13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਵਿਧਾਇਕ ਬੱਗਾ ਵਲੋਂ ਵਾਰਡ ਨੰਬਰ -66 ’ ਚ ਬਾਕਸ ਕ੍ਰਿਕੇਟ ਮੈਦਾਨ ਦਾ ਉਦਘਾਟਨ

ਲੁਧਿਆਣਾ, 13 ਨਵੰਬਰ (ਜਸਵਿੰਦਰ ਸਿੰਘ)- ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 66 ਅਧੀਨ ਬੈਂਕ ਕਾਲੋਨੀ ਵਿਖੇ ਬਾਕਸ ਕ੍ਰਿਕੇਟ ਮੈਦਾਨ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਬੱਗਾ ਨੇ ਕਿਹਾ ਕਿ ਇਲਾਕੇ ਦੇ ਕ੍ਰਿਕਟ ਪ੍ਰੇਮੀਆਂ ਦੀ ਚਿਰੋਕਣੀ ਮੰਗ ਨੂੰ ਬੂਰ ਪਿਆ ਹੈ, ਜਿੱਥੇ ਹੁਣ ਨੌਜਵਾਨ, ਬੱਚੇ ਤੇ ਬਜ਼ੁਰਗ ਦਿਨ ਅਤੇ ਰਾਤ ਵੇਲੇ ਦੂਧੀਆ ਰੌਸ਼ਨੀ ਵਿਚ ਕ੍ਰਿਕਟ ਦਾ ਆਨੰਦ ਮਾਣ ਸਕਣਗੇ।

Ad Position 21
No active advertisement
ਅਜੀਤ ਡੈਸਕ 14-11-2026
ਲੁਧਿਆਣਾ, 13 ਨਵੰਬਰ (ਜਸਵਿੰਦਰ ਸਿੰਘ)- ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 66 ਅਧੀਨ ਬੈਂਕ ਕਾਲੋਨੀ ਵਿਖੇ ਬਾਕਸ ਕ੍ਰਿਕੇਟ ਮੈਦਾਨ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਬੱਗਾ ਨੇ ਕਿਹਾ ਕਿ ਇਲਾਕੇ ਦੇ ਕ੍ਰਿਕਟ ਪ੍ਰੇਮੀਆਂ ਦੀ ਚਿਰੋਕਣੀ ਮੰਗ ਨੂੰ ਬੂਰ ਪਿਆ ਹੈ, ਜਿੱਥੇ ਹੁਣ ਨੌਜਵਾਨ, ਬੱਚੇ ਤੇ ਬਜ਼ੁਰਗ ਦਿਨ ਅਤੇ ਰਾਤ ਵੇਲੇ ਦੂਧੀਆ ਰੌਸ਼ਨੀ ਵਿਚ ਕ੍ਰਿਕਟ ਦਾ ਆਨੰਦ ਮਾਣ ਸਕਣਗੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ਖੇਡ ਨੀਤੀ ਦੇਸ਼ ਵਿਚ ਸਭ ਤੋਂ ਵਧੀਆ ਹੈ, ਜਿਸ ਦੇ ਤਹਿਤ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਇਨਾਮੀ ਰਾਸ਼ੀ ਵਧਾਉਣ ‘ਤੇ ਵੀ ਜ਼ੋਰ ਦਿੱਤਾ ਜਾਂਦਾ ਹੈ, ਪੰਜਾਬ ਵਿਚ ਇਕ ਮਜ਼ਬੂਤ ਅਤੇ ਉੱਚ ਪੱਧਰੀ ਖੇਡ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣਾ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਲਈ ਚੈਂਪੀਅਨ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਖੇਡਾਂ ਦੇ ਖੇਤਰ ਵਿਚ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ। ਇਸ ਸ਼ੁੱਭ ਕਾਰਜ ਮੌਕੇ ਵਿਧਾਇਕ ਬੱਗਾ ਦੇ ਨਾਲ ਪਾਰਟੀ ਅਹੁਦੇਦਾਰਾਂ ਵਿਚ ਮਨੀਸ਼ਾ ਕਪੂਰ ਮਹਿਲਾ ਵਿੰਗ, ਨਰਿੰਦਰ ਮੱਕੜ ਬਲਾਕ ਕੋਆਰਡੀਨੇਟਰ, ਸੁਨੀਲ ਸ਼ਰਮਾ ਵਾਰਡ ਪ੍ਰਧਾਨ, ਪਰਵੀਨ ਭਾਰਦਵਾਜ, ਮੋਹਨ ਲਾਲ ਸ਼ਰਮਾ, ਅਮਨਦੀਪ ਆਸ਼ੂ, ਕ੍ਰਿਸ਼ਨ ਲਾਲ ਸ਼ਰਮਾ, ਅਜੈ ਕਾਲੜਾ ਚੇਅਰਮੈਨ ਦਲਿਤ ਵਿਕਾਸ ਬੋਰਡ ਲੁਧਿਆਣਾ ਉੱਤਰੀ, ਇਮਰਾਨ ਖਾਨ, ਭਾਨੂ ਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ ਸਰਾਲੀ, ਰਾਜੀਵ ਸਾਗਰ, ਸ਼ਸ਼ੀ ਭੂਸ਼ਣ ਸ਼ਰਮਾ ਬਲਾਕ ਕੋਆਰਡੀਨੇਟਰ, ਰਾਜੂ ਮਾਨ, ਜਸਵੀਰ ਸਿੰਘ, ਗੁੱਗਾ, ਬਲਜੀਤ ਸਿੰਘ, ਗਗਨਦੀਪ ਸ਼ਰਮਾ, ਭਾਟੀਆ ਜੀ, ਲਕਸ਼ਮਣ ਜੀ, ਬਲਬੀਰ ਚਾਚਾ ਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਨੇ ਸੱਭਿਆਚਾਰਕ ਵਿਭਿੰਨਤਾ ਦਾ ਜਸ਼ਨ ਮਨਾਇਆ ਅਗਲੀ ਖ਼ਬਰ ਆਲਮਗੀਰ ਵਿਖੇ ਲਾਲ ਲਕੀਰ ਵਾਲੇ ਘਰਾਂ ਦੇ ਮਾਲਕਾਂ ਨੂੰ ਮਾਲਕਾਨਾ ਦਸਤਾਵੇਜ਼ ਸੌਂਪੇ
Ad Position 24