ਛੱਠ ਪੂਜਾ ਮਨਾਉਣ ਸੰਬੰਧੀ ਨਿਰਮਲ ਸਿੰਘ ਐਸ . ਐਸ . ਦੀ ਅਗਵਾਈ ਹੇਠ ਮੀਟਿੰਗ
ਡਾਬਾ/ਲੁਹਾਰਾ, 9 ਨਵੰਬਰ (ਕੁਲਵੰਤ ਸਿੰਘ ਸੱਪਲ)- ਸ੍ਰੀ ਸੂਰਿਆਉਦੇ ਮਨਦੀਪ ਸਿੰਘ ਸੇਵਾ ਸੁਸਾਇਟੀ ਲੁਹਾਰਾ ਦੀ ਇਕ ਅਹਿਮ ਬੈਠਕ ਚੇਅਰਮੈਨ ਨਿਰਮਲ ਸਿੰਘ ਐਸ. ਐਸ.
ਡਾਬਾ/ਲੁਹਾਰਾ, 9 ਨਵੰਬਰ (ਕੁਲਵੰਤ ਸਿੰਘ ਸੱਪਲ)- ਸ੍ਰੀ ਸੂਰਿਆਉਦੇ ਮਨਦੀਪ ਸਿੰਘ ਸੇਵਾ ਸੁਸਾਇਟੀ ਲੁਹਾਰਾ ਦੀ ਇਕ ਅਹਿਮ ਬੈਠਕ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਦੀ ਅਗਵਾਈ ਹੇਠ ਮਨਦੀਪ ਕਾਲੋਨੀ ਲੁਹਾਰਾ ਵਿਖੇ ਹੋਈ, ਜਿਸ ਵਿਚ ਕੌਂਸਲਰ ਰਾਜੇਸ਼ ਕੁਮਾਰ ਮਿਸ਼ਰਾ, ਕੁਲਵੰਤ ਸਿੰਘ ਕਾਂਤੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਛਠੀ ਮਈਆ ਦੀ ਪੂਜਾ ਨੂੰ ਸਰਬ ਸਾਂਝੇ ਤੌਰ ਤੇ ਮਨਾਉਣ ਲਈ ਅਹਿਮ ਵਿਚਾਰਾਂ ਹੋਈਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੇ ਦੱਸਿਆ ਕਿ ਛਠੀ ਮਈਆ ਦੀ ਪੂਜਾ ਕਰਨ ਸਬੰਧੀ ਭਗਤਾਂ ਲਈ ਮਨਦੀਪ ਕਾਲੋਨੀ ਵਿਖੇ ਵਿਸ਼ਾਲ ਤਲਾਬ ਤਿਆਰ ਕੀਤਾ ਗਿਆ ਹੈ ਤੇ ਛਠੀ ਮਈਆ ਦੇ ਭਗਤਾਂ ਨੂੰ ਪੂਜਾ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਹੀਂ ਪੇਸ਼ ਹੋਣ ਦਿੱਤੀ ਜਾਵੇਗੀ। ਚੇਅਰਮੈਨ ਨਿਰਮਲ ਸਿੰਘ ਐਸ ਐਸ ਨੇ ਦੱਸਿਆ ਕਿ 15 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 2.00 ਵਜੇ ਤੋਂ ਰਾਤ 10.00 ਵਜੇ ਤੱਕ ਅਤੇ 16 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 4.00 ਵਜੇ ਤੋਂ 8.00 ਵਜੇ ਤੱਕ ਭਗਤ ਜਨ ਪੂਜਾ ਕਰਕੇ ਆਪਣੀਆਂ ਮਨੋਂਕਾਮਨਾਵਾਂ ਦੀ ਪੂਰਤੀ ਕਰਨਗੇ। ਕੌਂਸਲਰ ਰਜੇਸ਼ ਮਿਸ਼ਰਾ ਨੇ ਦੱਸਿਆ ਕਿ ਛਠੀ ਮਈਆ ਦੀ ਪੂਜਾ ਲਈ ਘਾਟ ’ਤੇ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਛਠੀ ਮਈਆ ਦੇ ਭਗਤ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।