ਦੋ ਰੋਜ਼ਾ ਕਾਨਫਰੰਸ 21- 22 ਨੂੰ

ਲੁਧਿਆਣਾ, 19 ਨਵੰਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਦੇ ਪ੍ਰਸੂਤੀ ਤੇ ਇਸਤਰੀ ਰੋਗ ਵਿਭਾਗ ਵਲੋਂ ਲੁਧਿਆਣਾ ਓਬਸਟੈਟ੍ਰਿਕਸ ਐਂਡ ਗਾਇਨੀਕੋਲੋਜੀਕਲ ਸੋਸਾਇਟੀ ਦੇ ਸਹਿਯੋਗ ਨਾਲ 21 ਅਤੇ 22 ਨਵੰਬਰ ਨੂੰ ਓਬਸਟੈਟ੍ਰਿਕਸ ਐਂਡ ਗਾਇਨੀਕੋਲੋਜੀ ਸੋਸਾਇਟੀ ਆਫ ਨਾਰਦਰਨ ਇੰਡੀਆ ਦੀ ਕਾਨਫਰੰਸ ਕਰਵਾਈ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 20-11-2026
ਲੁਧਿਆਣਾ, 19 ਨਵੰਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਦੇ ਪ੍ਰਸੂਤੀ ਤੇ ਇਸਤਰੀ ਰੋਗ ਵਿਭਾਗ ਵਲੋਂ ਲੁਧਿਆਣਾ ਓਬਸਟੈਟ੍ਰਿਕਸ ਐਂਡ ਗਾਇਨੀਕੋਲੋਜੀਕਲ ਸੋਸਾਇਟੀ ਦੇ ਸਹਿਯੋਗ ਨਾਲ 21 ਅਤੇ 22 ਨਵੰਬਰ ਨੂੰ ਓਬਸਟੈਟ੍ਰਿਕਸ ਐਂਡ ਗਾਇਨੀਕੋਲੋਜੀ ਸੋਸਾਇਟੀ ਆਫ ਨਾਰਦਰਨ ਇੰਡੀਆ ਦੀ ਕਾਨਫਰੰਸ ਕਰਵਾਈ ਜਾ ਰਹੀ ਹੈ। ਕਾਨਫਰੰਸ ਦਾ ਵਿਸ਼ਾ “ਰੈਡੀਫਾਈਨਿੰਗ ਓਬਸਟੈਟ੍ਰਿਕਸ ਐਂਡ ਗਾਇਨੀਕੋਲੋਜੀ” ਰੱਖਿਆ ਗਿਆ ਹੈ। ਇਸ ਵਿਸ਼ੇ ਦਾ ਮੁੱਖ ਉਦੇਸ਼ ਰਵਾਇਤੀ ਸਰਜਰੀ ਤੋਂ ਅੱਗੇ ਵਧ ਕੇ ਰੋਬੋਟ ਦੀ ਸਹਾਇਤਾ ਨਾਲ ਕੀਤੀਆਂ ਜਾਣ ਵਾਲੀਆਂ ਸਰਜਰੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਬੱਚੇਦਾਨੀ ਦੇ ਟ੍ਰਾਂਸਪਲਾਂਟ ਵਰਗੀ ਨਵੀਂ ਤਕਨੀਕ ਬਾਰੇ ਜਾਣਕਾਰੀ ਸਾਂਝੀ ਕਰਨਾ ਹੈ। 21 ਨਵੰਬਰ ਨੂੰ ਹਸਪਤਾਲ ਵਿੱਚ ਹੋਣ ਵਾਲੀਆਂ ਲਾਈਵ ਸਰਜਰੀਆਂ ਦਾ ਸਿੱਧਾ ਪ੍ਰਸਾਰਣ ਕਾਲਜ ਆਡੀਟੋਰੀਅਮ ਵਿੱਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੈਡੀਕਲ ਵਿਦਿਆਰਥੀਆਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਇੱਕ ਵਰਕਸ਼ਾਪ ਵੀ ਕਰਵਾਈ ਜਾਵੇਗੀ। 22 ਨਵੰਬਰ ਨੂੰ ਕਾਨਫਰੰਸ ਵਿੱਚ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਮਾਹਿਰ ਡਾਕਟਰ ਸ਼ਿਰਕਤ ਕਰਨਗੇ। ਇਸ ਦੌਰਾਨ ਕਈ ਅਹਿਮ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਹੋਵੇਗਾ। ਇਨ੍ਹਾਂ ਵਿੱਚ ਪਲੇਸੈਂਟਾ ਅਕ੍ਰੀਟਾ ਸਪੈਕਟ੍ਰਮ ਦੇ ਮਾਮਲਿਆਂ ਵਿੱਚ ਬੱਚੇਦਾਨੀ ਨੂੰ ਸੁਰੱਖਿਅਤ ਰੱਖਣ ਵਾਲਾ ਇਲਾਜ, ਗਰਭ ਅਵਸਥਾ ਦੌਰਾਨ ਸ਼ੂਗਰ, ਜਣੇਪੇ ਦੇ ਆਸ-ਪਾਸ ਖੂਨ ਜੰਮਣ ਦੀ ਪ੍ਰਕਿਰਿਆ ਵਿੱਚ ਗੜਬੜ, ਬੱਚੇਦਾਨੀ ਦਾ ਟ੍ਰਾਂਸਪਲਾਂਟ, ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ, ਰੋਬੋਟਿਕ ਸਰਜਰੀ, ਇਸਤਰੀ ਰੋਗਾਂ ਨਾਲ ਸਬੰਧਤ ਸਰ ਜਰੀ ਦੇ ਮੁਸ਼ਕਲ ਫੈਸਲੇ, ਬਾਂਝਪਨ ਅਤੇ ਵਾਰ-ਵਾਰ ਗਰਭਪਾਤ ਵਰਗੇ ਵਿਸ਼ੇ ਸ਼ਾਮਲ ਹੋਣਗੇ। ਇਸ ਮੌਕੇ ਹਸਪਤਾਲ ਵਿਖੇ ਕਾਸਮੈਟਿਕ ਗਾਇਨੀਕੋਲੋਜੀ ਸੇਵਾਵਾਂ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਸ਼ੈਲੇਸ਼ ਪੁੰਟੰਬੇਕਰ ਹੋਣਗੇ। ਕਾਨਫਰੰਸ ਦੌਰਾਨ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਨੇ ਭਾਰਤ ਦਾ ਪਹਿਲਾ ਬੱਚੇਦਾਨੀ ਟ੍ਰਾਂਸਪਲਾਂਟ ਕੀਤਾ ਸੀ।
Ad Position 22
No active advertisement
ਪਿਛਲੀ ਖ਼ਬਰ ਸਵ : ਕਵੀ ਸੋਹਨਦੀਪ ਥਿੰਦ ਕੋਲ ਧਰਤੀ ਦੀ ਜ਼ਬਾਨ ਤੇ ਲੋਕ ਪੱਖੀ ਕਾਵਿ ਅੰਦਾਜ਼ ਸੀ - ਪ੍ਰੋ . ਗਿੱਲ ਅਗਲੀ ਖ਼ਬਰ ਮਾਮੂਲੀ ਸੜਕ ਹਾਦਸੇ ਤੋਂ ਬਾਅਦ ਕਾਰ ਸਵਾਰਾਂ ਵਲੋਂ ਚਲਾਈਆਂ ਗੋਲੀਆਂ ’ ਚ ਕਾਰੋਬਾਰੀ ਜ਼ਖ਼ਮੀ
Ad Position 24