ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੌਦਾ ਰੋਗ ਵਿਗਿਆਨੀਆਂ ਨੇ ਕੌਮੀ ਕਾਨਫ਼ਰੰਸਾਂ ’ ਚ ਆਪਣੀ ਛਾਪ ਛੱਡੀ
ਲੁਧਿਆਣਾ, 9 ਨਵੰਬਰ (ਡਾ. ਤਰਲੋਚਨ ਸਿੰਘ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੌਦਾ ਰੋਗ ਵਿਗਿਆਨ ਵਿਭਾਗ ਦੇ ਮਾਹਿਰਾਂ ਤੇ ਵਿਦਿਆਰਥੀਆਂ ਨੇ ਕੌਮੀ ਪੱਧਰ ’ਤੇ ਹੋਈਆਂ ਦੋ ਕਾਨਫ਼ਰੰਸਾਂ ’ਚ ਆਪਣੇ ਵਿਭਾਗ ਦੀ ਸਰਵ ਉੱਚਤਾ ਸਾਬਤ ਕੀਤੀ।
ਲੁਧਿਆਣਾ, 9 ਨਵੰਬਰ (ਡਾ. ਤਰਲੋਚਨ ਸਿੰਘ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੌਦਾ ਰੋਗ ਵਿਗਿਆਨ ਵਿਭਾਗ ਦੇ ਮਾਹਿਰਾਂ ਤੇ ਵਿਦਿਆਰਥੀਆਂ ਨੇ ਕੌਮੀ ਪੱਧਰ ’ਤੇ ਹੋਈਆਂ ਦੋ ਕਾਨਫ਼ਰੰਸਾਂ ’ਚ ਆਪਣੇ ਵਿਭਾਗ ਦੀ ਸਰਵ ਉੱਚਤਾ ਸਾਬਤ ਕੀਤੀ। ਆਈ. ਸੀ. ਏ. ਆਰ-ਸੀ. ਪੀ. ਆਰ.ਆਈ. ਸ਼ਿਮਲਾ ਵਿਖੇ ਸਥਿਰ ਖੇਤੀਬਾੜੀ, ਭੋਜਨ ਸੁਰੱਖਿਆ ਤੇ ਵਾਤਾਵਰਨ ਸੰਭਾਲ ਲਈ ਪੌਦਾ ਸਿਹਤ ਬਾਰੇ ਨਵੀਂ ਪੀੜੀ ਦੀ ਪਹੁੰਚ ਵਿਸ਼ੇ ’ਤੇ ਕਰਵਾਈ ਰਾਸ਼ਟਰੀ ਕਾਨਫ਼ਰੰਸ ਵਿਚ ਪੀ. ਏ. ਯੂ. ਮਾਹਿਰਾਂ ਤੇ ਵਿਦਿਆਰਥੀਆਂ ਨੇ ਆਪਣੀ ਗਹਿਰੀ ਛਾਪ ਛੱਡੀ। ਵਿਭਾਗ ਦੇ ਉੱਘੇ ਝੋਨਾ ਮਾਹਿਰ ਡਾ. ਜਗਜੀਤ ਸਿੰਘ ਲੋਰੇ ਨੂੰ ਝੋਨੇ ਦੇ ਝੁਲਸ ਰੋਗ ਬਾਰੇ ਵਿਸ਼ੇਸ਼ ਭਾਸ਼ਣ ਲਈ ਇਸ ਕਾਨਫ਼ਰੰਸ ਦੌਰਾਨ ਸੱਦਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਕੁਮਾਰੀ ਪ੍ਰਿਅੰਕਾ ਨੇਗੀ ਨੂੰ 11 ਹਜ਼ਾਰ ਰੁਪਏ ਨਗਦ ਦੀ ਰਾਸ਼ੀ ਵਾਲਾ ਡਾ. ਐੱਸ. ਐੱਸ. ਕੰਗ ਬੈੱਸਟ ਥੀਸਸ ਐਵਾਰਡ ਪ੍ਰਦਾਨ ਕੀਤਾ ਗਿਆ। ਕੁਮਾਰੀ ਅਇਸ਼ਾ ਨੂੰ ਰਾਸ਼ਟਰੀ ਪੱਧਰ ’ਤੇ ਉੱਤਰੀ ਖੇਤਰ ਦੀ ਪ੍ਰਤੀਨਿਧਤਾ ਲਈ ਐੱਮ.ਜੇ. ਨਰਸਿੰਮਹਨ ਮੈਰਿਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾ. ਅੰਬਿਕਾ ਰੁਤੇਲਾ ਅਤੇ ਉਨ੍ਹਾਂ ਦੇ ਸਹਿ ਖੋਜੀਆਂ ਨੂੰ ਜ਼ੁਬਾਨੀ ਪੇਪਰ ਪੇਸ਼ ਕਰਨ ਲਈ ਸਰਵੋਤਮ ਪੁਰਸਕਾਰ ਪ੍ਰਦਾਨ ਕੀਤਾ ਗਿਆ। ਡਾ. ਹਰਪ੍ਰੀਤ ਸਿੰਘ ਨੂੰ ਪੇਪਰ ਪੇਸ਼ਕਾਰੀ ਲਈ ਤੀਸਰਾ ਸਥਾਨ ਹਾਸਲ ਹੋਇਆ। ਇਸ ਤੋਂ ਇਲਾਵਾ ਡਾ. ਵਨੀਤ ਕੁਮਾਰ ਤੇ ਡਾ. ਰਿਤੂ ਬਾਲਾ ਨੂੰ ਕ੍ਰਮਵਾਰ ਸਨਮਾਨ ਪੱਤਰ ਤੇ ਸੁਸਾਇਟੀ ਦੀ ਫੈਲੋਸ਼ਿਪ ਨਾਲ ਨਿਵਾਜਿਆ ਗਿਆ। ਇਸੇ ਤਰ੍ਹਾਂ ਕਸ਼ਮੀਰ ਯੂਨੀਵਰਸਿਟੀ ਸ਼੍ਰੀਨਗਰ ਵਿਚ ਹੋਈ ਸਾਲਾਨਾ ਰਾਸ਼ਟਰੀ ਕਾਨਫ਼ਰੰਸ ਵਿਚ ਪੀ. ਐੱਚ. ਡੀ. ਦੇ ਵਿਦਿਆਰਥੀ ਡਾ. ਨਵਦੀਪ ਸਿੰਘ ਨੂੰ 6000 ਰੁਪਏ ਨਗਦ ਰਾਸ਼ੀ ਵਾਲਾ ਪੀ.ਆਰ. ਵਰਮਾ ਸਰਵੋਤਮ ਥੀਸਸ ਐਵਾਰਡ ਦਿੱਤਾ ਗਿਆ। ਪੀ. ਆਰ. ਵਰਮਾ, ਐੱਮ.ਐੱਸ.ਸੀ. ਥੀਸਸ ਐਵਾਰਡ ਕੁਮਾਰੀ ਆਰਜੂ ਰਾਣੀ ਨੂੰ ਪ੍ਰਦਾਨ ਕੀਤਾ ਗਿਆ। ਇਸ ਪ੍ਰਾਪਤੀ ਲਈ ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਹਰਮਿੰਦਰ ਸਿੰਘ ਤੇ ਵਿਭਾਗ ਦੇ ਮੁਖੀ ਡਾ. ਵਨੀਤ ਕੁਮਾਰ ਨੇ ਸਮੁੱਚੇ ਮਾਹਿਰਾਂ ਤੇ ਖੋਜੀਆਂ ਨੂੰ ਵਧਾਈ ਦਿੱਤੀ।