26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਟੀਮ ਸਿੱਕਾ ਨੇ 516 ਯੂਨਿਟ ਖੂਨਦਾਨ ਕਰਕੇ ਸਵ: ਸਿੱਕਾ ਨੂੰ ਦਿੱਤੀ ਸ਼ਰਧਾਂਜਲੀ

ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਯੂਥ ਕਾਂਗਰਸ ਆਗੂ ਸਵ: ਕਮਲ ਸਿੱਕਾ ਦੀ ਯਾਦ ਵਿਚ ਦੂਜਾ ਖੂਨਦਾਨ ਕੈਂਪ ਸਥਾਨਕ ਜਲੰਧਰ ਬਾਈਪਾਸ ਚੌਕ ਸਥਿਤ ਅੰਬੇਡਕਰ ਭਵਨ ਵਿਖੇ ਕਰਵਾਇਆ ਗਿਆ। ਟੀਮ ਕਮਲ ਸਿੱਕਾ ਵੱਲੋਂ ਲੱਕੀ ਮਹਿਰਾ ਦੀ ਅਗਵਾਈ ਹੇਠ ਲਗਾਏ ਖੂਨਦਾਨ ਕੈਂਪ ਦੌਰਾਨ ਨੌਜਵਾਨ ਵਲੰਟੀਅਰਾਂ ਨੇ ਸਵਰਗੀ ਕਮਲ ਸਿੱਕਾ ਨੂੰ ਸ਼ਰਧਾਂਜਲੀ ਦੇਣ ਲਈ 516 ਯੂਨਿਟ ਖੂਨਦਾਨ ਕੀਤਾ।

Ad Position 21
No active advertisement
ਅਜੀਤ ਡੈਸਕ 26-10-2026
ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਯੂਥ ਕਾਂਗਰਸ ਆਗੂ ਸਵ: ਕਮਲ ਸਿੱਕਾ ਦੀ ਯਾਦ ਵਿਚ ਦੂਜਾ ਖੂਨਦਾਨ ਕੈਂਪ ਸਥਾਨਕ ਜਲੰਧਰ ਬਾਈਪਾਸ ਚੌਕ ਸਥਿਤ ਅੰਬੇਡਕਰ ਭਵਨ ਵਿਖੇ ਕਰਵਾਇਆ ਗਿਆ। ਟੀਮ ਕਮਲ ਸਿੱਕਾ ਵੱਲੋਂ ਲੱਕੀ ਮਹਿਰਾ ਦੀ ਅਗਵਾਈ ਹੇਠ ਲਗਾਏ ਖੂਨਦਾਨ ਕੈਂਪ ਦੌਰਾਨ ਨੌਜਵਾਨ ਵਲੰਟੀਅਰਾਂ ਨੇ ਸਵਰਗੀ ਕਮਲ ਸਿੱਕਾ ਨੂੰ ਸ਼ਰਧਾਂਜਲੀ ਦੇਣ ਲਈ 516 ਯੂਨਿਟ ਖੂਨਦਾਨ ਕੀਤਾ। ਕਾਂਗਰਸੀ ਆਗੂ ਰੋਹਿਤ ਧੀਰ, ਯੋਗੇਸ਼ ਹਾਂਡਾ, ਅਵੀ ਮਲਹੋਤਰਾ, ਚੈਰੀ ਹਲੂਵਾਲੀਆ, ਜਤਿੰਦਰ ਸਿੰਘ ਜਿੰਦੀ, ਕਮਲ ਕਟਾਰੀਆ, ਪ੍ਰਿੰਸ ਪਰੂਥੀ, ਸੀਪਾ ਗੁੱਜਰ, ਮਨੀ ਗੁੱਜਰ ਅਤੇ ਅਮਿਤ ਨੇ ਖੂਨਦਾਨ ਕਰਕੇ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕੀਤਾ। ਰੋਹਿਤ ਧੀਰ ਨੇ ਕਮਲ ਸਿੱਕਾ ਵੱਲੋਂ ਸਮਾਜ ਅਤੇ ਕਾਂਗਰਸ ਪ੍ਰਤੀ ਆਪਣੀ ਵਫ਼ਾਦਾਰੀ ਨਾਲ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਿੱਕਾ ਨੇ ਛੋਟੀ ਉਮਰ ਵਿੱਚ ਹੀ ਮਹਾਨ ਪ੍ਰਾਪਤੀਆਂ ਪ੍ਰਾਪਤ ਕਰਕੇ ਸਮਾਜ ਵਿੱਚ ਆਪਣੀਆਂ ਅਮਿੱਟ ਯਾਦਾਂ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ ਹੈ। ਅੰਬੇਡਕਰ ਭਵਨ ਦੇ ਕੈਂਪ ਵਿਚ ਇਕੱਠੀ ਹੋਈ ਸਿੱਕਾ ਸਮਰਥਕਾਂ ਦੀ ਭੀੜ ਵੱਲ ਇਸ਼ਾਰਾ ਕਰਦੇ ਹੋਏ ਰੋਹਿਤ ਧੀਰ ਨੇ ਕਿਹਾ ਕਿ ਮਰਹੂਮ ਕਮਲ ਸਿੱਕਾ ਅਜੇ ਵੀ ਉਨ੍ਹਾਂ ਦੁਆਰਾ ਕੀਤੇ ਗਏ ਕੰਮਾਂ ਦੇ ਰੂਪ ਵਿਚ ਜ਼ਿੰਦਾ ਹਨ। ਕਮਲ ਸਿੱਕਾ ਟੀਮ ਦੇ ਮੁਖੀ ਲੱਕੀ ਮਹਿਰਾ ਨੇ ਸਮੂਹ ਮੈਂਬਰਾਂ, ਖੂਨਦਾਨ ਕਰਨ ਵਾਲੀਆਂ ਸ਼ਖਸੀਅਤਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਢਿੱਲੋਂ ਵਲੋਂ ਹਲਕਾ ਸਾਹਨੇਵਾਲ ਦੇ ਸਰਕਲ ਮੱਤੇਵਾੜਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਆਗੂਆਂ ਅਤੇ... ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਬਾਰੇ ਕਿਤਾਬਚਾ ਜਾਰੀ
Ad Position 24