ਲਾਇਨਜ਼ ਕਲੱਬ ਲੁਧਿਆਣਾ 321- ਐਫ . ਦੀ ਨਵੀਂ ਟੀਮ ਦਾ ਗਠਨ ਪ੍ਰਦੀਪ ਸਿੰਘ ਸਰਬਸੰਮਤੀ ਨਾਲ ਬਣੇ ਪ੍ਰਧਾਨ
ਲੁਧਿਆਣਾ, 13 ਨਵੰਬਰ (ਜਤਿੰਦਰ ਭੰਬੀ)- ਲਾਇਨਜ਼ ਕਲੱਬ ਲੁਧਿਆਣਾ 321-ਐਫ. ਵਲੋਂ ਸਾਲ 2026-27 ਲਈ ਨਵੀਂ ਟੀਮ ਦਾ ਗਠਨ ਕੀਤਾ ਗਿਆ।
ਲੁਧਿਆਣਾ, 13 ਨਵੰਬਰ (ਜਤਿੰਦਰ ਭੰਬੀ)- ਲਾਇਨਜ਼ ਕਲੱਬ ਲੁਧਿਆਣਾ 321-ਐਫ. ਵਲੋਂ ਸਾਲ 2026-27 ਲਈ ਨਵੀਂ ਟੀਮ ਦਾ ਗਠਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਗਵਰਨਰ ਐਮ. ਜੇ. ਐਫ. ਲਾਇਨ ਅਜੇ ਕੁਮਾਰ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਲਾਇਨ ਪ੍ਰਦੀਪ ਸਿੰਘ ਨੂੰ ਕਲੱਬ ਦੇ ਨਵੇਂ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਅਤੇ ਉਨ੍ਹਾਂ ਦੀ ਟੀਮ ਦੇ ਹੋਰਨਾਂ ਅਹੁਦੇਦਾਰਾਂ ਨੂੰ ਵੀ ਅਹੁਦੇ ਦੀ ਸਹੁੰ ਚੁਕਾਈ ਗਈ। ਸਮਾਗਮ ਵਿਚ ਪੀ.ਐਮ.ਜੇ.ਐਫ. ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਨੇ ਮਲਟੀਪਲ ਕੌਂਸਲ ਚੇਅਰਪਰਸਨ ਨੇ ਉਦਘਾਟਨੀ ਅਧਿਕਾਰੀ ਵਜੋਂ, ਪੀ.ਐਮ.ਜੇ.ਐਫ. ਲਾਇਨ ਨਰੇਸ਼ ਗੋਇਲ ਨੇ ਪਹਿਲੇ ਵਾਈਸ ਡਿਸਟ੍ਰਿਕਟ ਗਵਰਨਰ ਨੇ ਸਥਾਪਨਾ ਅਧਿਕਾਰੀ ਵਜੋਂ ਅਤੇ ਪੀ.ਐਮ.ਜੇ.ਐਫ. ਲਾਇਨ ਸ਼ਸ਼ੀ ਕੁਮਾਰ ਰਾਣਾ ਨੇ ਦੂਜੇ ਵਾਈਸ ਡਿਸਟ੍ਰਿਕਟ ਗਵਰਨਰ ਨੇ ਇੰਡਕਸ਼ਨ ਅਧਿਕਾਰੀ ਵਜੋਂ ਭੂਮਿਕਾ ਨਿਭਾਈ। ਨਵੀਂ ਟੀਮ ਨੇ ਮਨੁੱਖਤਾ ਦੀ ਸੇਵਾ ਅਤੇ ਸਮਾਜ ਦੇ ਲੋੜਵੰਦ ਤੇ ਪਿਛੜੇ ਵਰਗਾਂ ਦੀ ਭਲਾਈ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਦਾ ਸੰਕਲਪ ਲਿਆ। ਇਸ ਮੌਕੇ ਸਮਾਜ ਸੇਵਾ ਦੀ ਦਿਸ਼ਾ ਵਿਚ ਪਹਿਲਕਦਮੀ ਕਰਦਿਆਂ ਦਿਵਿਆਂਗ ਵਿਅਕਤੀਆਂ ਨੂੰ ਵੀਲ੍ਹ ਚੇਅਰਾਂ ਵੀ ਭੇਟ ਕੀਤੀਆਂ ਗਈਆਂ, ਤਾਂ ਜੋ ਉਨ੍ਹਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਇਆ ਜਾ ਸਕੇ। ਸਮਾਗਮ ਦੌਰਾਨ ਕਲੱਬ ਵਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਸਮਾਜ ਸੇਵੀ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਨ੍ਹਾਂ ਵਿਚ ਮੁਫ਼ਤ ਅੱਖਾਂ ਅਤੇ ਬਲੱਡ ਸ਼ੂਗਰ ਜਾਂਚ ਕੈਂਪ ਲਗਾਉਣ, ਬਜ਼ੁਰਗਾਂ ਲਈ ਭੋਜਨ ਸੇਵਾ, ਲੋੜਵੰਦ ਬੱਚਿਆਂ ਦੀ ਭਲਾਈ, ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਵਾਟਰ ਫ਼ਿਲਟਰ ਸਿਸਟਮ ਸਮੇਤ ਵਾਟਰ ਕੂਲਰ ਸਥਾਪਿਤ ਕਰਨ ਵਰਗੇ ਕਾਰਜ ਸ਼ਾਮਿਲ ਹਨ। ਨਵੀਂ ਟੀਮ ਨੇ ਆਉਣ ਵਾਲੇ ਸਾਲ ਦੌਰਾਨ ਵੀ ਲੋਕ ਭਲਾਈ ਦੇ ਇਨ੍ਹਾਂ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਅਤੇ ਸਮਾਜ ਦੀਆਂ ਲੋੜਾਂ ਅਨੁਸਾਰ ਨਵੇਂ ਸਮਾਜ ਸੇਵੀ ਪ੍ਰੋਜੈਕਟ ਸ਼ੁਰੂ ਕਰਨ ਦਾ ਸੰਕਲਪ ਲਿਆ। ਸਮਾਗਮ ਦੇ ਅੰਤ ਵਿਚ ਮੁੱਖ ਮਹਿਮਾਨ, ਸਮੂਹ ਅਹੁਦੇਦਾਰਾਂ, ਸੀਨੀਅਰ ਲਾਇਨ ਮੈਂਬਰਾਂ ਅਤੇ ਹੋਰਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਵੰਤ ਸਿੰਘ ਨਾਰੰਗ, ਡਾ. ਅਰਵਿੰਦ ਧੀਂਗੜਾ, ਰਾਜੇਸ਼ ਸੋਨੀ, ਪਵਨ ਗੋਇਲ, ਸ਼ਿਆਮ ਗੌਤਮ, ਮੁਕੇਸ਼ ਮਦਾਨ ਆਦਿ ਹਾਜ਼ਰ ਸਨ।